Thursday, June 18, 2020

ਵੀਡਿਉ । ਪਰਿਵਾਰ ਵਿਛੋੜਾ। ਤਨਵੀਰ । ਪੰਜਾਬੀ ਕਵਿਤਾ #punjabipoetry Parivar Vichhoda | Tanveer

SHARE
punjabi poetry parivaar vichoda tanveer



ਕਵਿਤਾ: ਪਰਿਵਾਰ ਵਿਛੋੜਾ ਕਵੀ: ਤਨਵੀਰ ਪੁਸਤਕ: ਕੋਈ ਸੁਣਦਾ ਹੈ ਵਿਚੋਂ ਦਾਦੀ ਆਖਿਆ ਕਰਦੀ ਸੀ ਪੁੱਤ ਕੁੱਤੇ ਨੂੰ ਰੋਟੀ ਪਾਇਆ ਕਰ ਝੋਲੀ ਬਾਹਰੇ ਮੰਗਤੇ ਹੁੰਦੇ ਆ ਇਹ ਬੇਜ਼ੁਬਾਨੇ ਹੁੰਦੇ ਆ ਵਿਚਾਰੇ ਦਰਵੇਸ਼ ਕਦੇ ਆਖਦੀ ਪੁੱਤ ਖੇਤ ਗੇੜਾ ਮਾਰਿਆ ਕਰ ਵਰ ਦਿੰਦੈ ਖੇਤ ਸਾਰੀਆਂ ਵੱਟਾਂ ਉੱਤੋਂ ਦੀ ਗੇੜਾ ਦੇ ਕੇ ਆਇਆ ਕਰ ਖੇਤ ਮਾਣ ਕਰਦੈ ਵੀ ਮੇਰਾ ਮਾਲਕ ਐ ਨਾਲੇ ਪੁੱਤ ਖੇਤੋਂ ਖ਼ਾਲੀ ਹੱਥ ਨਾ ਮੁੜੀਏ ਭਾਵੇਂ ਖੱਬਲ ਤੋੜ ਕੇ ਜੇਬ 'ਚ ਪਾ ਲਈਏ ਨਹੀਂ ਤਾਂ ਓਧਰ ਜਾਂਦਾ ਏ ਖੇਤ ਬਈ ਮੇਰਾ ਮਾਲਕ ਖ਼ਾਲੀ ਹੱਥ ਮੁੜ ਗਿਐ ਉਹ ਰੋਜ਼ ਪੰਛੀਆਂ ਨੂੰ ਚੋਗ ਪਾਉਂਦੀ ਜੇ ਕਦੇ ਲੇਟ ਹੋ ਜਾਂਦੀ ਇਕ ਮੋਰਨੀ ਬਨੇਰੇ 'ਤੇ ਆ ਕੂਕਣ ਲੱਗਦੀ ਮੈਂ ਹੌਲੀ-ਹੌਲੀ ਪੌੜੀ ਚੜ੍ਹਦਾ ਜਾ ਛੱਤ 'ਤੇ ਮੂੰਹ ਕੱਢਦਾ ਚੋਗ ਚੁਗਦੇ ਪੰਛੀ ਛੋਟੀ ਜਿਹੀ ਉਡਾਰੀ ਭਰਦੇ ਫੇਰ ਛੱਤ 'ਤੇ ਉੱਤਰ ਆਉਂਦੇ ਮੈਂ ਟੋਕਰਾ ਲੈ ਚਿੜੀਆਂ ਫੜ੍ਹਦਾ ਦਾਦੀ ਹਰ ਵਾਰ ਛੁਡਾ ਦਿੰਦੀ ਉਹ ਘਰੇ ਲੱਗੇ ਨਿੰਮ ਦੀ ਟਾਹਣੀ ਨਹੀਂ ਸੀ ਤੋੜਨ ਦਿੰਦੀ ਦਾਦਾ ਰੋਟੀ ਖਾਂਦਾ ਭੋਰ-ਭੋਰ ਚਿੜੀਆਂ ਨੂੰ ਪਾਉਂਦਾ ਪਾਉਣੀ ਕਦੇ ਨਾ ਭੁੱਲਦਾ ਉਹ ਮੱਝਾਂ ਬਾਰੇ ਘਰ ਦੇ ਜੀਆਂ ਵਾਂਗ ਗੱਲਾਂ ਕਰਦਾ ਹਰੇਕ ਪਸ਼ੂ ਦੇ ਸੁਭਾਅ ਦੀ ਬਰੀਕ ਸਮਝ ਰੱਖਦਾ ਅੱਜ ਮੇਰੇ ਪਰਿਵਾਰ ਦੇ ਸਿਰਫ਼ ਪੰਜ ਮੈਂਬਰ ਨੇ ਸਾਡਾ ਪਰਿਵਾਰ ਬਹੁਤ ਵੱਡਾ ਸੀ।

tanveer kavita tanveer poetry, tanveer shayari, tanveer poetry status, tanveer poetry in Punjabi language ਤਨਵੀਰ ਦੀ ਕਵਿਤਾ ਦਾਬ ਕਵਿਤਾ ਤਨਵੀਰ ਤਨਵੀਰ ਕਵਿਤਾ ਦਾਬ ਪੰਜਾਬੀ ਕਵਿਤਾ ਤਨਵੀਰ ਤਨਵੀਰ ਪੰਜਾਬੀ ਕਵਿਤਾ

#punjabipoetry Parivar Vichhoda | Tanveer | ਪਰਿਵਾਰ ਵਿਛੋੜਾ। ਤਨਵੀਰ । ਪੰਜਾਬੀ ਕਵਿਤਾ

 ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।