![]() |
ਨਿਰੰਜਣ ਬੋਹਾ |
ਮਿੱਠੀ ਅਵਾਜ਼ ਕਾਰਨ ਜਿਉਂ-ਜਿਉਂ ਸੁਰਮੇਲ ਦੀ ਪ੍ਰਸਿੱਧੀ ਵੱਧਦੀ ਗਈ ਤਿਉਂ ਤਿਉਂ ਉਸ ਦਾ ਪਿਤਾ ਪੁਰਖੀ ਦਰਜ਼ੀ ਦੇ ਕਿੱਤੇ ਵੱਲੋਂ ਧਿਆਨ ਹੱਟਦਾ ਗਿਆ। ਆਮਦਨ ਘੱਟਣ ਲੱਗੀ ਤੇ ਘਰ ਦੇ ਖਰਚੇ ਵੱਧਣ ਲੱਗੇ ਤਾਂ ਘਰ ਵਿਚ ਤਣਾੳ ਰਹਿਣ ਲੱਗਾ । ਸੁਰਮੇਲ ਇਸ ਬਾਰੇ ਚਿਤੰਤ ਤਾਂ ਸੀ ਪਰ ਜਦੋਂ ਸੰਤਾ ਦਾ ਸੱਦਾ ਪਹੁੰਚਦਾ ਉਹ ਨਾਂਹ ਨਾ ਕਰ ਸਕਦਾ।
“ਬਈ ਹੁਣ ਤੇ ਆਪਣਾ ਸੁਰਮੇਲ ਪੱਕਾ ਰਾਗੀ ਬਣ ਗਿਐ।“ ਦੀਵਾਨ ਦੀ ਸਮਾਪਤੀ ਤੋਂ ਬਾਦ ਸੰਤਾ ਨੇ ਉਸ ਨੂੰ ਥਾਪੀ ਦੇਂਦਿਆ ਕਿਹਾ।
“ ਸੰਤ ਜੀ ਰੱਬ ਦੇ ਘਰ ਦੇ ਸਾਰੇ ਰਾਗ ਤਾਂ ਤੁਸੀਂ ਇਸ ਨੂੰ ਸਿਖਾ ਦਿੱਤੇ ਪਰ ਰੋਟੀ ਦਾ ਰਾਗ ਗਾਉਣਾ ਨਹੀਂ ਸਿਖਾਇਆ----ਉਸ ਤੋਂ ਬਿਨਾਂ ਇਹ ਕਾਹਦਾ ਪੱਕਾ ਰਾਗੀ ਐ---।“ ਉਸ ਸੰਗਤਾਂ ਵੱਲੋਂ ਸੰਤਾ ਅੱਗੇ ਟੇਕੇ ਮੱਥੇ ਨਾਲ ਇੱਕਠੀ ਹੋਈ ਮਾਇਆ ਵੱਲ ਕੈਰੀ ਨਜ਼ਰ ਸੁੱਟਦਿਆਂ ਕਿਹਾ ਸੀ।
ਸੰਤ ਕਦੇ ਉਸ ਵੱਲ , ਕਦੇ ਸੁਰਮੇਲ ਵੱਲ ਤੇ ਕਦੇ ਮਾਇਆ ਦੀ ਢੇਰੀ ਵੱਲ ਹੈਰਾਨ ਪ੍ਰੇਸ਼ਾਨ ਜਿਹੇ ਵੇਖ ਰਹੇ ਸਨ।
-ਨਿਰੰਜਣ ਬੋਹਾ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।