ਬੱਚਿਉ, ਤੁਹਾਨੂੰ ਸ਼ਾਇਦ ਯਾਦ ਹੋਵੇ, ਮੈਂ ਇਕ ਵੇਰ ਦਸਿਆ ਸੀ ਕਿ ਸਹਿਜ ਦੇ ਮੰਮੀ ਨੂੰ ਕੁਦਰਤ ਅਤੇ ਬੱਚਿਆਂ ਨਾਲ ਬੇਹੱਦ ਪਿਆਰ ਹੈ। ਉਹਨਾਂ ਨੂੰ ਬਾਲਾਂ ਨਾਲ ਗੱਲਾਂ ਕਰਕੇ ਅਤੇ ਰੁੱਖਾਂ, ਜੰਗਲ-ਬੇਲਿਆਂ, ਫੁੱਲ-ਬੂਟਿਆਂ ਤੇ ਪੰਛੀਆਂ ਦੀ ਸੰਗਤ ਵਿਚ ਇਕ ਅਨੋਖੀ ਖ਼ੁਸ਼ੀ ਤੇ ਖੇੜਾ ਮਿਲਦਾ ਹੈ। ਹੁਣ ਮੈਂ ਤੁਹਾਨੂੰ ਦਿਵਜੋਤ ਅਤੇ ਸਹਿਜ ਦੇ ਮੰਮੀ ਦੀ ਕਹਾਣੀ ਸੁਣਾਉਂਦੀ ਹਾਂ। ਦਿਵਜੋਤ ਬੜੀ ਸਿਆਣੀ, ਨਿੱਕੀ ਜਿਹੀ ਕੁੜੀ ਹੈ। ਉਹ ਦੂਸਰੀ ਜਮਾਤ ਵਿਚ ਪੜ੍ਹਦੀ ਹੈ।
ਕੁਝ ਦਿਨ ਪਹਿਲਾਂ ਸਹਿਜ ਦੇ ਮੰਮੀ ਦਿਵਜੋਤ ਦੇ ਨਾਨਕੇ ਘਰ ਗਏ। ਦਿਵਜੋਤ ਵੀ ਸਕੂਲੋਂ ਛੁੱਟੀਆਂ ਹੋਣ ਕਰਕੇ, ਆਪਣੇ ਮੰਮੀ ਨਾਲ ੳੱਥੇ ਰਹਿਣ ਆਈ ਹੋਈ ਸੀ। ਦਿਵਜੋਤ ਦੇ ਨਾਨੀ ਨੇ ਸਹਿਜ ਦੇ ਮੰਮੀ ਨੂੰ ਬਗੀਚੀ ਵਿਚ ਲੱਗੇ ਵੰਨ-ਸੁਵੰਨੇ ਫੁੱਲ ਵਿਖਾਏ। ਬਗੀਚੀ ਵਿਚ ਤਾਂ ਬਹਾਰ ਆਈ ਹੋਈ ਸੀ। ਉੱਥੇ ਦੋ-ਤਿੰਨ ਰੰਗ ਦੇ ਗੁਲਦਾਊਦੀ ਦੇ ਫੁੱਲਾਂ ਦੀ ਜਿਵੇਂ ਅਦੁੱਤੀ ਜਿਹੀ ਰੌਣਕ ਸੀ। ਅਚਾਨਕ ਦਿਵਜੋਤ ਦੀ ਨਜ਼ਰ ਇਕ ਪੀਲੇ ਗੁਲਦਾਊਦੀ ਦੇ ਫੁੱਲ ਤੇ ਪੈ ਗਈ; ਉਸ ਫੁੱਲ ਦੀਆਂ ਚਾਰ-ਪੰਜ ਪੱਤੀਆਂ ਕਿਸੇ ਤਰ੍ਹਾਂ ਗਾਇਬ ਸਨ ਪਰ ਬਾਕੀ ਫੁੱਲ ਬਹੁਤ ਸੁਹਣਾ ਖੜ੍ਹਾ ਸੀ। ਦਿਵਜੋਤ ਇਕਦਮ ਬੋਲ ਪਈ, “ਇਹ ਫੁੱਲ ਇੰਜ ਦਾ ਕਿਵੇਂ ਬਣ ਗਿਆ…?”
“ਇਕ ਚਿੜੀ ਆਈ ਸੀ ਤੇ ਉਹ ਇਹ ਪਤੀਆਂ ਲੈ ਗਈ,” ਸਹਿਜ ਦੇ ਮੰਮੀ ਨੇ ਉਸਨੂੰ ਦਸਿਆ। ਦਿਵਜੋਤ ਉਹਨਾਂ ਨੂੰ ਵੀ ਨਾਨੀ ਆਖ ਕੇ ਹੀ ਬੁਲਾ ਲੈਂਦੀ ਹੈ। ਉਹ ਇਹ ਗੱਲ ਸੁਣ ਕੇ ਸੋਚੀਂ ਪੈ ਗਈ, ਫਿਰ ਪੁਛਦੀ, “ਚਿੜੀ ਕਿਉਂ ਲੈ ਗਈ?”
“ਚਿੜੀ ਨੇ ਉਹਨਾਂ ਪੱਤੀਆਂ ਨਾਲ ਆਪਣਾ ਘਰ ਸਜਾਉਣਾ ਸੀ, ਉਹਨੇ ਮੈਨੂੰ ਇਹ ਗੱਲ ਦੱਸੀ…,” ਇਹ ਆਖ ਕੇ ਤਾਂ ਬਸ, ਸਹਿਜ ਦੇ ਮੰਮੀ ਨੇ, ਦਿਵਜੋਤ ਦੀ ਕਲਪਨਾ ਨੂੰ ਖੰਭ ਹੀ ਲਾ ਦਿੱਤੇ!
ਦਿਵਜੋਤ ਨੇ ਗੱਲ ਸੁਣ ਕੇ ਸ਼ਾਇਦ ਚਿੜੀ ਦੇ ਘਰ ਬਾਰੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ, ਫਿਰ ਪਿੱਛੋਂ ਆਖਦੀ, “ਉਹ ਕਿਹੜੀ ਚਿੜੀ ਸੀ…ਮੈਨੂੰ ਨੀ ਪਤਾ…।”
“ਜਦੋਂ ਉਸਨੇ ਇੱਥੋਂ ਫੁੱਲ-ਪੱਤੀਆਂ ਟੁਕੀਆਂ ਸਨ ਤਾਂ ਮਗਰੋਂ ਉਹ ਚਿੜੀ ਸਾਡੇ ਘਰ ਆਈ ਸੀ,” ਸਹਿਜ ਦੇ ਮੰਮੀ ਨੂੰ ਦਿਵਜੋਤ ਨਾਲ ਗੱਲਾਂ ਕਰਕੇ ਕੋਈ ਨਿਵੇਕਲੀ ਖ਼ੁਸ਼ੀ ਪ੍ਰਾਪਤ ਹੋ ਰਹੀ ਸੀ।
“ ਨਾਨੀ, ਚਿੜੀ ਇੰਨੀ ਦੂਰ ਕਿਵੇਂ ਚਲੀ ਗਈ?” ਦਿਵਜੋਤ ਤਾਂ ਹੈਰਾਨ ਹੋਈ ਪਈ ਸੀ।
“ਉਹ ਤਾਂ ਬੇਟੇ, ਝੱਟ ਉਡ ਕੇ ਪਹੁੰਚ ਜਾਂਦੀ ਏ ਨਾ, ਜਿੱਥੇ ਵੀ ਉਸ ਜਾਣਾ ਹੋਵੇ। ਚਿੜੀ ਨੇ ਕਿਹੜਾ ਕੋਈ ਰਿਕਸ਼ਾ, ਬੱਸ ਜਾਂ ਗੱਡੀ ਦੀ ਉਡੀਕ ਕਰਨੀ ਹੁੰਦੀ ਏ…ਤੇ ਨਾਲੇ ਸਾਡਾ ਘਰ ਤਾਂ ਕੋਈ ਬਹੁਤ ਦੂਰ ਹੈ ਵੀ ਨਹੀਂ।”
ਇਸ ਤੇ ਦਿਵਜੋਤ ਖਿੜਖਿੜਾ ਕੇ ਹੱਸ ਪਈ, “ਚਿੜੀ ਕੋਈ ਰਿਕਸ਼ਾ 'ਤੇ ਥੋੜੀ ਨਾ ਜਾਂਦੀ ਏ…!” ਦਿਵਜੋਤ ਕਹਾਣੀ ਦੇ ਨਾਲ ਤੁਰ ਵੀ ਰਹੀ ਸੀ ਤੇ ਨਾਲ ਹੀ ਇਸ ਨੂੰ ਅੱਗੋਂ ਹੋ ਕੇ ਰਾਹ ਵੀ ਵਿਖਾ ਰਹੀ ਸੀ।
“ਨਾਨੀ, ਤੁਹਾਡੇ ਘਰ ਜਾ ਕੇ ਚਿੜੀ ਕਿੱਥੇ ਬੈਠੀ ਸੀ?”
“ਘਰ ਦੀ ਬਾਹਰਲੀ ਕੰਧ ਉੱਤੇ… ਹਿਬਿਸਕਸ ਦੇ ਕੋਲ…ਜਿੱਥੇ ਉਸ ਲਈ ਦਾਣੇ ਪਏ ਸਨ,” ਸਹਿਜ ਦੇ ਮੰਮੀ ਨੇ ਹੁੰਗਾਰਾ ਭਰਿਆ ਤੇ ਅੱਗੋਂ ਹੋਰ ਆਖਿਆ, “ ਤੇ ਪਤਾ ਐ ਦਿਵਜੋਤ, ਉਸ ਨੇ ਆਪ ਮੈਨੂੰ ਦੱਸਿਆ, ‘ਇਹ ਪੱਤੀਆਂ ਮੈਂ ਦਿਵਜੋਤ ਦੇ ਘਰੋਂ ਲੈਕੇ ਆਈ ਆਂ…’।”
“ ਨਾਨੀ, ਤੁਹਾਨੂੰ ਚਿੜੀ ਦੀ ਭਾਸ਼ਾ ਆਂਦੀ ਐ?”
“ਬਿਲਕੁਲ! ਉਹ ਜੋ ਵੀ ਆਖਦੀ ਏ, ਮੈਨੂੰ ਪਤਾ ਲਗ ਜਾਂਦਾ ਏ,” ਸਹਿਜ ਦੇ ਮੰਮੀ ਨੇ ਚਾਅ ਨਾਲ ਦੱਸਿਆ।
“ਕਿਵੇਂ ਪਤਾ ਲੱਗਦਾ ਏ ਤੁਹਾਨੂੰ…?”
“ ਇਹ ਤਾਂ ਨਹੀਂ ਪਤਾ… ਪਰ ਉਹ ਮੇਰੀ ਬੋਲੀ ਸਮਝਦੀ ਏ ਤੇ ਮੈਂ ਉਸ ਦੀ। ਕਈ ਵੇਰ ਉਹ ਆਪਣੀਆਂ ਹੋਰ ਸਹੇਲੀਆਂ ਨੂੰ ਵੀ ਨਾਲ ਲੈ ਆਉਂਦੀ ਏ,” ਸਹਿਜ ਦੇ ਮੰਮੀ, ਦਿਵਜੋਤ ਨੂੰ ਇਹ ਦੱਸਦਿਆਂ ਚੰਗਾ-ਚੰਗਾ ਮਹਿਸੂਸ ਕਰ ਰਹੇ ਸਨ। ਉਹਨਾਂ ਨੂੰ ਚਿੜੀ ਨਾਲ ਵੀ ਅੰਤਾਂ ਦਾ ਮੋਹ ਜੋ ਸੀ!
ਦਿਵਜੋਤ ਦੇ ਚਿਹਰੇ 'ਤੇ ਅਚੰਭਾ ਜਿਵੇਂ ਉਕਰਿਆ ਪਿਆ ਸੀ ਤੇ ਉਹ ਮੰਤਰ-ਮੁਗਧ ਹੋਈ, ਮਹਿਮਾਨ ਨਾਨੀ ਦੀਆਂ ਗੱਲਾਂ ਵਿਚ ਗੁਆਚ ਗਈ, “ਨਾਨੀ ਤੁਹਾਨੂੰ ਚਿੜੀ ਨੇ ਹੋਰ ਕੀ ਦੱਸਿਆ?”
“ਬੇਟੇ, ਮੈਂ ਚਿੜੀ ਨੂੰ ਪੁੱਛਿਆ, ‘ਤੈਨੂੰ ਇਹ ਪੱਤੀਆਂ, ਫੁੱਲ ਤੋਂ ਤੋੜਦਿਆਂ ਡਰ ਨਹੀਂ ਲਗਿਆ?’ ਤਾਂ ਚਿੜੀ ਆਖਦੀ, ‘ਚੀਂ-ਚੀਂ, ਦਿਵਜੋਤ ਮੇਰੇ ਨਾਲ ਬਹੁਤ ਪਿਆਰ ਕਰਦੀ ਏ… ਖਿੜ ਜਾਂਦੀ ਏ ਮੈਨੂੰ ਵੇਖ ਕੇ! ਮੈਨੂੰ ਪਤਾ ਸੀ ਕਿ ਉਹ ਕੁਝ ਨਹੀਂ ਆਖੇਗੀ, ਤਦੇ ਈ ਮੈਂ ਇਹ ਪੱਤੀਆਂ ਲੈ ਲਈਆਂ ਆਪਣਾ ‘ਘਰ’ ਸਜਾਉਣ ਵਾਸਤੇ’,” ਸਹਿਜ ਦੇ ਮੰਮੀ ਨੇ ਦੱਸਿਆ।
ਦਿਵਜੋਤ ਨੇ ਜਦੋਂ ਸੁਣਿਆ ਕਿ ਚਿੜੀ ਨੇ ਉਸਦਾ ਜ਼ਿਕਰ ਕੀਤਾ ਸੀ ਤਾਂ ਉਸਦੇ ਚਿਹਰੇ ਤੇ ਖ਼ੁਸ਼ੀ ਦੀ ਮੁਸਕਾਨ ਖਿੱਲਰ ਗਈ।
“ ਤੇ ਪਤਾ ਐ ਦਿਵਜੋਤ, ਚਿੜੀ ਨੇ ਮੈਨੂੰ ਇਕ ਹੋਰ ਗੱਲ ਵੀ ਦੱਸੀ। ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਦਿਆਂ, ਉਸ ਆਖਿਆ, ‘ਮੈਂ ਤਾਂ ਤੁਹਾਡੇ ਤੇ ਦਿਵਜੋਤ ਦੇ ਪਿਆਰ ਕਰਕੇ ਈ ਤੁਹਾਡੇ ਘਰਾਂ ਵਿਚ ਆ ਜਾਂਦੀ ਆਂ। ਦਿਵਜੋਤ ਆਪਣੇ ਨਾਨਾ-ਨਾਨੀ ਨਾਲ ਵੀ ਸਾਡੇ ਬਾਰੇ ਕਿੰਨੀਆਂ ਗੱਲਾਂ ਕਰਦੀ ਮੈਂ ਆਪ ਸੁਣੀ ਏ…ਹੋਰ ਵੀ ਕੋਈ-ਕੋਈ ਹੈਨ ਜੋ ਸਾਡਾ ਧਿਆਨ ਕਰਦੇ ਨੇ। ਅਸਲ ਵਿਚ ਬਸ ਇਸੇ ਕਰਕੇ ਅਸੀਂ ਘਰਾਂ ਵਿਚ ਆਉਣਾ ਅਜੇ ਬਿਲਕੁਲ ਛੱਡਿਆ ਨਹੀਂ… ਨਹੀਂ ਤਾਂ…।’’
“ ਫਿਰ ਨਾਨੀ ਤੁਸੀਂ ਚਿੜੀ ਨੂੰ ਕੀ ਆਖਿਆ,” ਦਿਵਜੋਤ ਜਾਣਨ ਲਈ ਉਤਸੁਕ ਸੀ।
“ਮੈਂ ਆਖਿਆ, ‘ਪਿਆਰੀ ਚਿੜੀ, ਤੁਹਾਡਾ ਸ਼ੁਕਰੀਆ! ਤੁਸੀਂ ਇਸੇ ਤਰ੍ਹਾਂ ਸਾਡੇ ਘਰਾਂ ਵਿਚ ਫੇਰਾ ਮਾਰਦੇ ਰਹਿਣਾ ਅਤੇ ਰੌਣਕ ਲਾਈ ਰੱਖਣਾ। ਸਾਨੂੰ ਤੁਹਾਡੀ ਉਡੀਕ ਹੁੰਦੀ ਏ! ਅਸੀਂ ਤੁਹਾਨੂੰ ਤੰਗ ਕਰਨ ਵਾਲੀ ਕੋਈ ਗੱਲ ਨਹੀਂ ਕਰਾਂਗੇ। ਤੇ ਨਿੱਕੀ ਦਿਵਜੋਤ ਵੀ ਤਾਂ ਉਦਾਸ ਹੋ ਜਾਂਦੀ ਏ ਨਾ ਤੁਹਾਡੇ ਬਿਨਾ…।”
“ਤੁਸੀਂ ਸੱਚੀਂ ਚਿੜੀ ਨੂੰ ਇੰਜ ਆਖਿਆ?”
ਜਦੋਂ ਸਹਿਜ ਦੇ ਮੰਮੀ ਨੇ ਹਾਂ ਵਿਚ ਸਿਰ ਹਿਲਾਇਆ ਤਾਂ ਖਿੜੀ ਹੋਈ ਦਿਵਜੋਤ ਇਕਦਮ ਬੋਲ ਪਈ, “ਤੁਸੀਂ ਬੜਾ ਅੱਛਾ ਕੀਤਾ!”
ਨਿੱਕੀ ਦਿਵਜੋਤ ਦੇ ਮੂੰਹੋਂ ਇਹ ਟਿੱਪਣੀ ਸੁਣ ਕੇ ਉਸ ਦੇ ਮੰਮੀ, ਨਾਨੀ ਅਤੇ ਸਹਿਜ ਦੇ ਮੰਮੀ ਖ਼ੂਬ ਹੱਸੇ। ਪਰ ਦਿਵਜੋਤ ਅਜੇ ਸੋਚੀਂ ਪਈ, ਕੁਝ ਹੋਰ ਵੀ ਜਾਣਨਾ ਚਾਹੁੰਦੀ ਸੀ, “ਪਰ ਹੁਣ ਉਹ ਚਿੜੀ ਇੱਥੇ ਕਦੋਂ ਆਵੇਗੀ?”
“ਉਹ ਤਾਂ ਬੱਚੇ, ਕਦੇ ਵੀ ਆ ਸਕਦੀ ਏ, ਜਦੋਂ ਉਸਦਾ ਦਿਲ ਕਰੇ…,” ਸਹਿਜ ਦੇ ਮੰਮੀ ਨੇ ਇਹ ਅੱਖਰ ਮੂੰਹੋਂ ਕੱਢੇ ਹੀ ਸਨ ਕਿ ਉਹਨਾਂ ਸਾਰਿਆਂ ਨੂੰ ਬੜੀ ਸੁਰੀਲੀ ‘ਚੀਂ-ਚੀਂ-ਚੀਂ’ ਸੁਣਾਈ ਦਿੱਤੀ। ਉਹਨਾਂ ਨੇ ਵੇਖਿਆ ਕਿ ਉੱਥੇ ਲੱਗੀ ਬੋਗਨਵਿਲੀਆ ਦੀ ਝਾੜੀ 'ਤੇ ਉਹ ਚਿੜੀ ਆਪਣੀ ਇਕ ਸਹੇਲੀ ਨਾਲ ਆਈ ਵੀ ਬੈਠੀ ਸੀ!

0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।