
ਬਚਪਨ ਵਿਚ ਸ਼ਮਸ਼ਾਦ ਦੀ ਆਵਾਜ਼ ਸੁਣ ਕੇ ਕਿਹਾ ਜਾਂਦਾ ਸੀ ਕਿ ਇਹ ਤਾਂ ਕਿਸੇ ਮੰਦਿਰ ਵਿੱਚ ਵੱਜਦੀ ਘੰਟੀ ਵਰਗੀ ਆਵਾਜ਼ ਹੈ। 112 ਫ਼ਿਲਮਾਂ ਵਿੱਚ ਪਿੱਠ ਵਰਤੀ ਗਾਇਕਾ ਵਜੋਂ ਵੱਖ-ਵੱਖ ਅਦਾਕਾਰਾਂ ਲਈ ਆਵਾਜ਼ ਬਣਨ ਵਾਲੀ ਸ਼ਮਸ਼ਾਦ ਬੇਗਮ ਨੇ ਸਿਰਫ਼ ਸ਼ਮਸ਼ਾਦ ਦੇ ਨਾਂ ਨਾਲ ਪਹਿਲੀ ਵਾਰ ਪਿੱਠਵਰਤੀ ਗਾਇਕਾ ਵਜੋਂ 16 ਸਾਲ ਦੀ ਉਮਰ ਵਿੱਚ ਅਸਾਮੀ ਫ਼ਿਲਮ ਜੌਇਮਾਤੀ ਲਈ 1935 ਵਿੱਚ ਗਾਇਆ।। ਇਸ ਫ਼ਿਲਮ ਦੇ ਡਾਇਰੈਕਟਰ, ਕਹਾਣੀਕਾਰ, ਮਿਊਜ਼ਿਕ ਮਾਸਟਰ ਅਤੇ ਗੀਤਕਾਰ ਜਿਓਤੀ ਪ੍ਰਸਾਦ ਅਗਰਵਾਲ ਹੀ ਸਨ।। ਸ਼ਮਸ਼ਾਦ ਬੇਗਮ ਦੀ ਆਖਰੀ ਫ਼ਿਲਮ ਮੈ ਪਾਪੀ ਤੂੰ ਬਖਸ਼ਣਹਾਰ 1976 ਰਹੀ। ਇਸ ਕਰਿਸ਼ਮੇ ਭਰਪੂਰ ਹੁਸਨ, ਸ਼ਮਸ਼ਾਦ ਬੇਗਮ ਦਾ ਜਨਮ ਅੰਮ੍ਰਿਤਸਰ ਵਿੱਚ 14 ਅਪਰੈਲ 1919 ਨੂੰ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ, ਇਹ ਕੇਹਾ ਸਬੱਬ ਸੀ ਕਿ ਇਹੀ ਵਿਸਾਖੀ ਵਾਲਾ ਦਿਨ ਜਲਿਆਂ ਵਾਲਾ ਬਾਗ ਦੇ ਖੂਨੀ ਕਾਂਡ ਵਾਲਾ ਦਿਨ ਸੀ। ਸ਼ਮਸ਼ਾਦ ਬੇਗਮ ਕੁੰਦਨ ਲਾਲ ਸਹਿਗਲ ਤੋਂ ਬਹੁਤ ਪ੍ਰਭਵਿਤ ਸੀ ਅਤੇ ਇਸ ਨੇ ਉਹਦੀ ਫ਼ਿਲਮ ਦੇਵਦਾਸ 14 ਵਾਰੀ ਵੇਖੀ ਸੀ। ਉਦੋਂ ਸ਼ਮਸ਼ਾਦ ਸਿਰਫ਼ 15 ਰੁਪਏ ਇਕ ਗੀਤ ਦੇ ਲਿਆ ਕਰਦੀ ਸੀ ਅਤੇ ਫ਼ਿਰ ਐਕਸਿਨੋਫੋਨ ਨਾਲ ਸਮਝੋਤਾ ਕਰ ਲਿਆ। ਇਸ ਨੇ 16 ਦਸੰਬਰ 1947 ਨੂੰ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲੀ ਵਾਰੀ ਗਾ ਕੇ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ। ਇਸ ਸਮੇਂ ਰੇਡੀਓ ਤੋਂ ਗਾਇਆ ਉਹਦਾ ਇਹ ਗੀਤ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਕਬੂਲ ਹੋਇਆ ਸੀ।
ਗੱਲ 1998 ਦੀ ਹੈ, ਜਦ ਸ਼ਮਸ਼ਾਦ ਬੇਗਮ ਦੇ ਇੰਤਕਾਲ ਹੋਣ ਦੀ ਗੱਲ ਫ਼ੈਲ ਗਈ। ਪਰ ਇਹ ਗੱਲ ਸੱਚ ਨਹੀਂ ਸੀ। ਸ਼ਮਸ਼ਾਦ ਬੇਗਮ ਨੂੰ 2009 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਨਿਵਾਜਿਆ ਗਿਆ। ਏਥੋਂ ਤੱਕ ਕਿ 1970 ਤੱਕ ਕਿਸੇ ਦਰਸ਼ਕ ਨੇ ਉਹਦਾ ਚਿਹਰਾ ਵੀ ਨਹੀਂ ਸੀ ਤੱਕਿਆ। ਬੱਸ ਉਹਦੀ ਆਵਾਜ਼ ਦੇ ਹੀ ਮਤਵਾਲੇ ਸਨ। ਉਸ ਨੇ ਜ਼ਿਆਦਾਤਰ ਨੌਸ਼ਾਦ ਅਲੀ ਅਤੇ ਓ. ਪੀ. ਨਈਅਰ ਦੇ ਸੰਗੀਤਬੱਧ ਕੀਤੇ ਗੀਤਾਂ ਨੂੰ ਹੀ ਬੁੱਲਾਂ ਦੀ ਸੁਰਖੀ ਬਣਾਇਆ। ਸ਼ਮਸ਼ਾਦ ਦੇ 1950, 1960 ਅਤੇ 1970 ਦੇ ਆਰੰਭ ਤੱਕ ਗਾਏ ਗੀਤਾਂ ਵਿੱਚੋਂ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜੇ। ਉਸ ਨੇ ਆਪਣਾ ਮਿਊਜ਼ੀਕਲ ਗਰੁੱਪ ਦਾ ਕਰਾਊਨ ਇੰਪੀਰੀਅਲ ਥਿਏਟਰੀਕਲ ਕੰਪਨੀ ਆਫ਼ ਪਰਫਾਰਮਿੰਗ ਆਰਟਸ ਵੀ ਬਣਾਇਆ ਅਤੇ ਆਲ ਇੰਡੀਆ ਰੇਡੀਓ ਲਈ ਵੀ ਉਹ ਗਾਉਂਦੀ ਰਹੀ।
ਉਸ ਨੇ ਨਾਮਵਰ ਸਾਰੰਗੀ ਮਾਸਟਰ ਉਸਤਾਦ ਹੁਸੈਨ ਬਕਸ਼ਵਾਲੇ ਸਾਹਿਬ ਤੋਂ ਸੰਗੀਤ ਸਿੱਖਿਆ ਵੀ ਹਾਸਲ ਕੀਤੀ। ਲਾਹੌਰ ਦੇ ਕੰਪੋਸਰ ਗੁਲਾਮ ਹੈਦਰ ਨੇ ਵੀ ਉਸ ਤੋਂ ਖਜ਼ਾਨਚੀ (1941),ਖਾਨਦਾਨ (1942) ਲਈ ਗੀਤ ਗਵਾਏ। ਜਦੋਂ ਉਹ 1944 ਵਿੱਚ ਮੁੰਬਈ ਆ ਪਹੁੰਚਿਆ ਤਾਂ ਸ਼ਮਸ਼ਾਦ ਵੀ ਸਾਰਾ ਪਰਿਵਾਰ ਛੱਡ ਕੇ ਏਥੇ ਆਪਣੇ ਚਾਚਾ ਕੋਲ ਆ ਗਈ ਅਤੇ ਮਹਿਬੂਬ ਖ਼ਾਨ ਦੀ ਇਤਿਹਾਸਕ ਫ਼ਿਲਮ ਹੁਮਾਯੂੰ ਵਿਚ ਗਾਇਆ ਗੀਤ ਨੈਨਾ ਭਰ ਆਏ ਨੀਰ ਹਿੱਟ ਗੀਤ ਅਖਵਾਇਆ। । ਸੀ. ਰਾਮਚੰਦਰਾ ਅਤੇ ਓ. ਪੀ. ਨਈਅਰ ਦਾ ਤਿਆਰ ਗੀਤ ਮੇਰੀ ਜਾਨ ਸੰਡੇ ਕੇ ਸੰਡੇ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ।
Gr8 Singer ! Gr8 Article !!.....
ReplyDelete