5/19/12

ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ-ਸੁਰਜੀਤ ਪਾਤਰ

SHARE
ਪ੍ਰੀਤਮ ਭਰੋਵਾਲ ਦਾ ਕਾਵਿ ਸੰਗ੍ਰਹਿ ‘ਪ੍ਰੀਤਮ ਬੂੰਦਾਂ‘ ਲੋਕ ਅਰਪਣ

ਲੁਧਿਆਣਾ। ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ, ਇਹ ਵਿਚਾਰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੇ ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਵੱਲੋਂ ਅਯੋਜਤ ਇੱਕ ਵਿਸ਼ੇਸ ਸਮਾਗਮ ਵਿੱਚ ਉੱਘੇ ਸਮਾਜ ਸੇਵਕ ਪ੍ਰੀਤਮ ਸਿੰਘ ਭਰੋਵਾਲ ਦੇ ਕਾਵਿ ਸੰਗ੍ਰਹਿ ‘ ਪ੍ਰੀਤਮ ਬੂੰਦਾਂ‘  ਲੋਕ ਅਰਪਣ ਕਰਦਿਆਂ ਪ੍ਰਗਟਾਏ। ਮੁੱਖ ਮਹਿਮਾਨ ਵੱਜੋਂ ਸਮਾਗਮ ਵਿਚ ਪਧਾਰੇ ਡਾਕਟਰ ਪਾਤਰ ਨੇ ਪ੍ਰੀਤਮ ਭਰੋਵਾਲ ਦੀ ਕਵਿਤਾ ਨੂੰ ਸਰਲ, ਸਪਸ਼ਟ ਅਤੇ ਲੋਕ ਮਨਾਂ ਦੇ ਨੇੜੇ ਹੋਣ ਕਰਕੇ ਲੋਕ ਕਵਿਤਾ ਦਾ ਦਰਜਾ ਦਿੱਤਾ। ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਪ੍ਰੀਤਮ ਭਰੋਵਾਲ ਨੇ ਉਮਰ ਭਰ ਦੀ ਆਪਣੀ ਸੋਚ ਨੂੰ ਪਰਖ ਅਤੇ ਪਕਾ ਕੇ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ।  ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਬੇਸ਼ਕ ਪ੍ਰੀਤਮ ਰਾਜਨੀਤਕ ਸਫਾਂ ਵਿੱਚ ਵਧੇਰੇ ਸਮਾਂ ਗੁਜ਼ਾਰਦਾ ਹੈ, ਪਰ ਫੇਰ ਵੀ ਉਸ ਅੰਦਰਲਾ ਗੰਭੀਰ ਅਤੇ ਚੇਤੰਨ ਮਨੁੱਖ ਜਾਗਦਾ ਹੈ ਜਿਸ ਕਰਕੇ ਸਮਾਜਕ ਸਰੋਕਾਰਾਂ ਨਾਲ ਇਹ ਕਵਿਤਾ ਉਸ ਦੇ ਅੰਦਰੋਂ ਫੁਆਰੇ ਵਾਂਗ ਫੁੱਟੀ ਹੈ। ਅੱਜ ਦੇ ਇਸ ਸ਼ੁਭ ਮੌਕੇ ਤੇ ਭਰੋਵਾਲ ਨੂੰ ਮੁਬਾਰਕ ਦਿਦਿੰਆਂ ਟਰੇਡ ਬੋਰਡ ਦੇ ਚੇਅਰਮੈਨ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਪ੍ਰੀਤਮ ਭਰੋਵਾਲ ਵਰਗੇ ਕੋਮਲ ਅਤੇ ਸਪਸ਼ਟ ਇਨਸਾਨਾਂ ਦੀ ਅੱਜ ਦੀ ਰਾਜਨੀਤੀ ਨੂੰ ਵਧੇਰੇ ਲੋੜ ਹੈ।  ਡਾਕਟਰ ਚੰਦਰ ਭਨੋਟ ਨੇ ਕਿਹਾ ਕਿ ਪ੍ਰੀਤਮ ਜੀ ਦੀ ਕਵਿਤਾ ਅੱਜ ਦੇ ਭ੍ਰਿਸ਼ਟ ਸਮੇਂ ਵਿੱਚ ਇੱਕ ਮੁੱਲਵਾਨ ਅਤੇ ਅਸਰਦਾਰ ਸੁਨੇਹਾ ਦੇਣ ਦੇ ਸਮਰੱਥ ਹੈ।

   ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਪ੍ਰਧਾਨਗੀ ਮੰਡਲ ਦਾ ਸਵਗਤ ਕਰਦਿਆਂ ਕਿਹਾ ਕਿ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਸਾਹਿਤ ਦਾ ਸਮੇਲ ਸ਼ੁਭ ਸ਼ਗਨ ਹੈ।  ਉੱਘੇ ਰੰਗਕਰਮੀ ਡਾਕਟਰ ਨਿਰਮਲ ਜੌੜਾ ਨੇ ਨਵ-ਪ੍ਰਕਾਸ਼ਤ ਪੁਸਤਕ ਦੀ ਜਾਣ ਪਹਿਚਾਣ ਕਰਵਾਂਉਦਿਆਂ ਕਿਹਾ ਕਿ ਪ੍ਰੀਤਮ ਭਰੋਵਾਲ ਦੀ ਕਵਿਤਾ ਲੋਕ ਮਸਲਿਆਂ ਨਾਲ ਜੁੜੀ ਕਵਿਤਾ ਹੈ, ਉੱਘੇ ਅਲੋਚਕ ਡਾਕਟਰ ਗੁਰਇਕਬਾਲ ਸਿੰਘ ਤੂਰ ਨੇ ਕਿਹਾ ਕਿ ਗੁਰਬਾਣੀ ਤੋਂ ਪ੍ਰਭਾਵਤ ਭਰੋਵਾਲ ਰਚਿਤ ਕਵਿਤਾ ਸਮਾਜ ਸੁਧਾਰਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ। ਗੀਤਕਾਰ ਅਮਰੀਕ ਤਲਵੰਡੀ ਨੇ ਭਰੋਵਾਲ ਦੇ ਸਾਹਿਤਕ ਸਫਰ ਤੇ ਚਾਨਣਾ ਪਾਇਆ।  ਪੁਸਤਕ ਲੋਕ ਅਰਪਣ ਉਪਰੰਤ ਲੋਕ ਗਾਇਕ ਪਾਲੀ ਦੇਤ ਵਾਲੀਆ ਅਤੇ ਰਵਿੰਦਰ ਦੀਵਾਨਾ ਨੇ ਪੁਸਤਕ ਵਿਚੋਂ ਗੀਤ ਪੇਸ਼ ਕਰਕੇ ਮਾਹੌਲ ਨੂੰ ਸੰਗੀਤਕ ਰੰਗ ਦਿੱਤਾ। ਪ੍ਰੀਤਮ ਭਰੋਵਾਲ ਨੇ ਆਪਣੀਆਂ ਕੁਝ ਖਾਸ ਕਵਿਤਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰੋਫੈਸਰ ਗੁਣਵੰਤ ਸਿੰਘ ਦੂਆ ਨੇ ਸਭ ਦਾ ਧੰਨਵਾਦ ਕੀਤਾ।
               ਇਸ ਸਮਾਗਮ ਵਿੱਚ ਹਰਪਾਲ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋਫੈਸਰ ਗੁਣਵੰਤ ਸਿੰਘ ਦੂਆ, ਗੁਰਦੀਪ ਸਿੰਘ ਲੀਲ, ਹਰਪ੍ਰੀਤ ਸਿੰਘ ਬੇਦੀ, ਡੀ. ਐੱਸ. ਪੀ. ਪ੍ਰਿਥੀਪਾਲ ਸਿੰਘ ਬਟਾਲਾ, ਹਰਦਿਆਲ ਸਿੰਘ ਅਮਨ, ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ, ਬਾਬਾ ਅਜੀਤ ਸਿੰਘ, ਡਾਕਟਰ ਗੁਰਇਕਬਾਲ ਸਿੰਘ ਤੂਰ, ਸੁਭਾਸ਼ ਜੈਨ, ਹਰਦੇਵ ਸਿੰਘ ਗਰੇਵਾਲ, ਹਰਭਜਨ ਫੱਲੇਵਾਲੀਆ, ਹਰਮੋਹਿੰਦਰ ਸਿੰਘ ਸਰਪੰਚ, ਮਾਸਟਰ ਬਲਰਾਜ, ਰਾਜ ਮਹਿੰਦਰ, ਕੁਲਦੀਪ ਸਿੰਘ ਖਾਲਸਾ, ਜਗਤਾਰ ਸਿੰਘ ਐਤੀਆਣਾ, ਪਰਮਿੰਦਰ ਸਿੰਘ ਖਾਲਸਾ, ਮੁਹੰਮਦ ਸਲੀਮੂ , ਐਡਵੋਕੇਟ ਸੰਦੀਪ ਖੋਸਾ, ਅਮੋਲ ਦੀਪ ਸਿੰਘ ਹੰਭੜਾਂ ਸਮੇਤ ਸਾਹਿਤਕ ਅਤੇ ਸਮਾਜਕ ਹਸਤੀਆਂ ਵਿਸ਼ੇਸ ਤੌਰ ਤੇ ਸ਼ਾਮਲ ਹੋਈਆਂ।
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।