
ਐਚ ਡੀ ਐਫ ਸੀ ਬੈਂਕ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਇੰਜ. ਪ੍ਰਤਾਪ ਸਿੰਘ ਨੇ ਆਖਿਆ ਕਿ ‘ਸਾਂਝ' ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਪੇਸ਼ਕਾਰੀ ਇਤਿਹਾਸਕ ਦਸਤਾਵੇਜ ਦੇ ਰੂਪ ਵਿੱਚ ਇਧਰਲੇ ਪੰਜਾਬੀਆਂ ਨੇ ਪ੍ਰਵਾਨ ਕੀਤੀ ਹੈ ਅਤੇ ਇਸ ਨੂੰ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਤ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾ. ਮਨੂ ਸ਼ਰਮਾ ਸੋਹਲ ਵੱਲੋਂ ਇਸ ਦੇ ਗੁਰਮੁੱਖੀ ਅਖਰਾਂ ਵਿੱਚ ਸੰਪਾਦਨ ਅਤੇ ਲਾਹੌਰ ਤੋਂ ਜਾਵੇਦ ਬੂਟਾ ਅਤੇ ਅਹਿਮਦ ਸਲੀਮ ਤੋਂ ਇਲਾਵਾ ਪ੍ਰਬੰਧਕੀ ਸੰਪਾਦਕ ਸਫੀਰ ਰਾਮਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹਿੰਮਤ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਸਾਹਿਤ ਰੂਪੀ ਮੁਹੱਬਤ ਦਾ ਪੁਲ ਉਸਾਰਿਆ ਹੈ।
ਇਸ ਸਾਹਿਤਕ ਪੱਤਰ ਦੇ ਸੰਪਾਦਕ ਮੰਡਲ ਵੱਲੋਂ ਧੰਨਵਾਦ ਕਰਦਿਆਂ ਡਾ: ਜਗਤਾਰ ਧੀਮਾਨ ਨੇ ਆਖਿਆ ਕਿ ਉਹ ਇਸ ਅੰਕ ਵਿੱਚ ਸ਼ਾਮਿਲ ਲਿਖਾਰੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਇਸ ਪਰਚੇ ਨੂੰ ਸ਼ਿੰਗਾਰਿਆ ਹੈ। ਇਧਰਲੇ ਪੰਜਾਬ ਤੋਂ ਸੁਭਾਸ਼ ਸ਼ਰਮਾ, ਬੂਟਾ ਸਿੰਘ ਚੌਹਾਨ, ਅਸ਼ਵਨੀ ਬਾਗੜੀਆਂ, ਨਰਿੰਦਰ ਡਾਂਸੀਵਾਲੀਆ, ਵਿਨੋਦ ਖੁਰਾਣਾ, ਮਨਜੀਤ ਪੱਟੀ, ਜਗੀਰ ਸਿੰਘ ਪ੍ਰੀਤ, ਗੁਰਚਰਨ ਕੌਰ ਕੋਚਰ ਅਤੇ ਅਲੀ ਰਾਜਪੁਰਾ ਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਦ ਕਿ ਬਾਕੀ ਲਿਖਤਾਂ ਪਾਕਿਸਤਾਨੀ ਲਿਖਾਰੀਆਂ ਦੀਆਂ ਹਨ। ਇਸ ਮੌਕੇ ਉੱਘੇ ਪੰਜਾਬੀ ਲੇਖਕ ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਉਰਦੂ ਕਵੀ ਵਿਸ਼ਾਲ ਖੁੱਲਰ ਅਤੇ ਇਸ ਪਰਚੇ ਦੇ ਮੁੱਖ ਪੰਨੇ ਦੇ ਚਿਤਰਕਾਰ ਕੁਲਵੰਤ ਸਿੰਘ ਬਸਰਾ ਵੀ ਹਾਜ਼ਰ ਸਨ।
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।