ਦੋਸਤੋ! ਹੀਰ ਦੇ ਸੁਹੱਪਣ ਅਤੇ ਰਾਂਝੇ ਦੇ ਇਸ਼ਕ ਦੇ ਕਿੱਸੇ ਸੁਣ-ਸੁਣ ਕੇ ਤੁਸੀ ਅਕਸਰ ਇਨ੍ਹਾਂ ਦੋਹਾਂ ਕਿਰਦਾਰਾਂ ਦਾ ਤਸਵੁੱਰ ਆਪਣੇ ਖ਼ਿਆਲਾਂ ਵਿੱਚ ਕਰਦੇ ਰਹੇ ਹੋ। ਜਿਨ੍ਹਾਂ ਨੇ ਇਹ ਕਿੱਸਾ ਪੜ੍ਹਿਆ ਸੁਣਿਆ ਹੈ ਉਹ ਵਾਰਿਸ ਸ਼ਾਹ ਦੇ ਲਫ਼ਜ਼ਾਂ ਦੀ ਜਾਦੂਗਰੀ ਤੇ ਅਸ਼-ਅਸ਼ ਕਰ ਉਠਦੇ ਹਨ। ਕਈ ਫਿਲਮਕਾਰਾਂ ਨੇ ਇਹ ਮੁਹੱਬਤ ਦੀ ਕਹਾਣੀ ਪਰਦੇ ਤੇ ਉਤਾਰੀ ਹੈ ਪਰ ਰੇਡੀਓ ਨਾਟਕ ਦੇ ਰੂਪ ਵਿੱਚ ਵੀ ਇਸ ਦਾ ਬੇਹਤਰੀਨ ਰੂਪਾਂਤਰ ਹੋ ਸਕਦਾ ਹੈ, ਇਸ ਬਾਰੇ ਕਿਸੇ ਨੇ ਖ਼ਿਆਲ ਵੀ ਨਹੀਂ ਕੀਤਾ ਹੋਣਾ।

ਇਹ ਖ਼ਾਬ ਕੁਝ ਵਰ੍ਹੇ ਪਹਿਲਾਂ ਹਕੀਕਤ ਵਿੱਚ ਬਦਲਿਆ ਆਕਾਸ਼ਵਾਣੀ ਜਲੰਧਰ ਨੇ ਤੇ ਰੇਡੀਓ ਰੂਪਾਂਤਰ ਦਾ ਅਹਿਮ ਕਾਰਜ ਸਿਰੇ ਚੜ੍ਹਿਆ ਪੰਜਾਬੀ ਸਾਹਿੱਤ ਅਤੇ ਪੱਤਰਕਾਰੀ ਵਿੱਚ ਵੱਖਰੀ ਮੜਕ ਅਤੇ ਅੰਦਾਜ਼ ਲਈ ਜਾਣੇ ਜਾਂਦੇ ਜਨਾਬ ਬਖ਼ਸ਼ਿੰਦਰ ਹੁਰਾਂ ਦੀ ਕਲਮ ਤੋਂ।ਸਾਡੀ ਬੇਨਤੀ ਤੇ ਉਨ੍ਹਾਂ ਇਹ ਨਾਟਕ ਸਾਡੇ ਪਾਠਕਾਂ/ਸਰੋਤਿਆਂ ਵਾਸਤੇ ਉਪੱਲਬਧ ਕਰਾਉਣ ਦੀ ਪ੍ਰਵਾਨਗੀ ਖਿੜੇ ਮੱਥੇ ਦਿੱਤੀ। ਅੱਜ ਲਫ਼ਜ਼ਾਂ ਦਾ ਪੁਲ ਇੰਟਰਨੈੱਟ ਸਾਹਿੱਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ 'ਹੀਰ-ਵਾਰਿਸ ਸ਼ਾਹ' ਰੇਡੀਓ ਨਾਟਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹੈ, ਜਿਸਦੇ ਲਈ ਅਸੀ ਦਾਨਿਸ਼ਵਰ ਦੋਸਤ ਜਨਾਬ ਬਖ਼ਸ਼ਿੰਦਰ ਜੀ ਦੇ ਹਮੇਸ਼ਾ ਰਿਣੀ ਰਹਾਂਗੇ। ਇਸਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਦੇ ਵੀ ਸ਼ੁਕਰਗੁਜ਼ਾਰ ਹਾਂ। ਅਸੀ ਇਹ ਲੜੀਵਾਰ ਰੇਡਿਉ ਨਾਟਕ 13 ਕਿਸਤਾਂ ਵਿੱਚ ਪੇਸ਼ ਕਰਾਂਗੇ। ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਲਉ ਹਾਜ਼ਿਰ ਹੈ, ਪਹਿਲੀ ਕੜੀ-
ਸੁਣਨ ਲਈ ਹੇਠਾਂ ਪਲੇਅ ਬਟਨ ਤੇ ਕਲਿੱਕ ਕਰੋ। ਪਲੇਅ ਹੋਣ ਵਿੱਚ ਕੁਝ ਵਕਤ ਲੱਗ ਸਕਦਾ ਹੈ, ਕਿਰਪਾ ਕਰਕੇ ਸਬਰ ਤੋਂ ਕੰਮ ਲਉ
।
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਕਮਾਲ ਹੈ ਜਨਾਬ,,,, ਜੇ ਇਸ ਨੂੰ ਡਾਊਨਲੋਡ ਕਰ ਸਕਦੇ ਤਾਂ ਜ਼ਿਆਦਾ ਖੁਸ਼ੀ ਹੁੰਦੀ।
ReplyDeleteਬਹੁਤ ਹੀ ਵਧੀਆ ਪੇਸ਼ਕਾਰੀ ਹੈ, ਬਹੁਤ ਅਨੰਦ ਮਿਲ਼ਿਆ ਸੁਣ ਕੇ।
ਇਹ ਕਮਾਲ ਦਾ ਯਤਨ ਹੈ ਪੰਜਾਬੀਆਂ ਨੂੰ ਆਪਣੇ ਵਿਰਸੇ ਤੇ ਵਾਰਿਸ ਨਾਲ ਜੋੜਨ ਦਾ। ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।
ReplyDeleteshukriya is peshkaari da
ReplyDeletebahut hi nayaab cheez!! agle episode da intezaar rahega, keep posting !uv
ReplyDeletemenu punjabi hon te maan hai.
ReplyDeleteaap ji da eh nattak bhot hi vadea hai.
sun k bhot khushi hoe,
umeed karda ha ki agge to v edda de nattak ja sahet nal jure hoe program ese tara sunan nu milde rehnge,
ess khubsurat uprale lai aap ji da bhot bhot thanwad,
ਬਹੁਤ ਖ਼ੂਬ ਜਗਦੀਪ ਜੀ !
ReplyDelete