ਦੋਸਤੋ!!! ਲਫ਼ਜ਼ਾਂ ਦਾ ਪੁਲ ਆਪਣੀ ਸ਼ੁਰੂਆਤ ਦੇ ਦੂਸਰੇ ਮਹੀਨੇ ਵਿੱਚ ਸਮੂਹ ਪਾਠਕਾਂ ਦੇ ਲਈ ਸਾਹਿੱਤ ਦੇ ਨਾਲ ਹੀ ਸੰਗੀਤ ਦਾ ਤੌਹਫਾ ਵੀ ਲੈ ਕੇ ਆਇਆ ਹੈ। ਲਫ਼ਜ਼ਾਂ ਦਾ ਪੁਲ ਦੇ ਸੰਗੀਤ ਸੈਕਸ਼ਨ ਵਿੱਚ ਸਾਹਿਤੱਕ ਅਤੇ ਲੋਕ ਸੰਗੀਤ ਸੁਣਨ ਨੂੰ ਮਿਲੇਗਾ। ਜੋਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਸੰਗੀਤਕ ਰਚਨਾ ਹੈ, ਜਿਸ ਨੂੰ ਤੁਸੀ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਖੁੱਲੇ ਦਿਲ ਨਾਲ ਸਵਾਗਤ ਹੈ। ਅਾ
ਸੰਗੀਤ ਸੈਕਸ਼ਨ ਵਿੱਚ ਅਸੀ ਸਭ ਤੋਂ ਪਹਿਲਾਂ ਲੈ ਕੇ ਆ ਰਹੇ ਹਾਂ, ਨੌਜਵਾਨ ਸ਼ਾਇਰ ਅਤੇ ਤਰੁਨੰਮ 'ਚ ਗਜ਼ਲ ਕਹਿਣ ਵਾਲੇ ਗਜ਼ਲਗੋ ਬੂਟਾ ਸਿੰਘ ਚੌਹਾਨ ਦੀ ਆਵਾਜ਼ 'ਚ ਸੰਗੀਤਬੱਧ ਗਜ਼ਲ।
ਬੂਟਾ ਸਿੰਘ ਚੌਹਾਨ ਦੀ ਹੁਣੇ ਹੀ ਗਜ਼ਲਾਂ ਦੀ ਐਲਬਮ 'ਚੌਰਾਹੇ ਦੇ ਦੀਵੇ' ਰਿਲੀਜ਼ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਲਿਖੀਆਂ 8 ਗਜ਼ਲਾਂ ਨੂੰ ਖੁਦ ਗਾਇਆ ਹੈ ਅਤੇ ਇਨ੍ਹਾਂ ਨੂੰ ਸੰਗੀਤ ਨਾਲ ਸਜਾਇਆ ਹੈ ਮਸ਼ਹੂਰ ਸੰਗੀਤਕਾਰ ਅਤੁਲ ਸ਼ਰਮਾ ਨੇ।

ਅੱਜ ਅਸੀ ਤੁਹਾਨੂੰ ਸੁਣਾ ਰਹੇ ਹਾਂ ਉਨਾਂ ਦੀ ਪਹਿਲੀ ਐਲਬਮ ਵਿੱਚੋਂ ਜ਼ਿੰਦਗੀ ਦੇ ਡੂੰਘੇ ਭੇਦ ਦੱਸਦੀ ਗਜ਼ਲ। ਆਸ ਹੈ ਤੁਸੀ ਸੁਣ ਕੇ ਆਨੰਦ ਮਾਣੋਂਗੇ ਅਤੇ ਵੱਡਮੁਲੇ ਵਿਚਾਰ ਜ਼ਰੂਰ ਦੇਵੋਗੇ।
ਗਜ਼ਲ ਸੁਨਣ ਲਈ 'ਪਲੇਅ' ਨੂੰ ਕਲਿੱਕ ਕਰੋ। ਸੰਗੀਤ ਚੱਲਣ ਵਿੱਚ ਕੁਝ ਮਿੰਟ ਲਗ ਸਕਦੇ ਹਨ, ਥੋੜਾ ਸਬਰ ਰੱਖਣਾ ਜੀ।
ਗਜ਼ਲ ਡਾਊਨਲੋਡ ਕਰਨ ਲਈ ਕਲਿੱਕ ਕਰੋ
bahot darshnic vichardhara naal labrez rachna nu gain shally ch pesh karke boota singh chaouhan ne la-misaal peshkari ditti hai. mubarqan-----------Dr PS Taggar KOTKAPURA 9872203142
ReplyDeleteਇਹ ਗ਼ਜ਼ਲ ਜਦੋਂ ਪਹਿਲਾਂ ਵੀ ਸੁਣੀ ਸੀ, ਦਿਲ ਵਿੱਚ ਉਤਰ ਗਈ ਸੀ,,,, ਅੱਜ ਫਿਰ ਸੁਣੀ, ਬਹੁਤ ਸਕੂਨ ਭਰੀ ਲਿਖਤ ਅਤੇ ਦਿਲ 'ਚ ਖੁੱਭਣ ਵਾਲ਼ੀ ਅਵਾਜ਼........ਜਿਉਂਦੇ ਵਸਦੇ ਰਹੋ.....
ReplyDelete