![]() |
ਤੇਜਿੰਦਰ ਮਾਰਕੰਡਾ |
ਮੇਰੇ ਲੋਭ ਨੇ ਹੰਕਾਰ ਨੇ
ਮੈਨੂੰ ਡੋਬਿਆ ਹੈ ਕਈ ਦਫ਼ਾ
ਇਸੇ ਅਵਗੁਣੀ ਮੰਝਧਾਰ ਨੇ
ਏਹਨੂੰ ਦਿਲ ਕਹੋ ਨਾ ਐ ਦੋਸਤੋ
ਇਹ ਵਿਰਾਟ ਕਬਰਿਸਤਾਨ ਹੈ
ਏਥੇ ਦਫ਼ਨ ਨੇ ਕਈ ਖਾਹਿਸ਼ਾਂ
ਏਥੇ ਸੁਪਨਿਆਂ ਦੇ ਮਜ਼ਾਰ ਨੇ
ਕਦੇ ਤੋੜਿਆ ਕਦੇ ਜੋੜਿਆ
ਕਦੇ ਖੁਦ ਤੋਂ ਮੈਨੂੰ ਵਿਛੋੜਿਆ
ਕਦੇ ਰੰਜਿਸ਼ਾਂ ਕਦੇ ਚਾਹਤਾਂ
ਕਦੇ ਨਫਰਤਾਂ ਕਦੇ ਪਿਆਰ ਨੇ
ਏਹਦਾ ਤਖ਼ਤ ਹੈ ਏਹਦਾ ਤਾਜ਼ ਹੈ
ਹੁਣ ਹਰ ਥਾਂ ਪੈਸੇ ਦਾ ਰਾਜ ਹੈ
ਹਰ ਆਦਮੀ ਨੂੰ ਹੈ ਖਾ ਲਿਆ
ਇਸੇ ਕਲਯੁਗੀ ਅਵਤਾਰ ਨੇ
ਨਿਰਾ ਝੂਠ ਹੈ ਤੇ ਤੂਫ਼ਾਨ ਹੈ
ਜੋ ਹਵਾ ਦਾ ਤਾਜ਼ਾ ਬਿਆਨ ਹੈ
ਅਖੇ ਦੀਵਿਆਂ ਨੂੰ ਨਿਗਲ ਲਿਆ
ਕਿਸੇ ਨੇਰ੍ਹ ਨੇ ਅੰਧਕਾਰ ਨੇ
ਕੋਈ ਪਾਕ ਹੈ ਜਾਂ ਮਲੀਨ ਹੈ
ਕੋਈ ਨੇਕ ਹੈ ਜਾਂ ਕਮੀਨ ਹੈ
ਇੱਕ ਨੂਰ ਦੇ ਸਭ ਦੀਪ ਨੇ
ਇੱਕ ਮੰਚ ਦੇ ਕਿਰਦਾਰ ਨੇ
-ਤੇਜਿੰਦਰ ਮਾਰਕੰਡਾ, ਲੁਧਿਆਣਾ।
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।