![]() |
ਗੁਰੀ ਲੁਧਿਆਣਵੀ |
ਸਾਲ 2011 'ਚ ਸ਼ਾਇਦ ਜੇਠ ਮਹੀਨੇ ਦੇ ਅਖੀਰਲੇ ਦਿਨ ਚਲਦੇ
ਸੀ ਤੇ ਸਾਡੀ ਆਖਰੀ ਸੇਮੈਸਟਰ ਦੀ ਟ੍ਰੇਨਿੰਗ ਦਾ ਵੀ ਥੋੜ੍ਹਾ ਹੀ ਸਮਾਂ ਰਹਿ ਗਿਆ ਸੀ। ਮੇਰੀ ਪਿਆਰੀ ਦੋਸਤ ਦਾ ਫ਼ੋਨ ਆਇਆ ਕਿ ਮੰਮੀ ਨੇ ਮੋਹਾਲੀ ਆਉਣਾ ਤੇ ਤੂੰ ਕਿਤੇ ਜਾਈ ਨਾ,
ਤੇਰੇ ਨਾਲ ਮਿਲਾਉਣਾ ਉਨ੍ਹਾਂ ਨੂੰ। ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਰਹੀ। ਮੈਂ ਘਰ ਵੀ ਫ਼ੋਨ ਕਰਤਾ ਕਿ ਮੈਂ ਦੋ ਹਫ਼ਤੇ ਲਈ ਘਰ ਨਹੀਂ ਆਉਣਾ।
ਮੰਮੀ
ਆਏ ਤੇ ਮੈਨੂੰ ਬਹੁਤ ਅਪਣੱਤ ਨਾਲ ਮਿਲੇ। ਜਿਵੇਂ ਮੇਰੇ ਦਿਮਾਗ ਚ ਛਵੀ ਸੀ ਕਿ ਜੱਟਾਂ
ਦੇ ਮਾਪੇ ਬਹੁਤ ਅੜਬ ਹੁੰਦੇ ਨੇ, ਉਹ ਇਸ ਤੋਂ ਬਿਲਕੁਲ ਉਲਟ ਸੀ। ਤਿੰਨ ਦਿਨ ਦੇ ਵਕਫੇ
ਵਿੱਚ ਅਸੀਂ ਸਭ ਇਕੱਠੇ ਆਨੰਦਪੁਰ ਸਾਹਿਬ, ਨਾਢਾ ਸਾਹਿਬ ਤੇ ਹੋਰ ਕਈ ਜਗ੍ਹਾ ਘੁੰਮ ਕੇ ਵੀ
ਆਏ। ਕਿਤੇ ਵੀ ਉਨ੍ਹਾਂ ਨੇ ਮੈਨੂੰ ਓਪਰਾਪਨ ਨਹੀਂ ਮਹਿਸੂਸ ਹੋਣ ਦਿੱਤਾ। ਨਾਲ ਉਨ੍ਹਾਂ ਦਾ ਬਾਰਾਂ ਕੁ ਸਾਲ ਦਾ ਪੋਤਾ 'ਕਰਨ' ਵੀ ਆਇਆ ਸੀ। ਉਹ ਮੈਥੋਂ ਭਾਵੇਂ ਜਕਦਾ ਸੀ
ਪਰ ਮੇਰਾ ਉਹਦੇ ਨਾਲ ਆਪਣੇ ਬੱਚੇ ਵਾਂਗ ਹੀ ਮੋਹ ਪੈ ਗਿਆ ਸੀ।
ਅੱਜ ਉਨ੍ਹਾਂ ਦੀ ਜਾਣ ਦੀ ਵਾਰੀ ਸੀ ਤੇ ਅੱਡੇ ਤੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੀ
ਸੀ, ਕਿਉਂਕਿ ਮੇਰੀ ਦੋਸਤ ਦਾ ਕੁਝ ਸਮਾਨ ਮੰਮੀ ਨੇ ਘਰ ਵਾਪਿਸ ਵੀ ਲੈ ਕੇ ਜਾਣਾ ਸੀ। ਮੋਟਰਸਾਇਕਲ
ਉੱਤੇ ਬਿਠਾ ਕੇ ਮੈਂ ਉਹਨਾਂ ਨੂੰ 43 ਸੈਕਟਰ ਬੱਸ ਅੱਡੇ ਤੱਕ ਲੈ ਗਿਆ। ਮੋਟਰ-ਸਾਇਕਲ ਬਾਹਰ ਖੜਾ ਕਰ ਕੇ ਮੈਂ ਸਮਾਨ ਚੁੱਕ ਕੇ ਉਹਨਾਂ ਦੇ ਨਾਲ ਪਿੰਡ ਦੇ ਕਾਉਂਟਰ ਵੱਲ ਹੋ ਤੁਰਿਆ।
ਜਾਂਦਿਆਂ ਮੈਂ ਵੇਖਿਆ ਕਿ ਉਹਨਾਂ ਦੀ ਜੁੱਤੀ ਥੱਲੇ ਚੀਕਣੀ ਮਿੱਟੀ ਲੱਗ ਗਈ। ਪਰ
ਕਾਹਲ੍ਹੀ 'ਚ ਨਾ ਉਹਨਾਂ ਨੇ ਗੌਲਿਆ ਤੇ ਮੈਂ ਵੀ ਅਣਦੇਖਿਆ ਕਰਤਾ। ਕਾਉਂਟਰ ਤੇ ਬੱਸ
ਤਿਆਰ ਖੜ੍ਹੀ ਸੀ। ਉਹਨਾਂ ਦਾ ਸਮਾਨ ਫੜਾ ਕੇ ਮੈਂ ਪੈਰੀਂ ਹੱਥ ਲਾਇਆ ਤੇ ਉਨ੍ਹਾਂ ਨੇ
ਅਸੀਸ ਦਿੱਤੀ। "ਰੂਹ ਖੁਸ਼ ਹੋਗੀ ਪੁੱਤਰਾ ਤੈਨੂੰ ਵੇਖਕੇ..!! ਮੈਂ ਜੀਅ ਤੋੜ ਕੋਸ਼ਿਸ਼
ਕਰੂੰ ਕਿ ਤੂੰ ਹੀ..." ਇੰਨਾ ਕਹਿ ਕੇ ਕੇ ਉਹ ਪਿਆਰ ਨਾਲ ਗਲੇ ਮਿਲੇ। ਮੈਂ ਕਰਨ ਦਾ
ਸਿਰ ਪਲੋਸਿਆ ਤੇ ਫਿਰ ੳਹ ਚਲੇ ਗਏ ।
![]() |
Footprints । ਮਾਂ ਦੀਆਂ ਪੈੜਾਂ ਦੇ ਨਿਸ਼ਾਨ ਦੀ ਤਸਵੀਰ |
ਭਰੀਆਂ ਅੱਖਾਂ ਨਾਲ ਮੈਂ
ਕਾਉਂਟਰ ਦੇ ਨਾਲ ਦੇ ਬੈਂਚ ਤੇ ਬੈਠਿਆ ਤਾਂ ਮੇਰੀ ਨਿਗ੍ਹਾ ਫ਼ਰਸ਼ ਤੇ ਪਈਆਂ ਪੈੜ੍ਹਾਂ ਤੇ
ਪਈ। ਇਹਨਾਂ ਪੈੜ੍ਹਾਂ ਵਿੱਚ ਉਨ੍ਹਾਂ ਦੀ ਗਿੱਲੀ ਜੁੱਤੀ ਦੇ ਨਿਸ਼ਾਨ ਵੀ ਸੀ। ਕੁਦਰਤੀ ਉਦੋਂ ਮੈਂ ਆਪਣੇ ਦੋਸਤ ਦਾ ਛੋਟਾ ਕੈਮਰਾ ਜੇਬ ਵਿੱਚ ਪਾ ਕੇ ਲਿਆਇਆ ਸੀ ਜੋ ਉਸ ਨੂੰ ਵਾਪਸੀ
ਤੇ ਮੋੜਨਾ ਸੀ। ਮੈਂ ਝੱਟ ਕੈਮਰਾ ਕੱਢਿਆ ਤੇ ਉਨ੍ਹਾਂ ਪੈੜਾਂ ਨੂੰ ਇੱਕ ਤਸਵੀਰ 'ਚ ਕੈਦ ਕਰ ਲਿਆ।
ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਮਿਲ ਤਾਂ ਨਹੀਂ ਸਕਿਆ। ਪਰ ਜਦ ਵੀ ਕਿਤੇ ਇੱਛਾ
ਜਾਗਦੀ ਹੈ ਤਾਂ ਬੇਵੱਸ ਹੋ ਕੇ ਇਹ ਤਸਵੀਰ ਵੇਖ ਲੈਨਾਂ। ਉਨ੍ਹਾਂ ਦੀ ਦਿੱਤੀ ਅਸੀਸ ਚੇਤੇ ਕਰ
ਲੈਨਾ। ਕਿ ਸ਼ਾਇਦ... ਸ਼ਾਇਦ ਕਿਤੇ ਰੱਬ ਇਸ ਬੁੱਢੀ ਮਾਂ ਦੀ ਵੀ ਸੁਣ ਲਵੇ....
- ਗੁਰੀ ਲੁਧਿਆਣਵੀ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।