
ਇਸ ਮੌਕੇ ਤੇ ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੀਤਨਗਰ ਦੇ ਇਤਿਹਾਸ, ਸਭਿਆਚਾਰ 'ਤੇ ਸਰਗਰਮੀਆਂ, ਇਸ ਨਾਲ ਜੁੜੀਆਂ ਮਹਾਨ ਸ਼ਖ਼ਸੀਅਤਾਂ ਅਤੇ ਪ੍ਰੀਤਲੜੀ ਰਸਾਲੇ ਦੇ ਪ੍ਰਭਾਵਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਡਮੀ ਨੇ ਨੌਜਵਾਨ ਵਾਰਤਕ ਲੇਖਕਾਂ ਨੂੰ ਪੁਰਸਕਾਰ ਦੇਣ ਲਈ ਇਹ ਦਿਨ ਅਤੇ ਥਾਂ ਦੀ ਚੋਣ ਕਰਕੇ ਪੁਰਸਕਾਰ ਦਾ ਮਹੱਤਵ ਵਧਾ ਦਿੱਤਾ ਹੈ। ਸੁਖਦੇਵ ਸਿੰਘ ਖਹਿਰਾ ਨੇ ਗੁਰਬਖਸ਼ ਸਿੰਘ (ਪ੍ਰੀਤਲੜੀ) ਵਲੋਂ ਪੰਜਾਬੀ ਸਾਹਿਤ, ਸੂਝ ਅਤੇ ਸੋਹਝ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਬਾਰੇ ਭਾਸ਼ਨ ਦਿੱਤਾ। ਉਹਨਾਂ ਦੱਸਿਆ ਕਿ ਜਦੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅਮਰੀਕਾ ਤੋਂ ਆ ਕੇ ਆਪਣੇ ਗਿਆਨ, ਅਨੁਭਵ ਅਤੇ ਵਿਚਾਰਾਂ ਨੂੰ ਲਿਖਤਾਂ ਰਾਹੀਂ ਪ੍ਰਗਟ ਕਰਕੇ ਜਗੀਰੂ ਕਦਰਾਂ ਕੀਮਤਾਂ ਵਾਲੇ ਬੰਦ ਪੰਜਾਬੀ ਸਮਾਜ ਨੂੰ ਖੋਲ੍ਹਣਾ ਸ਼ੁਰੂ ਕੀਤਾ। ਉਹਨਾਂ ਸਾਰੀ ਉਮਰ ਆਦਰਸ਼ ਪੰਜਾਬੀ ਬੰਦੇ, ਸਮਾਜ, ਰਿਸ਼ਤਾ-ਨਾਤਾ ਪ੍ਰਬੰਧ ਅਤੇ ਆਦਰਸ਼ ਕਦਰਾਂ ਕੀਮਤਾਂ ਦਾ ਸੁਪਨਾ ਲਿਆ ਅਤੇ ਇਸ ਸੁਪਨੇ ਨੂੰ ਅਮਲੀ ਰੂਪ ਦੇਣ ਲਈ ਹਮੇਸ਼ਾ ਕਾਰਜਸ਼ੀਲ ਰਹੇ। ਉਨ੍ਹਾਂ ਕਿਹਾ ਕਿ ਅਜੋਕੇ ਮਾਨਸਿਕ ਵਿਗਾੜਾਂ ਅਤੇ ਉਦਾਸੀਆਂ ਵਾਲੇ ਦਿਨਾਂ ਵਿਚ ਪ੍ਰੀਤਲੜੀ ਵਾਲੀ ਜੀਵਨ ਸ਼ੈਲੀ ਅਤੇ ਕਦਰਾਂ ਕੀਮਤਾਂ ਦੀ ਸਾਰਥਕਤਾ ਹੋਰ ਵੀ ਜ਼ਿਆਦਾ ਹੈ। ਇਸ ਵਾਰਤਕ ਪੁਰਸਕਾਰ ਵਿਚ ਨਿਰਣਾਇਕ ਦੀ ਭੂਮਿਕਾ ਨਿਭਾਉਣ ਵਾਲੇ ਹਰਪਾਲ ਸਿੰਘ ਪੰਨੂ ਨੇ ਪ੍ਰੀਤਲੜੀ ਅਤੇ ਬਾਲ ਸੰਦੇਸ਼ ਨਾਲ ਆਪਣੇ ਸੰਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਬਹੁਤ ਸੰਭਾਵਨਾਵਾਂ ਹਨ ਪਰ ਉਨ੍ਹਾਂ ਨੂੰ ਲਗਾਤਾਰ ਲਿਖਦੇ ਰਹਿਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਨਿਰਮਲ ਦੱਤ ਨੇ ਕਿਹਾ ਕਿ ਮਾਇਕ ਤੰਗੀਆਂ ਦੇ ਬਾਵਜੂਦ ਅਕਾਡਮੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਕਮੀ ਨਹੀਂ ਆਉਣ ਦੇਵੇਗੀ। ਓਮਾ ਗੁਰਬਖ਼ਸ਼ ਸਿੰਘ ਨੇ ਇਹ ਸਮਾਗਮ ਪ੍ਰੀਤਨਗਰ ਵਿਖੇ ਕਰਵਾਉਣ ਲਈ ਅਕਾਡਮੀ ਦੀ ਪ੍ਰਸੰਸਾ ਕੀਤੀ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ। ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਅਤੇ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਪੰਜਾਬ ਵਿਚ ਸਿਰਜਣਾਤਮਕਤਾ ਨੂੰ ਸੰਭਾਲਣ ਲਈ ਨੌਜਵਾਨਾਂ ਨੂੰ ਸਾਹਿਤ ਅਤੇ ਕਲਾ ਨਾਲ ਜੋੜਨਾ ਲੋੜੀਂਦਾ ਹੈ। ਪੰਜਾਬ ਦੇ ਇਤਿਹਾਸ ਅਤੇ ਸਮਾਜ ਨਾਲ ਜੁੜੇ ਬਹੁਤ ਸਾਰੇ ਸਵਾਲ ਅਤੇ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਪੰਜਾਬੀ ਨੌਜਵਾਨਾਂ ਦੇ ਸਨਮੁੱਖ ਰੱਖਣ ਦੇ ਮੰਤਵ ਲਈ ਅਕਾਡਮੀ ਨੇ ਇਹ ਵਾਰਤਕ ਪੁਰਸਕਾਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਗੰਭੀਰ ਦਾਰਸ਼ਨਿਕ ਸਵਾਲਾਂ ਨੂੰ ਸੰਬੋਧਿਤ ਹੋਣ ਵਾਲੀਆਂ ਵਾਰਤਕ ਰਚਨਾਵਾਂ ਦੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਲੇਖਕ ਵਾਰਤਕ ਰਚਨਾ ਵੱਲ ਆਉਣਗੇ ਤਾਂ ਪੰਜਾਬੀ ਵਿਚ ਬੌਧਿਕ ਸਰਮਾਇਆ ਪੈਦਾ ਹੋਵੇਗਾ। ਸਮਾਗਮ ਦੇ ਅਖ਼ੀਰ ਉੱਤੇ ਹਿਰਦੈਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਉਚੇਰੇ ਮੰਤਵ ਅਤੇ ਸਾਰਥਕਤਾ ਭਰਪੂਰ ਲਿਖਤਾਂ ਦੀ ਰਚਨਾ ਕਰਨੀ ਚਾਹੀਦੀ ਹੈ। ਇਸ ਸਮੇਂ ਨਾਨਕ ਸਿੰਘ ਦੇ ਸਪੁੱਤਰਾਂ ਕੰਵਲਜੀਤ ਸਿੰਘ ਸੂਰੀ ਅਤੇ ਕੁਲਬੀਰ ਸਿੰਘ ਸੂਰੀ ਨੇ ਬੰਸਰੀ ਵਾਦਨ ਪੇਸ਼ ਕੀਤਾ। ਇਸ ਸਮਾਗਮ ਵਿਚ ਅਕਾਡਮੀ ਦੇ ਮੀਤ ਪ੍ਰਧਾਨ ਸਰਬਜੀਤ ਕੌਰ ਸੋਹਲ, ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਅਤੇ ਅਰਤਿੰਦਰ ਕੌਰ ਸੰਧੂ ਤੋਂ ਇਲਾਵਾ ਜੁਗਿੰਦਰ ਸਿੰਘ ਕੈਰੋਂ, ਸੰਤੋਖ ਸਿੰਘ ਸ਼ਹਰਯਾਰ, ਪੂਨਮ, ਡਾ.ਦਰਿਆ, ਸੁਖਵਿੰਦਰ ਅੰਮ੍ਰਿਤ, ਪਰਵੀਨ ਹਿਰਦੈਪਾਲ, ਰਾਜਵੰਤ ਕੌਰ ਮਾਨ, ਹਰਭਜਨ ਬਾਜਵਾ, ਭੁਪਿੰਦਰ ਕੌਰ ਪਾਤਰ, ਬਲਬੀਰ ਕੌਰ ਪੰਧੇਰ ਵੀ ਸ਼ਾਮਿਲ ਹੋਏ।
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।