Home » , , , » ਪੰਜਾਬੀ ਸਾਹਿਤ ਅਕਾਡਮੀ ਚੋਣਾ। ਉਮੀਦਵਾਰਾਂ ਦੀ ਸੂਚੀ

ਪੰਜਾਬੀ ਸਾਹਿਤ ਅਕਾਡਮੀ ਚੋਣਾ। ਉਮੀਦਵਾਰਾਂ ਦੀ ਸੂਚੀ

Written By Editor on Tuesday, April 22, 2014 | 16:46

ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 04 ਮਈ, 2014 ਨੂੰ ਹੋ ਰਹੀਆਂ ਚੋਣਾਂ ਦੇ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅਕਾਡਮੀ ਚੋਣਾਂ ਲਈ ਨਾਮ ਵਾਪਸ ਲੈਣ ਦੇ ਅੰਤਿਮ ਦਿਨ 24 ਅਪ੍ਰੈਲ, 2014 ਨੂੰ ਨਾਮ ਵਾਪਸ ਲੲੇ ਜਾਣ ਤੋਂ ਬਾਅਦ ਹੇਠ ਲਿਖੇ ਉਮੀਦਵਾਰਾਂ ਚੋਣ ਮੈਦਾਨ ਵਿਚ ਰਹਿ ਗਏ ਹਨ-

punjabi sahit academy elections 2014
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਚੋਣਾਂ
ਪ੍ਰਧਾਨ
ਡਾ. ਤੇਜਵੰਤ ਸਿੰਘ ਮਾਨ - 511
ਡਾ. ਸੁਖਦੇਵ ਸਿੰਘ-514
ਸੀਨੀਅਰ ਮੀਤ ਪ੍ਰਧਾਨ
ਡਾ. ਜੋਗਿੰਦਰ ਸਿੰਘ ਨਿਰਾਲਾ-503
ਡਾ. ਸੁਰਜੀਤ ਸਿੰਘ-727
ਮੀਤ ਪ੍ਰਧਾਨ
ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰਲੇ
ਡਾ. ਕ੍ਰਾਂਤੀਪਾਲ-750
ਡਾ. ਸੁਦਰਸ਼ਨ ਗਾਸੋ-951

ਪੰਜਾਬ ਤੇ ਚੰਡੀਗੜ੍ਹ ਤੋਂ
ਸ੍ਰੀ ਸੁਰਿੰਦਰ ਕੈਲੇ-531
ਪ੍ਰੋ. ਸੰਧੂ ਵਰਿਆਣਵੀ-824
ਸ੍ਰੀ ਦੇਵ ਦਰਦ-1424
ਸ੍ਰੀਮਤੀ ਗੁਰਚਰਨ ਕੌਰ ਕੋਚਰ-1008
ਸ੍ਰੀ ਤ੍ਰੈਲੋਚਨ ਲੋਚੀ-1388
ਡਾ. ਸਵਰਨਜੀਤ ਕੌਰ ਗਰੇਵਾਲ-764
ਡਾ. ਸ਼ਰਨਜੀਤ ਕੌਰ-506
ਸ੍ਰੀ ਸੀ.ਮਾਰਕੰਡਾ-716
ਡਾ. ਗੁਰਮੀਤ ਕੱਲਰਮਾਜਰੀ-1467

ਜਨਰਲ ਸਕੱਤਰ
ਡਾ. ਅਨੂਪ ਸਿੰਘ-527
(ਨਿਰ-ਵਿਰੋਧ ਜੇਤੂ)

ਪ੍ਰਬੰਧਕੀ ਬੋਰਡ
ਡਾ. ਗੁਲਜ਼ਾਰ ਸਿੰਘ ਪੰਧੇਰ-648
ਸ੍ਰੀ ਰਵੀ ਰਵਿੰਦਰ-1627
ਸ੍ਰੀ ਜਗਦੀਸ਼ ਰਾਏ ਕੁਲਰੀਆ-1347
ਡਾ. ਭਗਵੰਤ ਸਿੰਘ-884
ਸ. ਗੁਲਜ਼ਾਰ ਸਿੰਘ ਸ਼ੌਕੀ-529
ਸ੍ਰੀ ਭੁਪਿੰਦਰ-504
ਸ. ਮੇਜਰ ਸਿੰਘ ਗਿੱਲ-1450

ਸ. ਭੁਪਿੰਦਰ ਸਿੰਘ ਸੰਧੂ-916
ਸ੍ਰੀ ਤਰਸੇਮ-817ਡਾ. ਰਾਮ ਮੂਰਤੀ-1721
ਸ. ਸਹਿਜਪ੍ਰੀਤ ਸਿੰਘ ਮਾਂਗਟ-1648
ਬੀਬਾ ਬਲਵੰਤ-856
ਸ੍ਰੀ ਜਸਪਾਲ ਮਾਨਖੇੜਾ-1202
ਸ੍ਰੀ ਹਰਬੰਸ ਮਾਲਵਾ-874
ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ-845
ਸ. ਪ੍ਰੀਤਮ ਸਿੰਘ ਭਰੋਵਾਲ-1811
ਸ. ਬਲਦੇਵ ਸਿੰਘ ਝੱਜ-1060
ਪ੍ਰੋ. ਖੁਸ਼ਦੀਪ ਸਿੰਘ-1517
ਸ੍ਰੀ ਮੱਖਨ ਮਾਨ-900
ਸ੍ਰੀ ਖੁਸ਼ਵੰਤ ਬਰਗਾੜੀ-1495
ਨੀਤੂ ਅਰੋੜਾ-1719
ਡਾ. ਭੀਮ ਇੰਦਰ ਸਿੰਘ-969
ਸ੍ਰੀਮਤੀ ਸਿਮਿਰਤ ਸੁਮੈਰਾ-1274
ਡਾ. ਹਰਵਿੰਦਰ ਸਿੰਘ-685 (ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ) ਰਾਖਵਾਂ ਸਥਾਨ
ਸ. ਹਰਦੇਵ ਸਿੰਘ ਗਰੇਵਾਲ-433 (ਬਾਕੀ ਭਾਰਤ) ਰਾਖਵਾਂ ਸਥਾਨ
 
ਜ਼ਿਕਰਯੋਗ ਹੈ ਕਿ ਅਕਾਡਮੀ ਦੇ ਸੰਵਿਧਾਨ ਅਨੁਸਾਰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਇਕ-ਇਕ ਮੈਂਬਰ, ਮੀਤ ਪ੍ਰਧਾਨ ਦੇ ਅਹੁਦੇ ਲਈ 5 ਮੈਂਬਰਾਂ ਅਤੇ ਪ੍ਰਬੰਧਕੀ ਬੋਰਡ ਲਈ 15 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੰਜ ਮੀਤ ਪ੍ਰਧਾਨਾਂ ਵਿਚੋਂ ਇਕ ਮੀਤ ਪ੍ਰਧਾਨ ਪੰਜਾਬ ਅਤੇ ਚੰਡੀਗੜ੍ਹ ਤੋਂ ਬਾਹਰ ਰਹਿੰਦੇ ਮੈਂਬਰਾਂ ਵਿਚੋਂ ਚੁਣਿਆ ਜਾਵੇਗਾ। ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਦੇ 15 ਮੈਂਬਰਾਂ ਲਈ ਵੀ ਸੰਵਿਧਾਨ ਮੁਤਾਬਿਕ ਪੰਜਾਬ, ਪੰਜਾਬ ਅਤੇ ਚੰਡੀਗੜ੍ਹੋਂ ਬਾਹਰਲੇ, ਮਹਿਲਾ ਮੈਂਬਰ ਅਤੇ ਬਾਕੀ ਭਾਰਤ ਦੇ ਪ੍ਰਤੀਨਿਧੀ ਲੇਖਕ ਚੁਣੇ ਜਾਣਗੇ।

ਡਾ. ਗਿੱਲ ਨੇ ਦੱਸਿਆ ਕਿ ਕਾਗਜ਼ਾਂ ਦੀ ਪੜਤਾਲ ਦੌਰਾਨ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਵੀ ਕੀਤੇ ਗਏ। ਇਨ੍ਹਾਂ ਵਿਚ ਸ੍ਰੀ ਮੱਖਨ ਮਾਨ, ਮੈਂਬਰਸ਼ਿਪ ਨੰਬਰ 900 ਦਾ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਫ਼ਾਰਮ ਸਹੀ ਨਾ ਹੋਣ ਕਾਰਨ ਰੱਦ ਕੀਤਾ ਗਿਆ ਹੈ ਅਤੇ ਡਾ. ਕਰਮਜੀਤ ਸਿੰਘ, ਮੈਂਬਰਸ਼ਿਪ ਨੰਬਰ 1205 ਵਲੋਂ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਫ਼ਾਰਮ ਉਤੇ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਸੰਵਿਧਾਨ ਨਿਯਮ ਅਤੇ ਉਪ ਨਿਯਮ ਦੀ ਧਾਰਾ 4 (ੲ) ਅਨੁਸਾਰ ਤਿੰਨ ਸਕੱਤਰ ਪ੍ਰਬੰਧਕੀ ਬੋਰਡ ਵਲੋਂ ਨਾਮਜ਼ਦ ਕੀਤੇ ਜਾਣੇ ਹਨ ਅਤੇ ਇਸ ਅਹੁਦੇ ਲਈ ਕੋਈ ਚੋਣ ਨਹੀਂ ਹੋਣੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਾਰੀ ਕੀਤੀ ਗਈ ਮੈਂਬਰ ਸੂਚੀ 2014, ਸੰਵਿਧਾਨ ਅਤੇ ਨਿਯਮ ਤੇ ਉਪ-ਨਿਯਮ ਦੇ ਅੰਤਿਕਾ (ਹ) ਅਹੁਦੇਦਾਰਾਂ ਦੀ ਚੋਣ ਨਿਯਮਾਵਲੀ ਧਾਰਾ (5) ਅਨੁਸਾਰ ਇਕ ਮੈਂਬਰ ਇਕ ਤੋਂ ਵੱਧ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦਾ ਹੈ, ਪਰ ਚੋਣ ਕੇਵਲ ਇਕ ਅਹੁਦੇ ਲਈ ਹੀ ਲੜ ਸਕਦਾ ਹੈ। ਧਾਰਾ (8) ਅਨੁਸਾਰ ਜਿਹੜਾ ਉਮੀਦਵਾਰ ਇਕ ਤੋਂ ਵੱਧ ਅਹੁਦਿਆਂ ਤੋਂ ਆਪਣੀ ਉਮੀਦਵਾਰੀ ਵਾਪਸ ਨਹੀਂ ਲੈਂਦਾ, ਉਸ ਦੀ ਸਾਰੇ ਅਹੁਦਿਆਂ ਤੋਂ ਉਮੀਦਵਾਰੀ ਰੱਦ ਸਮਝੀ ਜਾਵੇਗੀ।

      ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਚੋਣ ਗੁਪਤ ਵੋਟਾਂ ਰਾਹੀਂ ਐਤਵਾਰ 04 ਮਈ, 2014 ਨੂੰ ਸਵੇਰੇ 09 ਵਜੇ ਤੋਂ ਦੁਪਹਿਰ 01 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਚ ਹੋਵੇਗੀ। ਉੇਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger