Home » , , , , , , » ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-2

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-2

Written By Editor on Sunday, February 9, 2014 | 00:00

ਮੇਰਾ ਜਨਮ ਜਲੰਧਰ ਦੀ ਮਸ਼ਹੂਰ ਬਸਤੀ, ਬਸਤੀ ਸ਼ੇਖ ਵਿਚ ਹੋਇਆ ਸੀ ਜੋ ਭਾਰਤ-ਪਾਕਿ ਵੰਡ ਤੋਂ ਪਹਿਲਾਂ ਮੁਸਲਮ ਅਬਾਦੀ, ਵਸੋਂ ਵਾਲਾ ਇਲਾਕਾ ਸੀ। ਮੇਰਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਊਜੀ ਪਰਿਵਾਰ ਸੀ। ਦਾਦਾ ਮੇਰਾ ਸਿਆਲਕੋਟ ਦੇ ਪਿੰਡਾਂ ਦਾ ਮਸ਼ਹੂਰ ਸ਼ਹੂਕਾਰ ਸੀ। ਨਾਨਕਾ-ਪਰਿਵਾਰ ਗੁਜਰਾਂਵਾਲਾ ਤੋਂ ਸੀ। ਪਰ ਵੰਡ ਵੇਲੇ ਅਚਾਨਕ ਰਾਤੋ-ਰਾਤ ਦੌੜ ਕੇ ਆਉਣਾ ਪਿਆ ਸੀ।

Punjabi Writer Avtar Jaura
Punjabi Writrer Avtar Jaura
ਪੰਜਾਬੀ ਲੇਖਕ ਅਵਤਾਰ ਜੌੜਾ
ਸਾਰੀ ਜ਼ਮੀਨ-ਜਾਈਦਾਦ ਉਥੇ ਹੀ ਛੱਡ ਕੇ ਖ਼ਾਲੀ ਹੱਥੀਂ। ਉਨ੍ਹਾਂ ਸਮਿਆਂ ਵਿਚ ਲੱਖਾਂ ਦੀ ਧਨ-ਦੌਲਤ ਛੱਡ ਜਲੰਧਰ ਪਹੁੰਚਦਿਆਂ ਪੇਟ ਭਰਨ, ਨਿਰਬਾਅ ਲਈ ਸਟੇਸ਼ਨ 'ਤੇ ਬਾਪ ਨੂੰ ਕੇਲੇ ਤੱਕ ਵੇਚਣੇ ਪਏ। ਇਸ ਦੁਖਾਂਤ ਪਿੱਛੇ ਵੀ ਇਕ ਪਰਿਵਾਰਕ ਕਹਾਣੀ ਹੈ ਜੋ ਉਸ ਵੇਲੇ ਦੇ ਵਿਹਾਰ, ਹਾਲਾਤ ਨੂੰ ਵੀ ਉਭਾਰਦੀ ਹੈ। ਸਾਡੇ ਮਾਂ-ਬਾਪ ਕਦੇ-ਕਦੇ ਸਾਰੇ ਪਰਿਵਾਰ ਨੂੰ ਸੁਣਾਇਆ ਕਰਦੇ ਸਨ.ਬਸਤੀ ਸ਼ੇਖ ਅਣਜਾਨਤਾ ਕਰਕੇ ਰਹਿਣ ਲਈ ਖ਼ਾਲੀ ਘਰ ਵਿਚੋਂ ਕਿਸੇ ਤੇ ਕਾਬਜ਼ ਹੋਣ ਦਾ ਢੰਗ ਵੀ ਨਹੀਂ ਸੀ ਆਇਆ। ਹਾਰ ਇਕ ਕੱਚਾ ਜਿਹਾ ਮਕਾਨ ਕਿਸੇ ਤਰ੍ਹਾਂ ਮਿਲਿਆ।
ਇਸੇ ਕੱਚੇ ਘਰ ਵਿਚ ਮੈਂ ਅਵਤਾਰ ਧਾਰਿਆ ਸੀ। ਘਰ ਦੀ ਇਕ ਕੰਧ ਦੇ ਨਾਲ ਦੇ ਘਰ ਮੇਰਾ ਨਾਨਕਿਆਂ ਦਾ ਘਰ ਸੀ। ਵੰਡ ਵੇਲੇ ਰਾਤੋ-ਰਾਤ ਦੌੜ ਕੇ ਆਉਣ ਦੀ ਵਜਹ ਮੇਰੇ ਤਾਇਆ ਜੀ ਸਨ। ਮੇਰੇ ਪਿਤਾ ਹੁਰੀਂ ਚਾਰ ਭਰਾ ਸਨ। ਪਿਤਾ ਜੀ ਜਿਨ੍ਹਾਂ ਨੂੰ ਅਸੀਂ ਭਾਪਾ ਜੀ ਕਹਿੰਦੇ ਸਾਂ, ਚਾਰਾਂ ਭਰਾਵਾਂ 'ਚੋਂ ਸਭ ਤੋਂ ਵੱਡੇ ਸਨ, ਤਾਇਆ ਜੀ, ਭਾਪਾ ਜੀ ਦੇ ਤਾਏ ਦਾ ਲੜਕਾ ਸੀ, ਜੋ ਪਾਲਿਆ ਮੇਰੇ ਦਾਦਾ-ਦਾਦੀ ਨੇ ਸੀ ਤੇ ਉਨ੍ਹਾਂ ਨਾਲ ਹੀ ਰਹਿੰਦਾ ਸੀ। ਤਾਇਆ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਅੰਮ੍ਰਿਤ ਛੱਕ ਪੱਕਾ ਸਿੰਘ ਸਜਿਆ ਹੋਇਆ ਸੀ, ਧੱਕੜ ਸਿੰਘ ਨਿਹੰਗ ਮਾਰਕਾ, ਅੜਬ, ਅਣਖ ਵਾਲਾ। ਪਿੰਡ ਵਿਚ ਬਹੁਤਾਤ ਮੁਸਲਮ ਪਰਿਵਾਰਾਂ ਦੀ ਸੀ। ਦਾਦਾ ਜੀ ਦਾ ਸ਼ਹੂਕਾਰਾ ਕੰਮ ਹੋਣ ਕਾਰਣ ਪਿੰਡ ਵਿਚ ਆਓ-ਭਗਤ ਤੇ ਮਾਨ-ਸਨਮਾਨ, ਇਜ਼ੱਤ ਬਹੁਤ ਸੀ। ਪਰ ਤਾਇਆ ਜੀ ਨਿਹੰਗ ਬਿਰਤੀ ਰੋਜ਼ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦੀ ਸੀ। ਪਿੰਡ ਵਿਚਲਾ ਖੂਹ ਸਾਂਝਾ ਸੀ। ਪਰ ਤਾਇਆ ਜੀ ਦੇ ਕੰਮਾਂ ਤੋਂ ਮੁਸਲਮ ਪਰਿਵਾਰ ਬਹੁਤ ਔਖੇ ਸਨ। ਕਦੇ ਖੂਹ ਦੇ ਬਨੇਰੇ ਝਟਕਾ ਕਰ ਬੱਕਰਾ, ਮੁਰਗਾ ਵੱਡ ਦੇਣਾ ਜਾਂ ਅਜਿਹਾ ਕੁਝ ਹੋਰ ਕੰਮ ਜੋ ਮੁਸਲਮਾਨਾਂ ਨੂੰ ਚਿੜਾਉਣ ਵਾਲਾ ਹੁੰਦਾ। ਭਾਪਾ ਜੀ ਦੀ ਮੁਸਲਮ ਪਰਿਵਾਰਾਂ ਨਾਲ ਬਹੁਤ ਸਾਂਝ ਸੀ।
ਸਾਂਝ ਪਿਆਰ-ਭਾਵ, ਮਿਲ ਖੇਡਣ ਕਰਕੇ, ਸਾਡੇ ਪਰਿਵਾਰ ਨਾਲ ਖਾਣ-ਪੀਣ ਦੀ ਸਾਂਝ, ਵਖਰੇਵੇਂ ਦੇ ਬਾਵਜੂਦ। ਇਸੇ ਲਈ ਤਾਏ ਦੇ ਸਹੇੜੇ ਉਲਾਹਮੇ ਪਿਆਰ ਨਾਲ ਨਜਿੱਠ ਲਏ ਜਾਂਦੇ। ਇਸ ਬਣੀ ਕਰਕੇ ਕਦੇ ਪਿੰਡ ਵਿਚ ਤੂੰ-ਤੂੰ ਮੈਂ-ਮੈਂ ਦੀ ਨੌਬਤ ਨਾ ਆਈ, ਪਰ ਸਾਡਾ ਤਾਇਆ ਪੰਗੇ ਲੈਣੋ ਲੱਖ ਸਮਝਾਉਣ ਦੇ ਬਾਵਜੂਦ ਬਾਝ ਨਾ ਆਇਆ। ਇਸ ਦਾ ਨਤੀਜਾ ਹੀ ਸੀ ਕਿ ਵੰਡ ਵੇਲੇ ਰੌਲੇ-ਰੱਪੇ, ਵੱਡ-ਟੁੱਕ, ਖੋਹ-ਲੁੱਟ ਦੇ ਮਾਹੌਲ ਵਿਚ ਮੁਸਲਮ ਮੁੰਡਿਆਂ ਨੇ ਤਾਏ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਭਾਪਾ ਜੀ ਦੇ ਇਕ ਮੁਸਲਮਾਨ ਦੋਸਤ ਨੂੰ ਵੀ ਇਸਦੀ ਭਿਣਕ ਪੈ ਗਈ। ਉਹ ਸੁਣਦਿਆਂ ਹੀ ਦੌੜਿਆ ਆਇਆ ਤੇ ਭਾਪਾ ਜੀ ਨੂੰ ਚੇਤੰਨ ਕਰ ਗਿਆ। ਘਰ ਗੱਲ ਹੋਈ ਤਾਂ ਤਾਏ ਨੂੰ ਬਚਾਉਣ ਖਾਤਿਰ ਸਭ ਕੁਝ ਛੱਡ ਛੱਡਾ ਰਾਤੋ-ਰਾਤ ਤਾਏ ਨੂੰ ਲੈ, ਉਥੋਂ ਦੌੜਨ ਦਾ ਪ੍ਰੋਗਰਾਮ ਬਣ ਗਿਆ। ਸਭ ਕੁਝ ਉਸ ਮੁਸਲਮਾਨ ਮਿੱਤਰ ਹਵਾਲੇ ਕਰ, ਵਾਪਿਸ ਮੁੜ ਆਉਣ ਦੀ ਆਸ-ਉਮੀਦ ਨਾਲ ਘਰੋਂ ਨਿਕਲ ਤੁਰੇ। ਦੂਜੇ ਅੱਗਲੇ ਪਿੰਡ ਤੱਕ ਹਿਫ਼ਾਜ਼ਤ ਲਈ ਉਹ ਮੁਸਲਮਾਨ ਮਿੱਤਰ ਨਾਲ ਹੀ ਤੁਰ ਆਇਆ ਸੀ। ਰਾਤੋ-ਰਾਤ ਬੱਚਦੇ-ਬਚਾਉਂਦੇ ਪਰਿਵਾਰ ਅੰਮ੍ਰਿਤਸਰ ਪਹੁੰਚਿਆ।
ਗੱਡਿਆਂ ਦੇ ਗੱਡੇ ਰਾਤ ਦੇ ਹਨੇਰੇ ਵਿਚ ਵਹੀਰਾਂ ਬਣਾ ਤੁਰੇ ਜਾ ਰਹੇ ਸਨ। ਆਲੇ-ਦੁਆਲਿਉਂ ਕਦੇ ਚੀਕਾਂ-ਚਹਾੜਾ ਕੰਨੀਂ ਪੈਂਦਾ, ਕਦੇ ਦੂਰ-ਦੁਰਾਡਿਉਂ ਅੱਗ ਦੀਆਂ ਉਠਦੀਆਂ ਲੱਪਟਾਂ ਅੱਖੀਂ ਵਿਖਾਈ ਦੇਂਦੀਆਂ। ਭਾਪਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਦੜ ਵੱਟ, ਖੇਤਾਂ ਵਿਚ ਲੁੱਕਦੇ, ਬੱਚਦੇ ਲਗਾਤਾਰ ਭੁੱਖੇ-ਭਾਣੇ ਤੁਰਦੇ ਰਹੇ, ਅੱਖਾਂ ਵਿਚ ਸਹਿਮ ਤੇ ਦਿਲ ਵਿਚ ਧੁੜਕੂ ਲਈ। ਵੱਡ-ਟੁੱਕ ਦੀ ਭਿਣਕ-ਝਲਕ ਉਨ੍ਹਾਂ ਚੜ੍ਹੇ ਦਿਨ ਦੀ ਲੋਅ ਵਿਚ ਵੇਖੀ ਤਾਂ ਦਿਲ ਦਹਿਲ ਗਿਆ। ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਮਨਾਇਆ ਕਿ ਬੱਚ ਨਿਕਲ ਆਏ ਸਨ। ਇਕ ਰਫਿਊਜੀ ਕੈੰਪ ਪਹੁੰਚ ਸੁੱਖ ਦਾ ਸਾਹ ਲਿਆ। ਜਲਦ ਹੀ ਉਥੋਂ ਜਲੰਧਰ ਨੂੰ ਹੋ ਤੁਰੇ। ਡਰ ਤਾਏ ਦੇ ਭੂਤਰਣ ਦਾ ਹੀ ਖਾਈ ਜਾ ਰਿਹਾ ਸੀ। ਰਾਹ ਵਿਚ ਖ਼ੂਨ-ਲਾਸ਼ਾਂ ਨਾਲ ਲੱਥ-ਪੱਥ ਗੱਡੀ ਦੇ ਡੱਬੇ ਏਧਰ-ਉਧਰ ਆਉਂਦੇ-ਜਾਂਦੇ ਦੇਖੇ। ਜਲੰਧਰ ਪਹੁੰਚ ਪੁੱਛਦੇ-ਪਛਾਂਦੇ ਬਸਤੀ ਜਾ ਪਹੁੰਚੇ, ਜੋ ਹੁਣੇ ਜਹੇ ਮੁਸਲਮਾਨਾਂ ਦੇ ਉਥੋਂ ਪਾਕਿਸਤਾਨ ਜਾਣ ਖਾਤਿਰ ਖ਼ਾਲੀ ਹੋਈ ਸੀ। ਕੋਟ ਮੁਹੱਲੇ ਵਿਚ ਤਾਏ ਨੇ ਇਕ ਹਵੇਲੀ 'ਤੇ ਕਬਜ਼ਾ ਕਰ ਡੇਰਾ ਜਮਾ ਲਿਆ, ਬਾਅਦ ਵਿਚ ਸੁਣਨ 'ਚ ਆਇਆ ਕਿ ਪਾਕਿਸਤਾਨ ਵਿਚ ਮਨਿਸਟਰ ਬਣੇ ਕਿਸੇ ਦੀ ਪੁਸ਼ਤੈਨੀ ਹਵੇਲੀ ਸੀ।
ਕੋਟ ਮੁਹੱਲੇ ਵਿਚ ਉਹ ਇਕੋ ਇਕ ਹਵੇਲੀ ਸੀ, ਜੋ ਤਾਏ ਨੇ ਆਪਣੇ ਧੱਕੜ ਸੁਭਾਅ ਕਰਕੇ ਛੇ ਫੁੱਟੀ ਤਲਵਾਰ ਘੁਮਾਂਦਿਆਂ ਸਾਂਭ ਲਈ। ਕਿਸੇ ਦੀ ਰੋਕਣ ਦੀ ਜੁਰੱਤ ਨਹੀਂ ਸੀ। ਚਾਰਾਂ ਭਰਾਵਾਂ ਤੇ ਦਾਦਾ-ਦਾਦੀ ਨੂੰ ਔਖੇ-ਸੌਖੇ ਉਹ ਕੱਚਾ ਘਰ ਅਲਾਟ ਹੋਇਆ। ਅਨਪੜ੍ਹ ਤੇ ਨਾਸਮਝੀ ਕਰਕੇ ਉਹ ਪਿੱਛੇ ਛੱਡ ਆਏ ਜ਼ਮੀਨ--ਜਾਇਦਾਦ ਦਾ ਹਵਾਲਾ ਵੀ ਨਾ ਦੇ ਸਕੇ। ਮਨ ਵਿਚ ਇਹੋ ਆਸ ਕਿ ਵਾਪਿਸ ਪਿੰਡ ਚਲੇ ਜਾਣਗੇ। ਭਾਪਾ ਜੀ ਦੱਸਦੇ ਹਨ ਕਿ ਉਧਰ ਉਨ੍ਹਾਂ ਦੇ ਮੁਸਲਮਾਨ ਕਈ ਦਿਨ ਉਨ੍ਹਾਂ ਦੀ ਜ਼ਮੀਨ-ਜਾਇਦਾਦ ਸਾਂਭ ਰੱਖੀ ਕਿ ਉਨ੍ਹਾਂ ਦੇ ਵਾਪਿਸ ਆਉਣ ਤੇ ਉਨ੍ਹਾਂ ਹਵਾਲੇ ਕਰ ਦਿਆਂਗਾ। ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ ਸੋ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ।
-ਅਵਤਾਰ ਜੌੜਾ, ਜਲੰਧਰ
(ਬਾਕੀ ਅਗਲੇ ਹਫ਼ਤੇ)
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger