Home » , , , » ਕੈਲਗਰੀ ਵਿਚ ਸਜੀ ਪੰਜਾਬੀ ਕਾਵਿਤਾ ਦੀ ਮਹਿਫ਼ਿਲ

ਕੈਲਗਰੀ ਵਿਚ ਸਜੀ ਪੰਜਾਬੀ ਕਾਵਿਤਾ ਦੀ ਮਹਿਫ਼ਿਲ

Written By Editor on Thursday, January 30, 2014 | 21:42

Children Singing Kavishari during the meeting of Punjabi Writers' Association, Calgary
Children Singing Kavishari during the meeting of Punjabi Writers' Association, Calgary
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਹਿਤ ਸਭਾ ਦੌਰਾਨ ਕਵੀਸ਼ਰੀ ਪੇਸ਼ ਕਰਦੇ ਬੱਚੇ
ਕੈਲਗਰੀ । ਪੰਜਾਬ ਲਿਖਾਰੀ ਸਭਾ ਦੀ  2014 ਦੀ ਪਲੇਠੀ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੀਤ ਪ੍ਰਧਾਨ ਤ੍ਰਲੋਚਨ ਸੈਂਭੀ, ਜੋਗਿੰਦਰ ਸੰਘਾ ਅਤੇ ਕੈਲਗਰੀ ਦੇ ਜਾਣੇ ਪਚਿਣਾਣੇ ਰੇਡਿਉ ਹੋਸਟ ਜੱਗਪ੍ਰੀਤ ਸ਼ੇਰਗਿੱਲ ਬੈਠੇ। ਸਭਾ ਵਿੱਚ  ਜਨਰਲ ਸਕੱਤਰ  ਸੁਖਪਾਲ ਪਰਮਾਰ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ‘ਵਕਤ ਉਹਨਾਂ ਲਈ ਨਹੀਂ ਖੜ੍ਹਦਾ, ਜੋ ਇਨਸਾਨ ਨੇ ਖੜ੍ਹ ਜਾਂਦੇ’ ਸ਼ੇਅਰ ਸੁਣਾ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਸਰੂਪ ਮੰਡੇਰ ਨੇ ਅਪਣੀ ਕਵੀਸ਼ਰੀ ‘ਨਵਾਂ ਸਾਲ ਮੁਬਾਰਕ ਸਭ ਨੂੰ’ ਸੁਣਾ ਕੇ ਅਪਣੀ ਹਾਜਰੀ ਲੁਆਈ। ਸਭਾ ਵਿੱਚ ਪਹਿਲੀ ਵਾਰ ਆਏ ਅਮਿਤ ਭੋਪਾਲ ਨੇ ਵੀ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਵੀਜਾ ਰਾਮ ਨੇ ਆਪਣੀ ਲਿਖੀ ਗ਼ਜ਼ਲ ‘ਯਾਦਾਂ ਦਾ ਇੱਕ ਸਾਗਰ ਆਇਆ’ ਸੁਣਾ ਕੇ ਵਾਹ-ਵਾਹ ਖੱਟੀ। ਰਵੀ ਪਰਕਾਸ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਗੀਤ ‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ, ਅਸਾਂ ਮਸਾਂ ਹੀ ਲੰਗਾਇਆ ਚੰਨ ਈਦ ਦਾ’ ਅਪਣੀ ਪਿਆਰੀ ਆਵਾਜ਼ ਵਿੱਚ ਸੁਣਾਇਆ। ਕੈਲਗਰੀ ਦੇ ਖਾਲਸਾ ਢਾਡੀ ਜਥੇ ਵਲੋਂ ਲੇਖਕ ਗੁਰਚਰਨ ਹੇਅਰ ਦੀ ਲਿਖੀ ਢਾਡੀ ਵਾਰ ‘ਸਿਰ ਦੇ ਅੰਮ੍ਰਿਤ ਦੀ ਦਾਤ ਲਈ, ਅਸੀਂ ਐਵੇਂ ਨਹੀਂ ਸਰਾਦਰ ਬਣੇਂ’ ਸੁਣਾਈ। ਗੁਰਮੀਤ ਕੋਰ ਸਰਪਾਲ ਨੇ ਜਿੰਦਗੀ ਨੂੰ ਵਧੀਆ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਨਵੇਂ ਸਾਲ ਦੀ ਵਧਾਈ ਪੇਸ਼ ਕੀਤੀ। ਇੱਸ ਤੋਂ ਅੱਗੇ ਬਲਜਿੰਦਰ ਸੰਘਾ ਨੇ ਅਪਣੀ ਲਿਖੀ ਮਿੰਨੀ ਕਹਾਣੀ ਸੁਣਾਈ। ਝੋਰਾਵਰ ਬਾਂਸਲ ਜੋ ਉਚੇਚੇ ਤੋਰ 'ਤੇ ਅਲਬਰਟਾ ਸਹਿਰ ਸਟੈਂਟਲਰ ਤੋ ਮੀਟਿੰਗ ਵਿਚ ਪੁੰਹਚੇ, ਉਹਨਾ ਨੇ ਅਪਣੀ ਕਵਿਤਾ ‘ਨਵਾਂ ਸਾਲ’ ਸੁਣਾਈ। ਜਗਵੰਤ ਗਿੱਲ ਨੇ ਕਵਿਤਾਵਾਂ ‘ਇੱਕ ਦਾਮਨੀ ਅੱਜ ਦੀ’, ‘ਚੁੱਪ ਚਪੀਤੇ ਚੁੱਪ ਬੜਾ ਕੁਛ ਕਹਿ ਜਾਦੀ ਏ/ਤਾਂ ਹੀ ਤਾ ਉਹ ਨੇੜੇ ਆ ਕੇ ਬਹਿ ਜਾਦੀ ਏ’ਅਤੇ ਤੇਰਾ ਹੀ ਸ਼ਹਿਰ ਹੀ ਹੋਣਾ’ ਸੁਣਾ ਕੇ ਸਰੋਤੇ ਕੀਲ ਲਏ। ਜੋਗਿੰਦਰ ਸੰਘਾ ਨੇ ਅਪਣੀ ਕਹਾਣੀ ਸੁਣਾਈ। ਸਭਾ ਦੇ ਦੂਸਰੇ ਹਿੱਸੇ ਵਿੱਚ ਵਿੱਚ ਗੀਤਕਾਰ ਬਲਵੀਰ ਗੋਰਾ ਵਲੋ ਬਹੁਤ ਹੀ ਸ਼ਾਨਦਾਰ ਗੀਤ ‘ਅਸੀ ਪਿੰਡ ਨੂੰ ਨੀ ਭੁੱਲੇ ਸਾਨੂੰ ਪਿੰਡ ਨੇ ਭੁਲਾਇਆ' ਗਾ ਕੇ ਪਿੰਡ ਦੀ ਯਾਦ ਤਾਜਾ ਕਰਾ ਦਿੱਤੀ। ਕਮਲਜੀਤ ਸ਼ੇਰਗਿੱਲ ਨੇ ਵੀ ਅਪਣੀ ਰਚਨਾ ਸੁਣਾਈ। ਤ੍ਰਲੋਚਨ ਸੈਂਭੀ ਨੇ ਸਾਹਿਬੇ ਕਮਾਲ ਸ੍ਰੀ ਗੂਰੁ ਗੋਬਿੰਦ ਸਿੱਘ ਦੇ ਸਹਿਬਜ਼ਾਦਿਆਂ ਬਰੇ ਗੀਤ ‘ਅਸੀ ਲੋਕਾਂ ਵਾਂਗੂੰ ਪੁੱਤ ਨੀ ਵਿਆਉਣੇ ਜੀਤੋ ਪੀ ਲਈਂ ਪਾਣੀ ਵਾਰ ਕੇ’ ਸੁਣਾਇਆ। ਹਰਮਿੰਦਰ ਕੌਰ ਢਿੱਲੋ ਨੇ ਪੰਜਾਬੀ ਲਿਖਾਰੀ ਸਭਾ ਦੀ ਕਮੇਟੀ ਨੂੰ ਸਮਰਪਤ ਕਵਿਤਾ ਸੁਣਾਈ। ਅਮੀਸ਼ਾ ਸਾਹਿਲ  ਨੇ ਅਪਣੇ ਪਿਤਾ ਹਰਕਮਲ ਸਹਿਲ ਦੀਆਂ ਲਿਖੀਆਂ ਰਚਨਾਵਾਂ ਸੁਣਾਈਆਂ। ਗੁਰਚਰਨ ਹੇਅਰ ਨੇ ਲੋਹੜੀ ਉਪਰ ਗੀਤ ‘ਮਾਂ ਦੀਆ ਲੋਰੀਂਆ ਗੰਨੇ ਦੀਆ ਪੋਰੀਂਆ’ਸੁਣਾ ਕੇ ਸਰੋਤੇ ਕੀਲ ਲਏ। ਰਣਜੀਤ ਮਿਨਹਾਸ (ਸੋਮੇ) ਨੇ ਛੋਟੇ ਸਹਿਬਜ਼ਾਦਿਆਂ ਵਾਰੇ ਢਾਡੀ ਵਾਰ ਸੁਣਾਈ। ਅਵੀ ਕੌਰ ਨੇ ਅਪਣੀ ਕਵਿਤਾ ‘ਨੀਂਦਰ ‘ ਸੁਣਾਈ। ਹਰਕਮਲ ਸਹਿਲ ਨੇ ਗੂਰੁ ਗੋਬਿੰਦ ਸਿੱਘ ਜੀਵਨ ਨਾਲ ਜੁੜੀ ਕਵਿਤਾ ‘ਬੇਦਾਵਾ’ ਪੇਸ਼ ਕੀਤੀ।  ਸੁਖਮਿੰਦਰ ਤੂਰ ਨੇ ਵਧੀਆ ਅੰਦਾਜ਼ ਵਿੱਚ ਗੀਤ ਗਾਇਆ। ਆਖਰ ਵਿੱਚ ਤ੍ਰਲੋਚਨ ਸੈਂਭੀ ਅਤੇ ਬਲਵੀਰ ਗੋਰੇ ਨੇ ਰਲ ਕੇ ਮਾਲਵੇ ਦਾ ਰੰਗ ਕਰਨੈਲ ਪਾਰਸ ਦੀ ਕਵੀਸ਼ਰੀ 'ਕਿਉਂ ਫੜੀ ਸਿਪਾਹੀਆ ਨੇ ਭੈਣੋ ਇੱਹ ਹੰਸਾਂ ਦੀ ਜੋੜੀ' ਸੁਣਾਈ।

ਸਭਾ ਵਿੱਚ ਪਵਨਦੀਪ ਕੌਰ, ਹਰਭਜਨ ਸਿੰਘ, ਬਲਬੀਰ ਸਿੱਘ, ਸੁਰਿੰਦਰ ਚੀਮਾ, ਸਿਮਰ ਚੀਮਾ, ਬਲਵੀਰ ਕੁੰਦਨ, ਰਣਜੀਤ ਲਾਡੀ (ਗੋਬਿੰਦਪੁਰੀ), ਹਰਬਿੰਦ ਸਿੰਘ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ। ਫਰਵਰੀ ਮਹੀਨੇ ਦੀ ਮੀਟਿਗ 16 ਤਰੀਕ ਦਿੱਨ ਐਤਵਾਰ ਕੋਸੋ ਦੇ ਦਫਤਰ ਹੋਵੇਗੀ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger