ਜ਼ਮਾਨਾ । ਤਪਤੇਜ ਸਿੰਘ ਅਮਰ

Taptej Singh Amar
ਤਪਤੇਜ ਸਿੰਘ ਅਮਰ
ਘਰੋਂ ਨਿਕਲੇ ਸੀ ਕਿ ਬਦਲਾਂਗੇ ਜ਼ਮਾਨੇ ਨੂੰ
ਉਲਟਾ ਇਸ ਜ਼ਮਾਨੇ ਨੇ ਦਿੱਤਾ ਮੈਨੂੰ ਬਦਲ
ਪੱਥਰ ਦੀਆਂ ਮੂਰਤਾਂ ਸਭ, ਹੱਡ-ਮਾਸ ਤੋਂ ਸੱਖਣੀਆਂ
ਤੇ ਮੈਂ ਸਿਰਜ ਲਿਆ ਇੱਥੇ ਸੀਸ਼ੇ ਦਾ ਮਹਿਲ
ਚੁੱਕ ਕੇ ਆਸਾਂ ਦੀਆ ਲੋਥਾਂ, ਦੇ ਰਿਹਾਂ ਸੱਚ ਦਾ ਹੋਕਾ
ਤੇ ਖੜਕਾ ਰਿਹਾਂ ਹਰ ਇਕ ਬਾਰੀ, ਹਰ ਇਕ ਸਰਦਲ
ਸੂਰਜ, ਚੰਨ ਤੇ ਤਾਰੇ ਖਾ ਲਏ ਇਸ ਹਨੇਰੇ ਨੇ
ਤੇ ਜੁਗਨੂਆਂ ਦੀ ਰੌਸ਼ਨੀ ਦਾ ਵੀ ਹੋ ਰਿਹਾ ਕਤਲ
ਨਜਮਾਂ ਤੇ ਸ਼ੇਅਰ ਅਨੇਕਾਂ ਨੇ ਇਸ ਨਫ਼ਰਤ ਦੇ
ਪਰ ਬੜੇ ਵਕ਼ਤ ਤੋਂ ਨਹੀਂ ਮਿਲੀ ਕੋਈ ਪਿਆਰ ਦੀ ਗ਼ਜ਼ਲ
ਮਾਰੋ ਨਾ ਠੋਕਰਾਂ ਇੰਜ, ਕੇ ਮੈਂ ਅਜੇ ਪੱਥਰ ਨਹੀਂ
ਮੈਂ ਮੋਮ ਹਾਂ, ਜੋ ਬਿਨ ਸੇਕ, ਰਹੀ ਹੈ ਪਿਘਲ
ਕੀ ਆਪਣੇ ਤੇ ਪਰਾਏ ਕੀ
ਦੋਵੇਂ ਨੇ ਤਿਆਰ ਕਤਲ ਲਈ
ਉਡੀਕ ਰਿਹੈ ਅਮਰ ਕੌਣ ਕਰਦਾ ਹੈ ਪਹਿਲ

-ਤਪਤੇਜ ਸਿੰਘ ਅਮਰ

Post a Comment

0 Comments