ਜੋ ਵਿਕਾਰਾਂ ਤੋਂ ਸਦਾ ਦੂਰ ਰਹੇ ਵਿੱਚ ਨਾਮ-ਨਸ਼ੇ ਦੇ ਚੂਰ ਰਹੇ ਅੱਠੋਂ ਪਹਿਰ ਈ ਓਹਨੂੰ ਧਿਆਂਓਂਦਾ ਹੈ
![]() |
Komal Sohal | ਕੋਮਲ ਸੋਹਲ |
ਜੋ ਸਭਨਾਂ ਦੇ ਨਾਲ ਪਿਆਰ ਕਰੇ ਸਭ ਧਰਮਾਂ ਦਾ ਸਤਿਕਾਰ ਕਰੇ ਜੋ ਸਾਂਝੀਵਾਲਤਾ ਦਾ ਨਾਹਰਾ ਲਗਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ਜ਼ਾਲਮਾਂ ਦਾ ਸਦਾ ਨਾਸ਼ ਕਰੇ ਮਜ਼ਲੂਮਾਂ ਦੇ ਹੱਕ ਦੀ ਆਸ ਰਹੇ ਜੋ ਹੱਕ-ਸੱਚ ਦਾ ਨਾਹਰਾ ਲਗਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ਸੰਗਤ ਵਿੱਚ ਆਣਾ ਲੋਚਦਾ ਹੈ ਸੇਵਾ ਦੇ ਭਾਵ ਨਾਲ ਸੋਭਦਾ ਹੈ ਪੰਗਤ ਚ ਪਰਸ਼ਾਦਾ ਵਰਤਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ਮਨ ਨੂੰ ਨੀਵਾਂ ਰੱਖਦਾ ਹੈ ਇੱਕ ਅੱਖ ਨਾਲ ਸਭ ਨੂੰ ਤੱਕਦਾ ਹੈ ਮੱਤ ਓੁੱਚੀ ਦਾ ਪਹਿਰਾ ਲਗਾਉਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਹੋਵੇ ਸਾਬਤ-ਸੂਰਤ ਸੋਹਣਾ ਜਾਪੇ ਲਾਲ ਗੁਰਾਂ ਦਾ ਮਨ-ਮੌਹਣਾ ਨਾ ਡੋਲੇ ਜੋ ਔਖੇ ਵੇਲੇ ਵੀ ਸਿੱਖੀ ਸਿਦਕ ਜਾ ਨਿਭਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ੴ ਦਾ ਜਾਪ ਕਰੇ ਇੱਕ ਜੋਤ ਦੇ ਵਿੱਚ ਵਿਸ਼ਵਾਸ਼ ਕਰੇ ਤਨ-ਮਤ-ਧਨ ਤੋ ਓਹਦਾ ਹੋਣਾ ਚਾਹੁੰਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜਿਸ ਸਿੱਖਿਆ ਗੁਰ ਮਿਹਨਤ ਕਰਨੇ ਦਾ ਸਭ ਤੇਰਾ-ਤੇਰਾ ਕਰਨੇ ਦਾ ਜੋ ਦਸਾਂ ਨਹੁਆਂ ਦੀ ਕਿਰਤ ਕਮਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ਸਹੇ ਨਾ ਅੱਤਿਆਚਾਰ ਮੌੜੇ ਵੈਰੀ ਦਾ ਹਰ ਵੈਰ ਜੋ ਅਣਖਾਂ ਲਈ ਤੇਗ ਓੁਠਾਓੁਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
ਜੋ ਮਾਖਿਓਂ ਮਿੱਠਾ ਬੋਲੇ ਰਸਨਾ ਵਿੱਚ ਪਤਾਸੇ ਘੋਲੇ ਜੋ ਗੱਜ਼ ਕੇ 'ਫਤਿਹ ਬੁਲਾਓਂਦਾ ਹੈ
ਓਹੀ, ਗੁਰੂ ਦਾ ਸਿੱਖ ਅਖਵਾਓਂਦਾ ਹੈ!!!!
-ਕੋਮਲ ਸੋਹਲ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।