ਸੌਂਪ ਕੇ ਸੋਨੇ ਦੇ ਪਰ ਜਦ ਹੋਣ ਲੱਗਾਂ ਸੁਰਖੁਰੂ।
ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ।
ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,
ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ।
ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,
ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ।
ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,
ਲੰਘ ਜਾਣੇ ਨੇ ਨਹੀਂ ਤਾਂ ਹੀਰਿਆਂ ਦੇ ਪਾਰਖੂ।
ਸੁਪਨਿਆਂ ਦੀ ਜੂਹ 'ਚੋਂ ਮੁੜਨਾ ਮੈਨੂੰ ਲਗਦੀ ਕਾਇਰਤਾ,
ਭਾਵੇਂ ਪੂਰੀ ਹੋ ਰਹੀ ਹੈ ਟੁਕੜਿਆਂ ਵਿਚ ਆਰਜ਼ੂ।
ਯਾਦਾਂ ਦੀ ਇਕ ਚਿਣਗ ਉਸਦੇ ਦਿਲ 'ਚ ਲਾ ਆਇਆ ਹਾਂ ਮੈਂ,
ਤਨਹਾਈਆਂ ਦੇ ਨੇਰ੍ਹਿਆਂ ਵਿਚ ਰੌਸ਼ਨੀ ਕਰਦੀ ਰਹੂ।
ਕੋਇਲ ਦੀ ਆਵਾਜ਼ ਭਰਕੇ ਟੋਨ ਦਿੱਤੀ ਹੈ ਬਣਾ,
ਸੁੱਕਿਆਂ ਬਾਗਾਂ 'ਚੋਂ ਵੀ ਹੁਣ ਸੁਣਦੀ ਹੈ 'ਉਹ' ਕੂ-ਹਕੂ।
ਨਾ ਕਿਸੇ ਸ਼ੀਸ਼ੇ ਨੂੰ ਦਿਸੀਆਂ ਨਾ ਨਜ਼ਰ ਨੇ ਪਰਖੀਆਂ,
ਚਿਪਕੀਆਂ ਸਨ ਚਿਹਰੇ 'ਤੇ ਮੁਸਕਾਨਾਂ ਕਿੰਨੀਆਂ ਫ਼ਾਲਤੂ।
ਪੌਣ ਹੈ ਜਾਂ ਸ਼ਬਦ ਹੈ ਜਾਂ ਅਣਕਿਹਾ ਇਹ ਕੌਣ ਹੈ,
ਚੁਪ ਦੀ ਭਾਸ਼ਾ 'ਚ ਮੇਰੇ ਨਾਲ ਕਰਦਾ ਗੁਫ਼ਤਗੂ।
-ਦਾਦਰ ਪੰਡੋਰਵੀ, ਫ਼ਗਵਾੜਾ

0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।