4/22/13

ਕੈਲਗਰੀ ਵਿਚ ਸਜਿਆ ਪੰਜਾਬੀ ਕਹਾਣੀ ਦਰਬਾਰ

SHARE
ਕੈਲਗਰੀਕਹਾਣੀ ਲੇਖਕਾਂ ਗੁਰਚਰਨ ਕੌਰ ਥਿੰਦ, ਜੋਗਿੰਦਰ ਸੰਘਾ ਅਤੇ ਸੁਖਵੀਰ ਗਰੇਵਾਲ ਦੀਆਂ ਕਹਾਣੀਆਂ ਨੇ ਆਪਣੀਆਂ ਸਮਾਜਕਿ, ਆਰਥਿਕ ਅਤੇ ਘਟੀਆ ਨਿਜ਼ਾਮ ਨਾਲ ਸਬੰਧਤ ਕਹਾਣੀਆ ਸੁਣਾ ਕੇ ਇਕ ਪਰਪੱਕ ਕਹਾਣੀਕਾਰ ਹੋਣ ਦਾ ਸਬੂਤ ਦਿੱਤਾ। ਮੌਕਾ ਸੀ ਕੋਸੋ ਹਾਲ ਕੈਲਗਰੀ ਵਿਚ ਹੋਈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਇਕਤੱਰਤਾ ਦਾ, ਜਿਸ ਦੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਤਰਲੋਚਨ ਸੈਂਭੀ ਅਤੇ ਗੁਰਮੀਤ ਕੌਰ ਸਰਪਾਲ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਹਨਾਂ ਸਭਾ ਵੱਲੋਂ ਮਾਰਚ ਵਿਚ ਕਰਵਾਏ ਗਏ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਲਈ ਸਭਾ ਦੇ ਸਭ ਕਾਰਜਕਾਰੀ ਮੈਂਬਰਾਂ ਨੂੰ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਇਹੋ ਜਿਹੇ ਪ੍ਰੋਗਰਾਮ ਉਲੀਕਣ ਵਿਚ ਇਸ ਸਮੇਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਨਾਮ ਨਾਰਥ ਅਮਰਕਾ ਵਿਚ ਪਹਿਲੇ ਸਥਾਨ 'ਤੇ ਹੈ। ਉਹਨਾਂ 14ਵੇਂ ਸਲਾਨਾ ਸਮਾਗਮ ਬਾਰੇ ਦੱਸਿਆ ਜੋ 25 ਮਈ 2013 ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਵੇਗਾ, ਜਿਸ ਵਿਚ ਪ੍ਰਸਿੱਧ ਕੈਨੇਡੀਅਨ ਕਵੀ ਮੰਗਾ ਬਾਸੀ ਨੂੰ 'ਇਕਬਾਲ ਅਰਪਨ ਯਾਦਗਾਰੀ' ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।  ਬੈਠਕ ਦੌਰਾਨ ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਦੀ ਪੰਜਾਬੀ ਬੋਲੀ ਬਾਰੇ ਨਿਵਕੇਲੀ ਵੀ. ਸੀ. ਡੀ. 'ਆਓ ਪੰਜਾਬੀ ਸਿੱਖੀਏ' ਰੀਲੀਜ਼ ਕੀਤੀ ਗ, ਜਿਸ ਰਾਹੀਂ ਬੱਚੇ ਖੇਡ-ਖੇਡ ਵਿਚ ਹੀ ਪੰਜਾਬੀ ਦੇ ਕਈ ਸ਼ਬਦ ਸਿੱਖ ਸਕਦੇ ਹਨ ਅਤੇ ਪੰਜਬੀ ਬੋਲੀ ਪ੍ਰਤੀ ਚਿਣਗ ਲਾ ਕੇ ਹਲੀ-ਹਲੀ ਪੰਜਾਬੀ ਸਿੱਖਣ ਵੱਲ ਪ੍ਰੇਰਿਤ ਕਰ ਸਕਦੀ ਹੈ  

ਵੀ.ਸੀ.ਡੀ ਬੱਚਿਆ ਦੇ ਹੱਥੋਂ ਰੀਲੀਜ਼ ਕਰਵਾਈ ਗਈ, ਜਿਸ ਵਿਚ ਪ੍ਰਭਲੀਨ ਕੌਰ ਗਰੇਵਾਲ, ਸਿਮਰਨਪ੍ਰੀਤ ਸਿੰਘ, ਕਰਨਵੀਰ ਕੁਲਾਰ ,ਸੁਖਚਰਨ ਬਰਾੜ, ਤਰਨਪ੍ਰੀਤ ਬਾਰੜ ਨੇ ਭਾਗ ਲਿਆ। ਸੁਖਵੀਰ ਸਿੰਘ ਗਰੇਵਾਲ ਨੇ ਇਸ ਦੇ ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਬਾਰੇ ਭਰਪੂਰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿੱਥੇ ਉਹ ਆਪਣੇ ਅਧਿਆਪ ਕਿੱਤੇ ਨੂੰ ਪੂਰੀ ਤਰ੍ਹਾਂ ਸਮਪਰਤ ਹਨ, ਨਾਲ ਹੀ  ਉਹ ਬਾਲ ਸਾਹਿਤ ਨਾਲ ਸਬੰਧਤ 7 ਕਿਤਾਬਾਂ ਵੀ ਲਿਖ ਚੁੱਕੇ ਹਨ। ਮਾਸਟਰ ਭਜਨ ਸਿੰਘ ਗਿੱਲ ਨੇ ਵੀ ਕਰਮਜੀਤ ਸਿੰਘ ਗਰੇਵਾਲ ਦੇ ਇਸ ਉਪਰਾਲੇ ਦੀ ਤਰੀਫ ਕੀਤੀ ਅਤੇ ਨਾਲ ਹੀ ਸਮਾਜਿਕ ਨਿਘਾਰ, ਮਾਨਾਂ-ਸਨਮਾਨਾਂ, ਲੱਚਰ ਗਾਇਕੀ 'ਤੇ ਕਰਾਰੀ ਚੋਟ ਕੀਤੀ। ਤਲੋਚਨ ਸੈਂਭੀ ਨੇ ਆਪਣੀ ਬੁਲੰਦ ਅਵਾਜ ਵਿਚ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਹਨਾਂ ਦੇ ਕੁਝ ਬੋਲ ਅਤੇ ਉਹਨਾਂ ਦੀ ਰਚਨਾ 'ਡੋਲੀ' ਨਾਲ ਮਾਹਲ ਨੂੰ ਸੰਜੀਦਾ ਕਰ ਦਿੱਤਾ। ਬੱਚੇ ਸਿਮਰਨਪ੍ਰੀਤ ਵੱਲੋਂ ਸੁਣਾਈ ਹਾਸ-ਰਸ ਕਵਿਤਾ ਨੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਗੁਰਬਚਨ ਬਰਾੜ ਵੱਲੋਂ ਆਪਣੀ ਨਵੀ ਆਨ ਲਾਈਨ ਵੈੱਬਸਾਈਟ ਅਤੇ ਕੈਲਗਰੀ ਦੀਆਂ ਛੇ ਸੰਸਥਾਵਾਂ ਵੱਲੋਂ ਮਿਲਕੇ 22 ਜੂਨ 2013 ਨੂੰ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਸੋ ਸਾਲਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸਭ ਤੋਂ ਸਹਿਯੋਗ ਦੀ ਮੰਗ ਕੀਤੀ। 

ਗੁਰਮੀਤ ਕੋਰ ਸਰਪਾਲ ਨੇ ਆਖਿਆ ਕਿ ਉਸਨੂੰ ਮਿਲਿਆ 'ਇਮੀਗ੍ਰੈਟਸ ਆਡਿਸਟਿੰਕਸ਼ਨ' ਅਵਾਰਡ ਸਾਰੀ ਪੰਜਾਬੀ ਕਮਿਊਨਟੀ ਦਾ ਹੈ। ਸੋਹਨ ਮਾਨ ਨੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਚਰਚਾ ਛੇੜੀ ਜੋ ਸਮੇਂ ਦੀ ਘਾਟ ਕਾਰਨ ਪੂਰੀ ਨਾ ਹੋ ਸਕੀ। ਲਿਸ਼ਕਾਰਾ 2013 ਵੱਲੋਂ ਗਗਨ ਬੁੱਟਰ, ਗੁੱਡੀ ਗਿੱਲ, ਕਿਰਨ ਬਕਸ਼ੀ ਅਤੇ ਚਰਨਜੀਤ ਵਿੱਕੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ 4 ਮਈ ਨੂੰ ਹੋਣ ਵਾਲੇ ਚੈਰਿਟੀ ਸ਼ੋਅ ਬਾਰੇ ਜਾਣਕਾਰੀ ਦਿੱਤੀ। ਲੋਕਲ ਅਤੇ ਵੈਨਕੂਵਰ ਤੌ ਆਉਣ ਵਾਲੇ ਗਾਇਕਾਂ ਨਾਲ ਸ਼ਿਗਾਰਿਆ ਇਹ ਪ੍ਰੋਗਾਰਮ 4 ਮਈ ਕੈਲਗਰੀ ਵਿਚ ਹੋਣ ਜਾ ਰਿਹਾ ਹੈ। ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਗੀਤ, ਹਰਮਿੰਦਰ ਕੌਰ ਢਿੱਲੋਂ, ਕਮਲਪ੍ਰੀਤ ਕੌਰ ਸ਼ੇਰਗਿੱਲ, ਰਾਜ ਹੁੰਦਲ, ਜ਼ੋਰਾਵਰ ਬਾਂਸਲ, ਹਰਨੇਕ ਬੱਧਨੀ ਆਦਿ ਨੇ ਹਿੱਸਾ ਲਿਆ। ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਸਕੱਤਰ ਸੁਖਪਾਲ ਪਰਮਾਰ ਨੇ ਨਿਭਾਈ। ਸਭਾ ਦੇ ਪ੍ਰਧਾਨ ਵੱਲੋ ਇਹ ਸੂਚਨਾ ਸਾਂਝੀ ਕੀਤੀ ਗਈ ਮਈ ਕਿ ਮਹੀਨੇ ਵਿਚ ਸਭਾ ਦੀ ਕੋਈ ਵੱਖਰੀ ਮੀਟਿੰਗ ਨਹੀਂ ਹੋਵੇਗੀ ਅਤੇ ਸਭ ਮੈਂਬਰਾਂ ਨੂੰ ਪਰਿਵਾਰਾਂ ਸਮੇਤ 25 ਮਈ 2013 ਦਿਨ ਸ਼ਨੀਵਾਰ ਨੂੰ ਸਭਾ ਵੱਲੋਂ ਕਰਵਾਏ ਜਾਂ 14ਵੇਂ ਸਲਾਨਾ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜ਼ਰ ਹੋਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਰਣਜੀਤ ਲਾਡੀ ਗੋਬਿੰਦਪੁਰੀ, ਮੰਗਲ ਚੱਠਾ, ਜਸਵੰਤ ਸਿੰਘ ਗਿੱਲ, ਹਰਚਰਨ ਕੌਰ ਬਾਸੀ, ਗੁਰਮੀਤ ਕੌਰ ਕੁਲਾਰ, ਸਿਮਰ ਕੌਰ ਚੀਮਾ, ਮਨਜੀਤ ਬਰਾੜ, ਪਵਨਦੀਪ ਕੌਰ ਬਾਂਸਲ, ਜਗਰੂਪ ਸਿੰਘ ਸ਼ੇਰਗਿੱਲ, ਪਾਲੀ ਸਿੰਘ, ਜਰਨੈਲ ਸਿੰਘ ਤੱਘੜ, ਪਰਮ ਸੂਰੀ, ਗੁਰਦਿਆਲ ਸਿੰਘ ਖਹਿਰਾ, ਪੈਰੀ ਮਾਹਲ, ਰਣਜੀਤ ਸਿੰਘ ਬਿਲਗਾ ਆਦਿ ਸੱਜਣ ਹਾਜਰ ਸਨ
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।