Tuesday, April 23, 2013

ਗ਼ਜ਼ਲ: ਜਗਵਿੰਦਰ ਜੋਧਾ

SHARE
ਲੁਕੋ ਕੇ ਚੋਰ ਮਨ ਵਿਚ ਆਇਨੇ ਦੇ ਰੂਬਰੂ ਹੋਣਾ।
ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ।

ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ 'ਤੇ ਖੁਣਿਆ ਹੈ,
ਤੇਰੇ 'ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ।

ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,
ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ।

ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ ਪਥਰੀਲੀਆਂ ਰਾਹਾਂ,
ਸੀ ਨਾਮਨਜ਼ੂਰ ਮੈਨੂੰ ਰਹਿਬਰਾਂ ਦਾ ਪਾਲਤੂ ਹੋਣਾ।

ਇਨ੍ਹਾਂ ਬੇਜਾਨ ਬੁੱਤਾਂ ਨੇ ਹੁੰਗਾਰਾ ਹੀ ਨਹੀਂ ਭਰਿਆ,
ਨਹੀਂ ਤਾਂ ਮੇਰਿਆਂ ਬੋਲਾਂ ਨੇ ਵੀ ਸੀ ਗੁਫ਼ਤਗੂ ਹੋਣਾ।

ਮੈਂ ਅਪਣਾ 'ਕੁਝ ਵੀ' ਵੇਚਣ ਤੋਂ ਜਦੋਂ ਇਨਕਾਰ ਕਰ ਦਿੱਤਾ,
ਕਿਹਾ ਮੰਡੀ ਨੇ ਤੇਰੇ ਕੋਲ 'ਸਭ ਕੁਝ' ਫ਼ਾਲਤੂ ਹੋਣਾ।

-ਜਗਵਿੰਦਰ ਜੋਧਾ, ਜਲੰਧਰ
SHARE

Author: verified_user

1 comment:

  1. 'saani' kartarpuriApril 27, 2013 at 4:17 PM

    jagwnder ji, tusi ik bahut changi te payedaar gazal sanjhi kiti e, parh ke asha lagya

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।