ਸਲੋਹ/ਯੂ. ਕੇ. । ਬਿੱਟੂ ਖੰਗੂੜਾ
ਵਿਰਸਾ ਇੱਕ ਵਗਦਾ ਦਰਿਆ, ਜੋ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਪ੍ਰਸਥਿਤੀਆ ਅਨੁਸਾਰ ਹਰ ਸਮੇਂ ਕੌਮ ਦੀਆ ਵਿਰਾਸਤਾ ਘੜਦਾ ਵਹਿੰਦਾ ਰਹਿੰਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਨਵੀਆਂ ਹੋਣੀਆ ਸੰਗ ਕਦਮ ਮਿਲਾਕੇ ਚੱਲਣ ਵਾਲੀਆ ਕੌਮਾ ਹੀ ਤਰੱਕੀ ਕਰਦੀਆਂ ਹਨ, ਪਰ ਆਪਣੀ ਵਿਰਾਸਤ ਨੂੰ ਭੁੱਲਣ ਵਾਲੀਆ ਕੌਮਾਂ ਇਕ ਦਿਨ ਆਪਣੀ ਹੋਂਦ ਗਵਾ ਲੈਂਦੀਆ| ਪ੍ਰਦੇਸਾ ਵਿਚ ਵਸਦੇ ਪੰਜਾਬੀ ਹਮੇਸ਼ਾ ਆਪਣੇ ਬੱਚਿਆ ਦੇ ਵਿਦੇਸ਼ੀ ਮਾਹੌਲ ਦੀ ਭੀੜ ਵਿਚ ਗੁਆਚਕੇ ਆਪਣੇ ਅਸਲੇ ਨਾਲੋ ਨਿਖੜ ਜਾਣ ਦੇ ਖਦਸ਼ੇ ਵਿਚ ਚਿੰਤਾਤੁਰ ਰਹਿੰਦੇ ਹਨ| ਪਰਵਾਸੀ ਪੰਜਾਬੀਆ ਵਲੋ ਸਮੇਂ-ਸਮੇਂ ਤੇ ਆਪਣੀ ਵਿਰਾਸਤ ਨੂੰ ਅਗਲੀ ਪੀੜੀ ਤਕ ਪਹੁੰਚਾਉਣ ਲਈ ਕੁਝ ਸੁਹਿਰਦ ਯਤਨ ਹੁੰਦੇ ਰਹਿੰਦੇ ਹਨ।
ਅਜਿਹਾ ਹੀ ਇਕ ਉਪਰਾਲਾ ਅਪਨਾ ਵਿਰਸਾ ਵਲੋ ਯੂ. ਕੇ. ਵਿਚ ਸਲੋਹ ਵਿਖੇ ਫਾਲਕਨ ਸਪੋਰਟਸ ਸੈਂਟਰ ਵਿਚ 12 ਅਪ੍ਰੈਲ ਨੂੰ ਵਿਸਾਖੀ ਦੇ ਸਬੰਧ ਵਿਚ ਇਕ ਮੇਲਾ ਤੀਜ ਤਿਓਹਾਰ ਲਗਾ ਕੇ ਕੀਤਾ ਗਿਆ। ਸਲੋਹ ਦੀ ਮੇਅਰ ਸਮੇਤ ਲਗਭਗ 500 ਦਰਸ਼ਕਾਂ ਦੀ ਸ਼ਮੂਲੀਅਤ ਵਾਲੇ ਨੈਸ਼ਨਲ ਲਾਟਰੀ ਦੇ ਹੈਰੀਟੇਜ ਲੌਟਰੀ ਫੰਡ ਦੇ ਸਹਿਯੋਗ ਨਾਲ ਲਗਾਏ ਇਸ ਮੇਲੇ ਵਿਚ ਗਿੱਧਾ, ਭੰਗੜਾ, ਗੀਤ-ਸੰਗੀਤ ਅਤੇ ਖਾਲਸੇ ਦੀ ਰਵਾਇਤੀ ਸ਼ਸਤਰ ਵਿਦਿਆ ਦੀ ਪ੍ਰਦਰਸ਼ਨੀ ਕੀਤੀ ਗਈ।
ਸਭ ਮੇਲੀਆ ਦਾ ਪਹਿਲਾਂ ਜਲੇਬੀਆ ਅਤੇ ਚਾਹ ਨਾਲ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਅਪਨਾ ਵਿਰਸਾ ਦੀਆਂ ਕੋਆਰਡੀਨੇਟਰ ਬਾਬੀ ਅਤੇ ਸੀਮਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਵਿਸਾਖੀ ਦੀ ਵਿਰਾਸਤੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਪਰੰਤ ਦੋ ਘੰਟੇ ਤਕ ਚੱਲੇ ਇਸ ਰੰਗਾਰੰਗ ਸਮਾਰੋਹ ਨੇ ਦਰਸ਼ਕਾ ਨੂੰ ਬੰਨੀ ਰੱਖਿਆ। ਸਮਾਪਤੀ ਤੇ ਲੰਗਰ ਦਾ ਵੀ ਪ੍ਰਬੰਧ ਸੀ ।
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।