Tuesday, April 16, 2013

ਪੰਜਾਬੀ ਕਵਿਤਾ ਮੇਲਾ 2013 ਅਪ੍ਰੈਲ 19-20 ਨੂੰ ਹੋਵੇਗਾ

SHARE
ਲੁਧਿਆਣਾ।  ਨੌਜਵਾਨ ਕਵੀਆਂ ਨੂੰ ਇਕ ਮੰਚ 'ਤੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਸ਼ਬਦ ਲੋਕ ਸੰਸਥਾ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 19-20 ਅਪ੍ਰੈਲ ਨੂੰ ਪੰਜਾਬੀ ਕਵਿਤਾ ਮੇਲਾ-2013 ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਸੰਚਾਲਕ ਜਸਵੰਤ ਜਫ਼ਰ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9.30 ਵਜੇ ਮੇਲਾ ਸ਼ੁਰੂ ਹੋ ਜਾਵੇਗਾ। 10 ਵਜੇ ਉਦਘਾਟਨੀ ਬੈਠਕ ਹੋਵੇਗੀ ਜਿਸ ਦੀ ਪ੍ਰਧਾਨਗੀ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਕਰਨਗੇ। ਉਦਾਘਟਨੀ ਬੈਠਕ ਵਿਚ ਪੰਜਾਬੀ ਵਿਦਵਾਨਾਂ ਦੇ ਨਾਲ ਹੀ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਵਰਨ ਸਿੰਘ ਫਿਲੌਰ ਸ਼ਾਮਿਲ ਹੋਣਗੇ। ਦੁਪਹਿਰ ਦੇ ਸੈਸ਼ਨ ਵਿਚ ਕਵੀ ਆਪਣੀਆਂ ਸਾਲ 2012-13 ਵਿਚ ਆਈਆਂ ਨਵੀਂਆਂ ਕਿਤਾਬਾਂ ਦੀ ਪੇਸ਼ਕਾਰੀ ਕਰਨਗੇ।  ਇਸ ਸੈਸ਼ਨ ਵਿਚ ਮੈਂ ਆਦਿ-ਜੁਗਾਦਿ (ਬਲਵਿੰਦਰ ਸਿੰਘ ਸੰਧੂ), ਪਲ ਛਿਣ ਜੀਣਾ (ਪਰਮਿੰਦਰ ਸੋਢੀ), ਅਕਸਮਾਤ (ਗੁਰਦੇਵ ਚੌਹਾਨ), ਪਹਿਲੀ ਬਾਰਿਸ਼ (ਤਰਸੇਮ ਨੂਰ), ਯਾਤਰੀ ਹਾਲੇ ਪਰਤੇ ਨਹੀਂ (ਜੈਪਾਲ), ਪਰਦਿਆਂ ਦੀ ਓਟ
(ਰਾਮ ਸਿੰਘ), ਇਕੱਲਾ ਨਹੀਂ ਹੁੰਦਾ ਬੰਦਾ (ਗਗਨ ਦੀਪ ਸ਼ਰਮਾ) ਕਿਤਾਬਾਂ ਬਾਰੇ ਚਰਚਾ ਹੋਵੇਗੀ। ਸ਼ਾਮ ਨੂੰ ਪੰਜ ਵਜੇ ਕਵੀ ਦਰਬਾਰ ਅਤੇ ਛੇ ਵਜੇ ਸੰਤ ਸਤਨਾਮ ਸਿੰਘ ਦੀ ਪੰਜਾਬੀ ਸ਼ਾਸਤਰੀ ਸੰਗੀਤ ਅਤੇ ਗਾਇਕੀ ਦੀ ਮਹਿਫ਼ਿਲ ਹੋਵੇਗੀ।

20 ਅਪ੍ਰੈਲ ਸਵੇਰੇ ਸਾਢੇ ਨੌ ਵਜੇ ਕਵੀਆਂ ਅਤੇ ਕਵਿਤਾਵਾਂ ਬਾਰੇ ਇਕ ਸਕਰੀਨ ਸ਼ੋਅ ਪੇਸ਼ ਕੀਤਾ ਜਾਵੇਗਾ। ਸਾਢੇ ਦਸ ਵਜੇ ਦੇ ਸੈਸ਼ਨ ਵਿਚ ਨਵੀਆਂ ਕਿਤਾਬਾਂ ਗੂੰਗੀ ਚੀਖ (ਸਿਰਮਨਜੋਤ ਮਾਨ), ਸਾਰੰਗੀ (ਜਗਵਿੰਦਰ ਜੋਧਾ), ਰੁੱਖ ਰਬਾਬ (ਅਨੂ ਬਾਲਾ), ਮੇਰੇ ਲਈ ਨਾ ਰੁਕੋ (ਰਵਿੰਦਰ), ਬੇਤੁਕ ਬੇਲਗਾਮ (ਰਮੇਸ਼ ਕੁਮਾਰ), ਨਾ ਅੱਗ ਨਾ ਲੋਹਾ (ਮਹਾਂਦੇਵ ਲਿੱਪੀ) ਅਤੇ ਦੁਪਹਿਰ ਬਾਅਦ ਢਾਈ ਵਜੇ ਦੇ ਸੈਸ਼ਨ ਵਿਚ ਡੇਢ ਅੱਖ (ਬੇਜਾਰ ਨਾਗ), ਅੱਖਾਂ ਵਿਚ ਤਲਖ਼ ਸਮੁੰਦਰ (ਸੁਰਿੰਦਰ ਭੱਠਲ), ਸ਼ਬਦ ਸ਼ਹਾਦਤ (ਅੰਮ੍ਰਿਤ ਅਫਰੋਜ਼), ਹਰ ਸਿਮਤ ਬਿਖਰ ਜਾਓ (ਪ੍ਰੇਮ ਸਾਹਿਲ) ਕਿਤਾਬਾਂ ਦੀ ਪੇਸ਼ਕਾਰੀ ਕਵੀ ਆਪ ਕਰਨਗੇ।

ਕਿਤਾਬਾਂ ਲਾਲੀ (ਨਵਤੇਜ ਭਾਰਤੀ), ਬੇਖਰੀ (ਮਨਮੋਹਨ), ਆਵਾਗਵਣੁ (ਜਸਵੰਤ ਦੀਦ), ਦਿਨ ਪਰਤ ਆਉਣਗੇ (ਕਮਲ ਦੇਵ ਪਾਲ), ਤ੍ਰਿਕੁਟੀ (ਪਰ ਦੀਪ), ਕਿਣ ਮਿਣ ਤਿਪ ਤਿਪ (ਰਾਣਾ ਰਣਬੀਰ), ਬਾਰੀ ਕੋਲ ਬੈਠਿਆਂ (ਜਗਜੀਤ ਸੰਧੂ) ਦੀ ਪੇਸ਼ਕਾਰੀ ਕਵੀਆਂ ਦੀ ਗ਼ੈਰ-ਹਾਜ਼ਰੀ ਵਿਚ ਕੀਤਾੀ ਜਾਵੇਗੀ। ਸ਼ਾਮ ਨੂੰ 6 ਵਜੇ ਕਵੀ ਦਰਬਾਰ ਹੋਵੇਗਾ।
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।