Home » , , , , , , , » ਦਿੱਲੀ ਵਾਲੀ ਕੁੜੀ ਦਾਮਿਨੀ ਦੀ ਯਾਦ ਵਿਚ ਅਮਰਦੀਪ ਸਿੰਘ ਦੀ ਕਵਿਤਾ

ਦਿੱਲੀ ਵਾਲੀ ਕੁੜੀ ਦਾਮਿਨੀ ਦੀ ਯਾਦ ਵਿਚ ਅਮਰਦੀਪ ਸਿੰਘ ਦੀ ਕਵਿਤਾ

Written By Editor on Saturday, December 29, 2012 | 15:08

ਦਿੱਲੀ ਵਿਚ ਮਰਦਾਨਾ 'ਕਮਜ਼ੋਰੀ' ਤੋਂ ਪੀੜਿਤ ਦਰੀਦਿੰਆਂ ਦਾ ਸ਼ਿਕਾਰ ਹੋਈ ਕੁੜੀ ਨੂੰ ਮੀਡੀਆ ਨੇ ਵੱਖ-ਵੱਖ ਨਾਮ ਦਿੱਤੇ। ਕਿਸੇ ਨੇ ਦਾਮਿਨੀ ਕਿਹਾ ਅਤੇ ਕਿਸੇ ਨੇ ਨਿਰਭੈ। ਅੱਜ ਨਿਰਭੈ ਦਾਮਿਨੀ ਸਾਡੇ ਵਿਚਕਾਰ ਨਹੀਂ ਰਹੀ। ਇਸ ਬਾਰੇ ਲਿਖਦੇ ਹੋਏ ਸੋਚ ਵੀ ਕੰਬ ਰਹੀ ਹੈ। ਬੱਸ ! ਬਠਿੰਡੇ ਵਾਲੇ ਅਮਰਦੀਪ ਸਿੰਘ (ਗਿੱਲ) ਨੇ ਉਸ ਦੇ ਨਾਮ ਇਕ ਕਵਿਤਾ ਲਿਖੀ ਹੈ। ਆਓ ਸੋਚਿਏ-


ਦਾਮਿਨੀ ਦੇ ਨਾਂਅ !
*****************

ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ
ਉੱਲਟੇ-ਸਿੱਧੇ ਬਿਆਨ !
ਮਹਿਲਾਂ 'ਚ ਬੈਠੇ
ਕੱਠਪੁਤਲੀ ਰਾਜੇ
ਜੋ ਅਮਨ ਕਾਨੂੰਨ ਦੀ
ਸ਼ਤਰੰਜ ਖੇਡਦੇ ਰਹੇ
ਤੇ ਰਾਣੀਆਂ ਜੋ
ਆਪਣੇ ਮਹਿਲਾਂ ਦੇ
ਬਨੇਰੇ ਤੇ ਖੜ ਕੇ
ਵੇਖਦੀਆਂ ਰਹੀਆਂ
ਤੇਰੇ ਲਈ ਇਨਸਾਫ ਮੰਗਦੇ
ਲੋਕਾਂ ਤੇ ਹੁੰਦਾ ਲਾਠੀ-ਚਾਰਜ ,
ਸਭ ਤੇਰੇ ਗੁਨਾਹਗਾਰ ਨੇ !
ਦਾਮਿਨੀ !!
ਦਾਮਿਨੀ ਦਾ ਅਰਥ ਨੇ
ਆਸਮਾਨੀ ਬਿਜਲੀ ,
ਹੁਣ ਤੇਰੇ ਜਾਣ ਬਾਅਦ
ਦੇਸ਼ ਦੀਆਂ ਸਭ ਧੀਆਂ ਨੂੰ
ਖੁਦ ਜਿਉਣੇ ਪੈਣਗੇ
ਤੇਰੇ ਨਾਮ ਦੇ ਅਰਥ ,
ਤਾਂ ਕਿ ਰਾਖ ਕੀਤੇ ਜਾ ਸਕਣ
ਹਵਸ ਦੇ ਬਘਿਆੜ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
*****************
-ਅਮਰਦੀਪ ਸਿੰਘ
Share this article :

+ ਪਾਠਕਾਂ ਦੇ ਵਿਚਾਰ + 1 ਪਾਠਕਾਂ ਦੇ ਵਿਚਾਰ

December 31, 2012 at 5:30 PM

es vich sada kanoon te sade seyastdan sab to vadde jimewar han........ je ajj vi oh sambhlde han tan shayed aggon to eho jeha kujh dekhan, sunan nu na mile............

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger