ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ
ਵਹਿ ਜਾਂਦੀਆਂ ਨੇ ਜੜ੍ਹਵਾਦੀਆਂ ਦੇ ਸੀਵਰੇਜੀ ਵਹਿਣਾਂ 'ਚ
ਕੁਝ ਨਾਜ਼ੁਕ ਹੋ ਜਾਂਦੀਆਂ ਹਨ ਵੋਟਾਂ ਦੇ ਸਾਨ੍ਹ-ਭੇੜ ਤਮਾਸ਼ੇ ਤੋਂ ਪਹਿਲਾਂ
ਖੇਡਿਆ ਜਾਂਦਾ ਹੈ ਇਹਨ੍ਹਾਂ ਦੇ ਰੇਂਗਦੇ ਜਿਸਮ ਤੇ ਕੋਟਲਾ ਛਪਾਕੀ
ਪਚਾ ਦਿੱਤਾ ਜਾਂਦਾ ਹੈ ਬਿਮਾਰ ਮਿਹਦੇ 'ਚ ਲੋਕ ਸਭਾ ਦਾ ਕਚਰਾ
ਉਬਾਲਿਆ ਜਾਂਦਾ ਹੈ ਦੰਗਿਆਂ ਦੇ ਬਾਲਣ ਤੇ ਧਰਮ ਦੇ ਪਤੀਲੇ ਵਿੱਚ ਪਾ ਕੇ
ਬੜਾ ਨੱਚਦੀਆਂ ਨੇ ਰੂੜੀਵਾਦੀਆਂ-ਪਰੰਪਰਾਵਾਦੀਆਂ ਦੇ ਢੋਲ-ਢਮਕਿਆਂ ਉੱਤੇ
ਨਿਚੋੜ ਲਿਆ ਜਾਂਦਾ ਹੈ ਭੁਖੀਆਂ ਨਸਾਂ 'ਚੋਂ ਰੁਖੀਆਂ ਰੋਟੀਆਂ ਦਾ ਲਹੂ
ਵਿਸ਼ਵੀਕਰਨ ਦੇ ਬਾਜ਼ਾਰ 'ਚ ਵੇਚੀ ਜਾਂਦੀ ਹੈ ਇਹਨਾਂ ਦੇ ਜਿਸਮ ਦੀ ਉੱਨ
ਹਰ ਵਾਰੀ ਦਰੜ ਕੇ ਲੰਘ ਜਾਂਦਾ ਹੈ ਲਹੂ ਰੰਗੀਆਂ ਬੱਤੀਆਂ ਦਾ ਕੁਰਲਾਟ।
ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ
-ਕੁਲਦੀਪ

0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।