ਪਿੰਡ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਦਾ ਗੁਲਸ਼ਨ ਕੁਮਾਰ, ਨਵਾਂ ਸਮਰੱਥ ਕਹਾਣੀਕਾਰ ਹੈ। ਅੱਜ ਕੱਲ੍ਹ ਉਹ ਦਿੱਲੀ ਵਿਚ ਟੀ.ਵੀ. ਲਈ ਕਥਾਕਾਰੀ ਕਰਨੀ ਸਿੱਖ ਰਿਹਾ ਹੈ। ਬੰਦੇ ਦੀ ਮਾਨਸਿਕਤਾ ਅਤੇ ਸਮਾਜਕ ਮਸਲਿਆਂ ਨੂੰ ਡੂੰਘਾਈ ਨਾਲ ਦੇਖਣ ਦੀ ਨੀਝ ਉਸ ਕੋਲ ਹੈ। ਕਥਾਕਾਰੀ ਵੱਲ ਉਸ ਨੇ ਹਾਲੇ ਆਪਣੀ ਪਹਿਲੀ ਪੁਲਾਂਘ ਹੀ ਪੁੱਟੀ ਹੈ, ਪਰ ਇਹ ਪਹਿਲੀ ਨਿੱਕੀ ਅਤੇ ਤਿੱਖੀ ਕਹਾਣੀ ਉਸ ਦੀ ਸੱਮਰਥਾ ਦੀ ਆਪ ਗਵਾਹ ਹੈ। ਲਫ਼ਜ਼ਾਂ ਦਾ ਪੁਲ ਗੁਲਸ਼ਨ ਦੀ ਕਥਾਕਾਰੀ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ, ਉਸ ਦੀ ਪਹਿਲੀ ਰਚਨਾ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਿਹਾ ਹੈ। -ਸੰਪਾਦਕ
ਲਿਖਣ ਵਾਲੇ ਮੇਜ਼ ਦੇ ਮੂਹਰੇ ਬੈਠਾ ਕਾਮਰੇਡ ਫੂੰਮਣ ਸਿੰਘ ਸਵੇਰੇ ਹੋਣ ਵਾਲੀ ਤਰਕਸ਼ੀਲ ਸਭਾ ਦੀ ਮੀਟਿੰਗ ਦੀ ਤਿਆਰੀ ਕਰ ਰਿਹਾ ਸੀ। ਟੂਣੇ ਟੋਟਕਿਆਂ ਬਾਰੇ ਭਾਸ਼ਣ ਲਿਖਦਿਆਂ ‘ਟੂਣਾ’ ਸ਼ਬਦ ਤੇ ਆ ਕੇ ਉਸਦਾ ਹੱਥ ਅਚਾਨਕ ਰੁਕ ਗਿਆ। ਇਕ ਵਾਰ ਤਾਂ ਉਸ ਨੂੰ ਆਪਣਾ ਸਾਹ ਵੀ ਰੁਕਦਾ ਮਹਿਸੂਸ ਹੋਇਆ। ਵਿਆਹ ਦੇ ਬਾਰਾਂ ਸਾਲ ਬਾਅਦ ਵੀ ਘਰ ਬੱਚਾ ਨਾ ਹੋਣ ਕਰ ਕੇ ਬੀਤੀ ਰਾਤ ਘਰਵਾਲੀ ਦੇ ਜੋਰ ਪਾਉਣ ਤੇ ਪਿੰਡ ਦੇ ਚੁਰਸਤੇ 'ਚ ਆਪਣੇ ਹੱਥੀਂ ਬਾਲ ਕੇ ਰੱਖੇ ਟੂਣੇ ਵਾਲੇ ਦੀਵੇ ਦੀ ਲਾਟ ਉਹਦੀਆਂ ਅੱਖਾਂ ਅਗੇ ਘੁੰਮਣ ਲਗੀ। ਉਹਨੇ ਕੋਲ ਪਈ ਦੇਸੀ ਦੀ ਬੋਤਲ ਵਿੱਚੋਂ ਦੋ-ਤਿੰਨ ਮੋਟੇ-ਮੋਟੇ ਹਾੜੇ ਖਿੱਚੇ। ਭਾਸ਼ਣ ਵਾਲੇ ਕਾਗਜ਼ ਨੂੰ ਇਕ ਵਾਰ ਕੌੜਾ ਜਿਹਾ ਘੂਰਿਆ ਤੇ ਪਾੜ ਕੇ ਰੱਦੀ ਵਾਲੀ ਟੋਕਰੀ ਵਿੱਚ ਸੁੱਟਦਿਆਂ ਘਰਵਾਲੀ ਨੂੰ ਰੋਟੀ ਲੈ ਆਉਣ ਲਈ ਵਾਜ ਮਾਰ ਦਿੱਤੀ।
-ਗੁਲਸ਼ਨ ਕੁਮਾਰ, ਨਵੀਂ ਦਿੱਲੀ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।