Home » , » About Us | ਲਫ਼ਜ਼ਾਂ ਦਾ ਪੁਲ ਦਾ ਮੰਤਵ

About Us | ਲਫ਼ਜ਼ਾਂ ਦਾ ਪੁਲ ਦਾ ਮੰਤਵ

Written By Editor on Monday, December 1, 2008 | 00:11

Lafzan Da Pul, is A revolutionary concept to spread the Punjabi Language and Script worldwide. We want to create an encyclopedia of Punjabi literature and culture online in Punjabi script (Gurmukhi and Shahmukhi). Our mission is to make every Punjabi user's computer be able to work in Punjabi. For this every Punjabi has to learn 'How to use Punjabi on computer and Internet'. There are all technical detail available on our website to make it possible. Apart from that we are giving platform to budding and established writers to publish and display their creativity world wide through our E-magzine/Research Journal. So let's join hands to make Punjabi stand tall with the modern communication technology. Over the years Lafzan Da Pul has been developed as a Research Journal and it has also provided resources for research students. Till now many academicians and research scholars has done research about Lafzan Da Pul. 

ਲਫ਼ਜ਼ਾਂ ਦਾ ਪੁਲ ਪੰਜਾਬੀ ਬੋਲੀ ਲਈ ਇਕ ਨਵੇਕਲਾ ਤਜਰਬਾ ਹੈ। ਹਰ ਪਰੰਪਰਾ ਅਤੇ ਸੰਵੇਦਨਾ ਨੂੰ ਹਜ਼ਮ ਕਰਦੀ ਜਾ ਰਹੀ ਤਕਨੀਕ ਹੀ 'ਲਫ਼ਜ਼ਾਂ ਦਾ ਪੁਲ' ਨੇ ਹਥਿਆਰ ਬਣਾਈ ਹੈ। ਪਹਿਲਾ ਮਕਸਦ ਗੁਰਮੁਖੀ ਨੂੰ ਸੂਚਨਾ ਤਕਨੀਕ ਦੇ ਹਾਣ ਦਾ ਬਣਾਉਣਾ ਹੈ। ਜਿਸ ਲਈ ਸਭ ਤੋਂ ਜਿਆਦਾ ਜ਼ਰੂਰੀ ਹੈ ਪੰਜਾਬੀਆਂ ਦਾ ਇੰਟਰਨੈੱਟ 'ਤੇ ਪੰਜਾਬੀ ਟਾਈਪਿੰਗ ਵਿੱਚ ਨਿਪੁੰਨ ਹੋਣਾ। 'ਲਫ਼ਜ਼ਾਂ ਦਾ ਪੁਲ' ਨੇ ਇਸ ਲਈ ਇੱਕ ਬਹੁਤ ਹੀ ਆਸਾਨ ਟਾਈਪਿੰਗ ਟਿਊਟਰ ਤਿਆਰ ਕੀਤਾ ਹੈ, ਜਿਸ ਰਾਹੀਂ ਅੰਗਰੇਜ਼ੀ ਵਿੱਚ ਪੰਜਾਬੀ ਲਿਖਣ ਵਾਲੇ ਸਿਰਫ ਅੱਧੇ ਘੰਟੇ ਵਿੱਚ ਇੰਟਰਨੈੱਟ 'ਤੇ ਗੁਰਮੁਖੀ ਪੰਜਾਬੀ ਲਿਖਣ 'ਚ ਸਮਰੱਥ ਹੋ ਸਕਦੇ ਹਨ। ਦੂਸਰਾ ਮਕਸਦ ਉਨ੍ਹਾਂ ਸਾਥੀਆਂ ਨੂੰ ਇੱਕ ਮੰਚ 'ਤੇ ਇੱਕਠਾ ਕਰਨਾ ਹੈ, ਜੋ ਪੰਜਾਬੀ ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ। 'ਲਫ਼ਜ਼ਾਂ ਦਾ ਪੁਲ' 'ਤੇ ਉਹ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਯੋਗਦਾਨ ਪਾ ਸਕਣਗੇ। ਭਵਿੱਖ ਵਿੱਚ ਇਹਨਾਂ ਰਚਨਾਵਾਂ ਨੂੰ ਕਿਤਾਬ ਦੀ ਸ਼ਕਲ ਦੇਣ ਦਾ ਵੀ ਟੀਚਾ ਹੈ। ਤੀਸਰਾ ਮਕਸਦ ਨੌਜਵਾਨ ਸਾਥੀਆਂ ਦੀਆਂ ਸਾਹਿੱਤਕ ਰੁਚੀਆਂ ਨੂੰ ਉਤਸ਼ਾਹਤ ਕਰਨਾ ਹੈ। ਇਸ ਲਈ ਈ-ਕਵੀ 'ਤੇ ਈ ਪਾਠਕ ਮੁਕਾਬਲੇ ਸ਼ੁਰੂ ਕੀਤੇ ਹਨ, ਜਿਸ ਰਾਹੀਂ ਸਾਥੀ ਨਾ ਸਿਰਫ ਆਪਣੇ ਹੁਨਰ ਅਤੇ ਸੋਚ ਨੂੰ ਜ਼ਾਹਿਰ ਕਰ ਸਕਣਗੇ, ਬਲਕਿ ਉਹਨਾਂ ਨੂੰ ਨਕਦ ਇਨਾਮ 'ਤੇ ਸਾਹਿੱਤਕ ਭੇਟਾਂ ਰਾਹੀ ਉਤਸ਼ਾਹਤ ਵੀ ਕੀਤਾ ਜਾਵੇਗਾ। ਸਾਹਿਤੱਕ ਸੋਚ ਦੀ ਧਾਰ  ਤਿੱਖੀ ਕਰਨ ਲਈ ਮਾਸਿਕ ਈ-ਰਸਾਲਾ 'ਕਾਵਿ-ਸੰਵਾਦ' ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਥੀ ਦਿੱਤੇ ਗਏ ਵਿਸ਼ੇ 'ਤੇ ਆਪਣੀ ਸੋਚ ਨੂੰ ਲਫ਼ਜ਼ਾਂ ਵਿੱਚ ਪਰੋ ਕੇ ਹਰ ਮਹੀਨੇ ਭੇਜਣਗੇ। ਇਸ ਦੇ ਨਾਲ ਹੀ ਸਾਡਾ ਮਕਸਦ ਪੰਜਾਬੀ ਸੱਭਿਆਚਾਰ, ਸਾਹਿੱਤ, ਬੋਲੀ, ਗੀਤ-ਸੰਗੀਤ ਅਤੇ ਵਿਰਸੇ ਨਾਲ ਜੁੜੀਆਂ ਪਰੰਪਰਾਵਾਂ, ਇਤਿਹਾਸਿਕ ਘਟਨਾਂਵਾਂ, ਸ਼ਖਸੀਅਤਾਂ, ਰੀਤਿ-ਰਿਵਾਜਾਂ ਬਾਰੇ ਈ-ਇਨਸਾਈਕਲੋਪੀਡਿਆ/ਰੈਡਰੈਂਸ ਲਾਇਬ੍ਰੇਰੀ ਤਿਆਰ ਕਰਨਾ ਹੈ, ਤਾਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਚਾਹਵਾਨਾਂ ਨੂੰ ਇੰਟਰਨੈੱਟ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਸਹੀ ਜਾਣਕਾਰੀ ਗੁਰਮੁਖੀ ਵਿੱਚ ਮੁਹੱਈਆ ਕਰਵਾਈ ਜਾ ਸਕੇ। ਭਵਿੱਖ ਵਿੱਚ 'ਲਫ਼ਜ਼ਾਂ ਦਾ ਪੁਲ' ਨੂੰ ਸ਼ਾਹਮੁਖੀ ਵਿੱਚ ਵਿਸਤਾਰ ਕਰਨ ਦੀ ਵੀ ਤਜਵੀਜ਼ ਹੈ, ਤਾਂਕਿ ਸਾਂਝੇ ਪੰਜਾਬ ਵਿਚਾਲੇ ਲਫ਼ਜ਼ਾਂ ਦਾ ਪੁਲ ਮਜ਼ਬੂਤ ਕੀਤਾ ਜਾ ਸਕੇ। ਲਫ਼ਜ਼ਾਂ ਦਾ ਪੁਲ ਕੋਈ ਕਮਰਸ਼ਿਅਲ ਮੁਨਾਫਾ ਕਮਾਉਣ ਵਾਲਾ ਅਦਾਰਾ ਨਹੀਂ, ਸਗੋਂ ਹਰ ਪੰਜਾਬੀ ਦਾ ਆਪਣਾ ਮੰਚ ਹੈ। ਜੋ ਵੀ ਸਾਥੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਦਾ ਹੋਵੇ, ਉਸਦਾ ਖੁੱਲੇ ਦਿਲ ਨਾਲ ਸਵਾਗਤ ਹੈ। ਤੁਹਾਡਾ ਹਰ ਵਿਚਾਰ ਸਾਡੇ ਲਈ ਵੱਡਮੁਲਾ ਹੈ। ਸੁਝਾਅ, ਵਿਚਾਰ ਅਤੇ ਕਿਸੇ ਕਿਸਮ ਦੀ ਜਾਣਕਾਰੀ ਲਈ lafzandapul@gmail.com 'ਤੇ ਸੰਪਰਕ ਕਰ ਸਕਦੇ ਹੋ।
Share this article :

+ ਪਾਠਕਾਂ ਦੇ ਵਿਚਾਰ + 7 ਪਾਠਕਾਂ ਦੇ ਵਿਚਾਰ

February 25, 2012 at 1:20 AM

Unknown said...

ਵੀਰ ਜੀ ਤੁਸੀਂ ਆਪਣੇ ਸਾਥੀਆਂ ਨੂੰ pa.wikipedia.org ਪੰਜਾਬੀ ਵਿਕਿਪੀਡੀਆ ਸਾਈਟ ਤੇ ਲੇਖ ਲਿਖਣ ਲਈ ਵੀ ਉਤਸਾਹਤ ਕਰੋ ਜੀ। ਮੈਂ ਤਾਂ ਬਹੁਤ ਲੇਖ ਯੂਨਿਕੋਡ ਵਿਚ ਹੀ ਪਾਏ ਹਨ ਮੇਰਾ ਯੋਗਦਾਨ ਨਿਮਿਨ ਲਿਖਿਤ ਲਿੰਕ ਤੇ ਦੇਖਿਆ ਜਾ ਸਕਦਾ ਹੈ:-
http://pa.wikipedia.org/wiki/%E0%A8%96%E0%A8%BE%E0%A8%B8:Contributions/Guglani

November 23, 2012 at 7:39 PM

Changa Uprala He, Kuj Kar Sakan De samrath He, Wakat Te V Kuj Chhad Dena Chaheeda He, Punjabi Tuhade Naal Honge>>>>>>>

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger