ਇਕਸੁਰਤਾ: ਪਰਮਬੀਰ ਕੌਰ

Written By Editor on Monday, July 11, 2011 | 13:03

ਰੋਜ਼ੀ ਜਦੋਂ ਵੀ ਆਪਣੀ ਸਹੇਲੀ ਪਿੰਕੀ ਦੇ ਘਰ ਜਾਂਦੀ ਤਾਂ ਉਹ ਦੋਵੇਂ, ਉਹਨਾਂ ਦੇ ਕੋਠੇ 'ਤੇ ਬਣੇ ਬਨੇਰੇ ਦੇ ਕੋਲ ਜਾ ਖੜ੍ਹੀਆਂ ਹੁੰਦੀਆਂ ਤੇ ਖ਼ੂਬ ਗੱਪਾਂ ਮਾਰਦੀਆਂ। ਪਿੰਕੀ ਹੋਰਾਂ ਦੇ ਬਿਲਕੁਲ ਨਾਲ ਲਗਦਾ ਘਰ ਕਾਫ਼ੀ ਵੱਡੇ ਸਾਰੇ ਤੇ ਕੱਚੇ ਵਿਹੜੇ ਵਾਲਾ ਸੀ। ਬਸ ਉਸਦੇ ਇਕ ਕੋਨੇ ਵਿਚ ਵੱਡਾ ਜਿਹਾ ਕੱਚਾ ਕਮਰਾ ਬਣਿਆ ਹੋਇਆ ਸੀ ਤੇ ਹੁਣ ਤਾਂ ਇਸ ਦੀ ਛੱਤ ਵੀ ਅੱਧੀ ਡਿਗ ਚੁੱਕੀ ਸੀ, ਬਾਕੀ ਦੀ ਅੱਧੀ ਅਜੇ ਉੱਪਰ ਖੜ੍ਹੀ ਸੀ, ਖ਼ਬਰੇ ਕਦੋਂ ਤੱਕ!

ਇਸ ਮੋਕਲੇ-ਵੱਡੇ ਵਿਹੜੇ ਵਿੱਚ ਇਕ ਬਹੁਤ ਉੱਚਾ, ਕਾਫ਼ੀ ਫੈਲਾਅ ਵਾਲਾ ਤੇ ਇਕਦਮ ਸੁੱਕਿਆ ਹੋਇਆ ਰੁੱਖ ਖੜ੍ਹਾ ਸੀ। ਜਦੋਂ ਵੀ ਕੋਈ ਕਾਂ ਜਾਂ ਇੱਲ ਆਦਿ ਇਸ ਰੁੱਖ ਦੀ ਟੀਸੀ ਤੇ ਲੱਗੀ ਕਿਸੇ ਪਤਲੀ ਟਾਹਣੀ ਉੱਤੇ ਆ ਬੈਠਦੇ ਤਾਂ ਪਤਲੀਆਂ-ਬੇਜਾਨ ਟਾਹਣੀਆਂ ਕੜੱਕ-ਕੜੱਕ ਕਰਕੇ ਟੁੱਟਦੀਆਂ ਅਤੇ ਹੇਠਾਂ ਵਿਹੜੇ ਵਿੱਚ ਖਿਲਰ ਜਾਂਦੀਆਂ।

ਅਸਲ ਵਿੱਚ ਸਮੇਂ ਦੇ ਲੰਘਣ ਨਾਲ ਇਹ ਰੁੱਖ, ਪੱਤੇ ਅਤੇ ਪੂਰੀ ਦੀ ਪੂਰੀ ਛਿੱਲ ਤੱਕ ਆਪਣੀ ਪਛਾਣ ਹੀ ਗਵਾ ਬੈਠਾ ਸੀ। ਉਂਜ ਇਸ ਦੇ ਵੱਡੇ ਅਕਾਰ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਆਪਣੇ ਚੰਗੇ ਵੇਲਿਆਂ ਵਿੱਚ ਇਸ ਨੇ ਕਿੰਨੇ ਹੀ ਪੰਛੀਆਂ ਨੂੰ ਆਲ੍ਹਣੇ ਪਾਉਣ ਲਈ ਸੁਰੱਖਿਅਤ ਥਾਂ ਦਿੱਤੀ ਹੋਵੇਗੀ, ਘਰ ਦੇ ਜੀਆਂ ਨੇ ਇਸ ਦੀ ਠੰਡੀ ਛਾਂ ਮਾਣੀ ਹੋਵੇਗੀ, ਸੁਹਣੇ ਫੁੱਲਾਂ ਦੀ ਮਹਿਕ ਅਤੇ ਰਸੀਲੇ ਫਲਾਂ ਦਾ ਸੁਆਦ ਵੀ ਮਾਣੇ ਹੋ ਸਕਦੇ ਸਨ।

ਖੰਡਰਨੁਮਾ ਉਸ ਕਮਰੇ ਇਕ ਬਹੁਤ ਬੁੱਢੀ ਔਰਤ ਕਲ-ਮਕੱਲੀ ਰਹਿੰਦੀ ਸੀ। ਉਸ ਨੇ ਸਦਾ ਘਸਮੈਲੇ ਜਿਹੇ ਕਪੜੇ ਪਾਏ ਹੁੰਦੇ ਸਨ। ਬੁੱਢੀ ਮਾਈ ਕਦੇ-ਕਦਾਈਂ ਸੋਟੀ ਦੇ ਸਹਾਰੇ ਤੁਰਦੀ ਦੋਵੇਂ ਸਹੇਲੀਆਂ ਦੇ ਨਜ਼ਰੀਂ ਪੈ ਜਾਂਦੀ। ਪਲਾਟ ਦੇ ਇਕ ਖੂੰਜੇ ਵਿੱਚ ਪੁਰਾਣੇ ਨਮੂਨੇ ਦਾ ਹੱਥ ਨਾਲ ਗੇੜਨ ਵਾਲਾ ਨਲਕਾ ਲੱਗਿਆ ਹੋਇਆ ਸੀ, ਜਿਥੋਂ ਬੁੱਢੀ ਮਾਈ ਲੋੜ ਪੈਣ ਤੇ ਔਖੀ-ਸੌਖੀ ਪਾਣੀ ਭਰ ਲੈਂਦੀ ਸੀ।
ਰੋਜ਼ੀ ਜਦੋਂ ਵੀ ਇਸ ਘਰ ਵੱਲ ਵੇਖਦੀ ਤਾਂ ਉਹ ਉੱਥੇ ਮੌਜੂਦ ਬੁੱਢੀ ਔਰਤ, ਅੱਧ-ਡਿੱਗੇ ਕਮਰੇ ਅਤੇ ਸੁੱਕੇ ਰੁੱਖ ਦੀ ਸਮਾਨਤਾ ਬਾਰੇ ਸੋਚ ਕੇ ਹੈਰਾਨ ਜਿਹੀ ਹੋ ਜਾਂਦੀ। ਉਸ ਨੂੰ ਯਕੀਨ ਨਾ ਆਉਂਦਾ ਕਿ ਕਿਵੇਂ ਸਬੱਬ ਨਾਲ ਇਹ ਸਾਰੇ ਇੱਕੋ ਜਿਹੇ,ਐਨ ਉਸੇ ਥਾਂ ਤੇ ਇਕੱਠੇ ਹੋ ਗਏ ਹੋਣਗੇ। ਫਿਰ ਇਸੇ ਤਰ੍ਹਾਂ ਸੋਚਦਿਆਂ ਹੋਇਆਂ ਉਸ ਨੂੰ ਜਾਪਣ ਲੱਗ ਪੈਂਦਾ ਕਿ ਜਿਵੇਂ ਇਹ ਸਾਰੇ ਸਮਾਂ ਪਾ ਕੇ ਇਕਸਾਰ ਹੋਣ ਦੇ ਨਾਲ-ਨਾਲ ਇਕਸੁਰ ਵੀ ਹੋ ਗਏ ਹੋਣ! ‘ਚੁੱਪ’ ਹੀ ਸਭਨਾਂ ਦੀ ਸਾਂਝੀ ਬੋਲੀ ਸੀ। ਨਾ ਹੀ ਰੁੱਖ ਤੇ ਕੋਈ ਪੱਤੇ ਸਨ ਜੋ ਹਵਾ ਦੇ ਆਉਣ ਤੇ ਕੋਈ ਸਰਸਰਾਹਟ ਪੈਦਾ ਕਰਦੇ, ਨਾ ਕਮਰੇ ਦਾ ਕੋਈ ਬੂਹਾ ਹੀ ਸੀ ਜਿਥੇ ਜੇ ਕੋਈ ਹੋਰ ਨਹੀਂ ਤਾਂ ਕਦੇ ਹਵਾ ਹੀ ਦਸਤਕ ਦੇ ਜਾਂਦੀ ਤੇ ਨਾ ਹੀ ਬੁੱਢੀ ਮਾਈ ਕਿਸੇ ਕਿਸਮ ਦੀ ਅਵਾਜ਼ ਕਰਦੀ ਸੀ। ਪ੍ਰਤੀਤ ਹੁੰਦਾ ਸੀ ਕਿ ਸਾਰੇ ਹੀ ਆਪੋ-ਆਪਣੇ ਅੰਦਰ ਦੇ ਨਾਲ ਚੁੱਪ-ਚੁਪੀਤੇ ਸੰਵਾਦ ਰਚਾਉਣ ਦੇ ਆਦੀ ਹੋ ਗਏ ਸਨ।

ਰੋਜ਼ੀ ਦੇ ਮਨ ਵਿੱਚ, ਬੁੱਢੀ ਮਾਈ ਦੇ ਪਰਿਵਾਰ ਬਾਰੇ ਕਈ ਸਵਾਲ ਉਠ ਖੜ੍ਹੇ ਹੁੰਦੇ ਤੇ ਉਹ ਸੋਚੀਂ ਪੈ ਜਾਂਦੀ। ਆਖ਼ਰ ਉਹ ਇਸ ਬਾਰੇ ਆਪਣੀ ਸਹੇਲੀ ਤੋਂ ਪੁੱਛੇ ਬਿਨਾਂ ਰਹਿ ਨਾ ਸਕੀ। ਪਿੰਕੀ ਨੇ ਦੱਸਿਆ ਕਿ ਪਿਛਲੇ ਜਿੰਨੇ ਸਾਲਾਂ ਤੋਂ ਉਹ ਇੱਥੇ ਰਹਿ ਰਹੇ ਸਨ, ਉਨ੍ਹਾਂ ਨੇ ਤਾਂ ਉਥੇ ਕੋਈ ਆਵਾਜਾਈ ਨਹੀਂ ਵੇਖੀ। ਰੋਜ਼ੀ ਦੇ ਮਨ ਵਿੱਚ ਖ਼ਿਆਲ ਆਇਆ ਕਿ ਮਾਵਾਂ ਤਾਂ ‘ਘਣਛਾਵਾਂ ਬੂਟਾ’ ਤੇ ‘ਠੰਡੀਆਂ ਛਾਂਵਾਂ’ ਹੁੰਦੀਆਂ ਹਨ. ਪਰ ਇਥੋਂ ਦੀਆਂ ਛਾਂਵਾਂ ਮਾਣਨ ਵਾਲੇ ਪਤਾ ਨਹੀਂ ਕਿਵੇਂ ਗਾਇਬ ਸਨ!

-ਪਰਮਬੀਰ ਕੌਰ, ਲੁਧਿਆਣਾ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger