
ਭੰਵਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਬੈਚਲਰ ਆਫ਼ ਜਰਨਿਲਜ਼ਮ ਦੀ ਡਿਗਰੀ ਹਾਸਲ ਕਰ ਕੇ ਪੱਤਰਕਾਰ ਵਜੋਂ ਆਪਣਾ ਕੈਰੀਅਰ ਆਰੰਭ ਕੀਤਾ। ਆਪਣੇ ਪਿਤਾ ਤੋਂ ਬਿਨਾ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸ਼ਖ਼ਸੀਅਤ ਅਤੇ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਅੰਦਰੇਟਾ (ਕਾਂਗੜਾ) ਵਿਖੇ ਲਗਭਗ ਦੋ ਦਹਾਕੇ ਰਹਿ ਕੇ ਨਾਮਵਰ ਚਿੱਤਰਕਾਰ ਸੋਭਾ ਸਿੰਘ ਤੇ ਪੰਜਾਬੀ ਰੰਗ-ਮੰਚ ਦੀ ਨਕੜਦਾਦੀ ਸ੍ਰੀਮਤੀ ਨੋਰ੍ਹਾ ਰਿਚਰਡਜ਼ ਨੂੰ ਬਹੁਤ ਨੇੜਿਊ ਦੇਖਣ ਦਾ ਸੁਭਾਗ ਪ੍ਰਾਪਤ ਹੈ ਅਤੇ ਦੋਨਾਂ ਤੋਂ ਬਹੁਤ ਕੁਝ ਸਿੱਖਿਆ ਹੈ।
ਭੰਵਰ ਧਰਮਸ਼ਾਲਾ ਅਤੇ ਅੰਮ੍ਰਿਤਸਰ ਵਿਖੇ ਇੰਡੀਅਨ ਐਕਸਪ੍ਰੈਸ ਦੇ ਰੀਪੋਰਟਰ, ਅੰਮ੍ਰਿਤਸਰ ਵਿਖੇ ਖ਼ਬਰ ਏਜੰਸੀ ਯੂ.ਐਨ.ਆਈ., ਬੀ.ਬੀ.ਸੀ. ਲੰਦਨ ਤੇ ਅਮਰੀਕਨ ਖ਼ਬਰ ਏਜੰਸੀ ਯੂਨਾਈਟਡ ਪ੍ਰੈਸ ਇੰਟਰਨੈਸ਼ਨਲ ਲਈ ਕੰਮ ਕਰਨ ਪਿਛੋਂ ਅੰਗਰੇਜ਼ੀ ਟ੍ਰਿਬਿਊਨ ਲਈ ਅੰਮ੍ਰਿਤਸਰ, ਸ਼ਿਮਲਾ, ਪਟਿਆਲਾ ਅਤੇ ਫਿਰ ਅੰਮ੍ਰਿਤਸਰ ਵਿਖੇ ਸੀਨੀਅਰ ਪੱਤਰਕਾਰ ਵਜੋਂ ਸੇਵਾ ਕਰਕੇ ਸੇਵਾ-ਮੁਕਤ ਹੋਏ ਹਨ। ਇਸ ਉਪਰੰਤ ਉਨ੍ਹਾਂ ਨੇ ਦੈਨਿਕ ਜਾਗਰਨ ਦੇ ਲੁਧਿਆਣਾ ਦੇ ਬਿਊਰੋ ਚੀਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕੀਤੀ । ਉਨ੍ਹਾਂ ਨੂੰ ਪੰਜਾਬੀ ਟੀ.ਵੀ. ਚੈਨਲ 'ਫਾਸਟਵੇਅ ਨਿਊਜ਼' ਦੇ ਨਿਊਜ਼ ਐਡੀਟਰ ਵਜੋਂ ਸੇਵਾ ਨਿਭਾਉਣ ਦਾ ਵੀ ਮੌਕਾ ਮਿਲਿਆ।
ਭੰਵਰ ਸਾਹਿਬ ਨੇ ਕੈਨੇਡਾ, ਪਾਕਿਸਤਾਨ, ਬੰਗਲਾ ਦੇਸ਼ ਆਦਿ ਦੇਸ਼ਾਂ ਦੀ ਯਾਤਰਾ ਕਰਕੇ ਸਾਹਿਤ ਦੇ ਖੇਤਰ ਵਿਚ ਭਰਪੂਰ ਵਾਧਾ ਕੀਤਾ ਹੈ । ਪੱਤਰਕਾਰਤਾ ਤੇ ਸਾਹਿਤ ਇੱਕ ਦੂਜੇ ਦੇ ਤਰਕਸੰਗਤ ਹੋਣ ਦੇ ਨਾਲ ਹੀ ਭੰਵਰ ਨੇ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਹੈ, ਯਾਨੀਕਿ 'ਇੱਕ ਪੰਥ ਦੋ ਕਾਜ' । ਉਨਾਂ ਦੇ ਲੇਖ, ਜੋ ਚਲੰਤ ਮਾਮਲਿਆ ਅਤੇ ਸਿੱਖ ਧਰਮ ਨਾਲ ਸਬੰਧਤ ਹੁੰਦੇ ਹਨ, ਅਕਸਰ ਹੀ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ ।
ਭੰਵਰ ਨੇ ਹੁਣ ਤਕ ਛੇ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿਚੋਂ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ 'ਡਾਇਰੀ ਦੇ ਪੰਨੇ' ਬਹੁਤ ਹੀ ਮਕਬੂਲ ਹੋਈ ਹੈ ਅਤੇ ਇਕ ਇਤਿਹਾਸਿਕ ਦਸਤਾਵੇਜ਼ ਬਣ ਗਈ ਹੈ। ਇਸ ਪੁਸਤਕ ਦੀਆਂ ਸੱਤ ਐਡੀਸ਼ਨਾਂ ਛੱਪ ਚੁਕੀਆਂ ਹਨ ਅਤੇ ਇਸ ਦਾ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਅਨੁਵਾਦ ਪ੍ਰਕਾਸ਼ਿਤ ਹੋਣ ਵਾਲਾ ਹੈ। ਉਨ੍ਹਾਂ ਨੇ ਫੌਜੀ ਹਮਲੇ ਤੋਂ ਬਾਅਦ ਕਾਲੇ ਦਿਨਾਂ ਬਾਰੇ ਵੀ ਪੁਸਤਕ ਲਿਖ ਲਈ ਹੈ, ਜੋ ਛੇਤੀ ਹੀ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ।
ਭੰਵਰ ਕਈ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ । ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਤੋਂ "ਇਨਸਾਈਕਲੋਪੀਡੀਆ ਆਫ ਸਿਖਇਜ਼ਮ" ਲਈ "ਅਪਰੇਸ਼ਨ ਬਲਿਊ ਸਟਾਰ" ਬਾਰੇ 5000 ਸ਼ਬਦਾਂ ਦੀ "ਐਂਟਰੀ" ਲਿਖਵਾਈ ਹੈ, ਜਿਸ ਦੀ ਵੈਟਿੰਗ ਗੁਰਦੇਵ ਸਿੰਘ ਬਰਾੜ, ਆਈ. ਏ. ਐਸ. (ਸੇਵਾ ਮੁਕਤ), ਜੋ 2 ਜੂਨ 1984 ਤੱਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ, ਨੇ ਕੀਤੀ ਸੀ। ਉਹ ਦੋ ਦਰਜਨ ਤੋਂ ਵੱਧ ਸਾਹਿੱਤਕ, ਧਾਰਮਿਕ ਅਤੇ ਪੱਤਰਕਾਰਤਾ ਨਾਲ ਜੁੜੀਆਂ ਜੱਥੇਬੰਦੀਆਂ ਵਲੋਂ ਸਨਮਾਨੇ ਗਏ ਹਨ। ਇੰਡੀਅਨ ਮੀਡੀਆ ਸੈਂਟਰ ਲੁਧਿਆਣਾ ਵੱਲੋਂ ਉਨ੍ਹਾਂ ਨੂੰ 'ਲਾਈਫ ਟਾਈਮ ਅਚੈਵਮੈਂਟ ਅਵਾਰਡ' 5 ਨਵੰਬਰ 2007 ਨੂੰ ਪ੍ਰਦਾਨ ਕੀਤਾ ਗਿਆ।
ਭੰਵਰ ਨੇ ਆਪਣੇ ਜੀਵਨ ਵਿਚ ਵਡੇਰੀਆਂ ਮੱਲਾਂ ਮਾਰ ਕੇ ਸਮਾਜ ਦੀ ਸੇਵਾ ਹੀ ਨਹੀਂ ਕੀਤੀ, ਸਗੋਂ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ ਹੈ । ਪ੍ਰਮਾਤਮਾ ਉਨ੍ਹਾਂ ਦੀ ਕਲਮ ਨੂੰ ਹੋਰ ਬੱਲ ਬਖਸ਼ੇ ਤਾਂ ਜੋ ਉਹ ਆਪਣੇ ਦੇਸ਼ ਅਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ।
-ਦਲਵੀਰ ਸਿੰਘ ਲੁਧਿਆਣਵੀ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।