ਮੇਰੇ ਗਲ਼ ਵਿਚ ਅੱਖਰਾਂ ਦੇ ਮੋਤੀਆਂ ਦੀ ਮਾਲਾ।
ਮੇਰੇ ਸਿਰ ਉੱਤੇ ਸ਼ਬਦਾਂ ਦਾ ਸੂਹਾ ਹੈ ਦੁਸ਼ਾਲਾ।
ਪੈਂਦਾ ਗਾਚੀ ਦਾ ਸੀ ਮੁੱਲ ਕਦੀ ਹੱਟੀਆਂ ਦੇ ਉੱਤੇ,
ਲਾ-ਲਾ ਡੋਕ੍ਹੇ ਲਿਖੀ ਜਾਂਦੀ ਸੀ ਮੈਂ ਫੱਟੀਆਂ ਦੇ ਉੱਤੇ।
ਇੰਟਰਨੈਟ ਉੱਤੇ, ਅੱਜ ਮਾਣ ਨਾਲ ਖੜ੍ਹੀ ਹਾਂ,
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਦਿੰਦੀ ਨਾ ਅਸੀਸਾਂ ਥੱਕਾਂ, ਪੁੱਤਰਾਂ ਤੇ ਧੀਆਂ ਨੂੰ।
ਬਲੌਗ-ਵੈਬ ਸਾਈਟ ਵਾਲੇ ਸਾਰਿਆਂ ਹੀ ਜੀਆਂ ਨੂੰ।
ਮਹਿਕ ਮੇਰੀ ਜਿਨ੍ਹਾਂ ਨੇ ਵਿਦੇਸ਼ਾਂ ‘ਚ ਫ਼ੈਲਾਈ ਏ,
ਮਾਂ-ਬੋਲੀ, ਮਾਣ ਦੇ ਕੇ, ਤਖ਼ਤ ਬਠਾਈ ਏ।
ਧਰਤੀ ਤੋਂ ਉੱਠ, ਖੁੱਲ੍ਹੇ ਅੰਬਰਾਂ ਤੇ ਚੜ੍ਹੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਰੇਡੀਓ, ਰਸਾਲੇ, ਅਖਬਾਰਾਂ ਨੇ ਜੋ ਆਉਂਦੀਆਂ।
ਪਾਠਕਾਂ ਦੇ ਨਾਲ ਮੇਰੀ ਸਾਂਝ ਨੇ ਵਧਾਉਂਦੀਆਂ।
‘ਪੰਜਾਬੀ ਸਾਹਿਤ ਸਭਾ’ ਮੈਨੂੰ ਕਰਦੀ ਹੈ ਸਜਦਾ,
ਆਪਣਾ ਭੱਵਿਖ ਹੁਣ ਚੰਗਾ-ਚੰਗਾ ਲੱਗਦਾ।
ਪੰਜਾਬੀਆਂ ਦੇ ਤਾਜ ਵਿਚ ਹੀਰੇ ਵਾਂਗ ਜੜ੍ਹੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਵਧੇ-ਫੁੱਲੇ ਆਪ, ਤੁਸਾਂ ਮੈਨੂੰ ਵੀ ਵਧਾਇਆ ਏ।
ਮਾਂ ਵਾਲਾ ਰੁਤਬਾ ਤੁਹਾਥੋਂ ਸਦਾ ਪਾਇਆ ਏ।
ਦੁੱਖ-ਸੁੱਖ ਸਾਰੇ, ਆਪਾਂ ਰਲ਼ਕੇ ਵੰਡਾਏ ਨੇ,
‘ਨੀਲ਼ਮ’ ਨੇ ‘ਕਾਨੀ ਦੇ ਘੁੰਗਰੂ’ ਲਵਾਏ ਨੇ।
‘ਹਰਫ਼ਾਂ ਦੀ ਸੂਈ’ ਬਣ ਹੱਥੀਂ ਹੁਣ ਫ਼ੜੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
-ਨੀਲਮ ਸੈਣੀ
(ਕਾਨੀ ਦੇ ਘੁੰਗਰੂ –ਨੀਲਮ ਸੈਣੀ ਦੇ ਦੂਜਾ ਕਾਵਿ-ਸੰਗ੍ਰਿਹ ਦਾ ਨਾਮ)
ਪੰਜਾਬੀ ਮਾਂ: ਨੀਲਮ ਸੈਣੀ
Written By Editor on Saturday, May 15, 2010 | 21:58
Labels:
Neelam Saini,
Song,
ਗੀਤ,
ਨੀਲਮ ਸੈਣੀ
+ ਪਾਠਕਾਂ ਦੇ ਵਿਚਾਰ + 5 ਪਾਠਕਾਂ ਦੇ ਵਿਚਾਰ
ਨੀਲਮ ਜੀ,
ਤੁਹਾਡੇ ਸਮੁੰਦਰੀ ਦਿਲ ਵਿਚੋਂ ਉਠੀ ਇਸ ਪਿਆਰ ਭਰੀ ਬੱਦਲੀ ਦੀਆ ਸ਼ਬਦਾ ਰੂਪੀ ਕਣੀਆ ਨੇ ਮੇਰੇ ਮਨ ਰੂਪੀ ਧਰਤੀ ਨੂੰ ਅੰਦਰ ਤੱਕ ਠਾਰਿਆ ਹੈ|ਪਰ ਅੱਜ ਦੀ ਸਚਾਈ ਏ ਹੈ ਕੀ ਸਾਡੀ ਮਾਂ ਆਪਣੇ ਹੀ ਘਰ(ਪੰਜਾਬ)ਵਿੱਚ ਇਸ ਅੰਗ੍ਰੇਜੀ ਨਾਮ ਦੇ ਬੁਖਾਰ ਕਾਰਨ ਸੁੰਗੜਦੀ ਜਾ ਰਹੀ ਹੈ ਜੋ ਸਾਡੇ ਵਰਗੇ ਨਲਾਇਕ ਪੁੱਤਰਾ ਦੀ ਦੇਣ ਹੈ|ਜਿਸ ਦੀ ਹਾਮੀ ਮਾਨ ਸਾਹਿਬ ਦੇ ਗੀਤ ਦੇ ਕੁਜ ਬੋਲ ਭਰਦੇ ਹਨ|
"ਪੁੱਤਾ ਨੂੰ ਪੜ੍ਹਾਕੇ ਅੰਗ੍ਰੇਜੀ ਕਾਇਦੇ ਅਸੀਂ
ਤੇਰੀ ਚਿਖਾ ਕਰੀ ਬੈਠੇ ਆ ਤਿਆਰ ਨੀ"
Kamaljit jee,bahut-bahut Shukria!
Neelam saini
Kamaljeet Jee, bahut bahut Sshukria!
Neelam saini.
maan de man di hoo-ba-hoo tasveer,neeelam ji;khoobsoorat te bhaav-bharpoor
Maan Sahib, honsla afzai lai shukria!prvrdigar kre asadi maan di eh khoobsurat tasvir har ghar da shingar bane!
Neelam Saini.
Post a Comment
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।