Wednesday, April 7, 2010

ਕਵਿਤਾ: ਮਨਪ੍ਰੀਤ

SHARE
ਕਵੀ ਦੀ ਕਲਮ
’ਤੇ ਸਫ਼ਿਆਂ ਤੋਂ ਬਹੁਤ ਦੂਰ
ਕਈ ਡੰਗਾਂ ਤੋਂ ਠੰਡੇ ਚੁੱਲੇ ਦੀ ਸੁਆਹ ਵਿੱਚ
ਪੋਹ ਦੇ ਮਹੀਨੇ ਨੰਗੇ ਪੈਰੀਂ
ਕੂੜਾ ਚੁਗ਼ਦੀ ਬਾਲ੍ਹੜੀ ਦੇ ਪੈਰਾਂ ਦੀਆਂ ਚੀਸਾਂ ’ਚ
60 ਸਾਲਾਂ ਦੇ ਬੁੱਢੇ ਦੇ ਮੌਰਾਂ ਤੇ ਰੱਖੀ
ਭਾਰ ਢੋਣੇ ਗੱਡੇ ਦੀ ਪੰਜਾਲੀ ਦੀ ਰਗੜ ’ਚ
ਕਵੀ ਦੀ ਕਲਮ ਤੇ ਸਫ਼ਿਆਂ ਤੋਂ ਬਹੁਤ ਦੂਰ,
ਕਵਿਤਾ ਸਿਰ ਝੁਕਾਈ ਬੈਠੀ ਹੈ

ਚੁੱਲ੍ਹੇ-ਚੌਂਕੇ ਦੇ ਦਸ ਮੀਟਰ ਦੇ ਘੇਰੇ ’ਚ
ਸਿਮਟੀ ਔਰਤ ਦੀ ਹੋਂਦ ਵਿੱਚ
ਘਰ ਤੋਂ ਖੇਤ ਦੇ ਸਫ਼ਰ ’ਚ ਗੁਆਚੀਆਂ
ਬਚਪਨ ਤੇ ਜਵਾਨੀ ਦੀਆਂ ਹੁਸੀਨ ਰਾਤਾਂ ਦੀ ਉਮਰ ’ਚ
ਰਿਕਸ਼ੇ ਦੇ ਤੁਰਦੇ ਰਹਿਣ ਨਾਲ ਜੁੜੀ
ਪਰਵਾਸੀ ਮਜ਼ਦੂਰ ਦੀ ਤਕਦੀਰ ’ਚ
ਮਹਿਜ਼ ਬਿੰਬਾਂ, ਅਲੰਕਾਰਾਂ, ਉਪਮਾਵਾਂ 'ਤੇ ਪ੍ਰਤੀਕਾਂ ਦੀ ਭੀੜ ਤੋਂ,
ਸ਼ਬਦਾਂ ਦੇ ਜਾਦੂਮਈ ਵਿਰੋਧਾਭਾਸ ਦੀ,
ਵਾਹ-ਵਾਹ ’ਚੋਂ ਓੱਠਦੇ ਜੋਸ਼ ਤੋਂ,
ਕਵੀ ਦੀ ਸਵੈ-ਪੀੜ ਦੇ ਬਹੁਤ ਹੀ ਸੂਖ਼ਮ
ਅਹਿਸਾਸਾਂ ਤੋਂ ਬਹੁਤ ਦੂਰ
ਕਵਿਤਾ ਸਿਰ ਝੁਕਾਈ ਬੈਠੀ ਹੈ।

ਉਂਝ ਤਾਂ ਮੈਂ ਸੁਣਿਆ ਹੈ
ਕਲਮਾਂ ਇਤਿਹਾਸ ਲਿਖਦੀਆਂ ਨੇ
ਬੁਝ੍ਹੇ ਜਜ਼ਬਿਆਂ ’ਚ ਸੇਕ ਭਰਦੀਆਂ ਨੇ
ਕਿ ਕਵਿਤਾ ਦੇ ਲਫ਼ਜ਼
ਮੁਰਝਾਈਆਂ ਅੱਖਾਂ ਦੀ ਲਿਸ਼ਕ ਬਣਦੇ ਨੇ
[ਪਰ] ਕਵਿਤਾ ਦੀ ਸਿਖ਼ਰ ਦੇ ਦੌਰ ’ਚ ਅੱਜ
ਲਫ਼ਜ਼
ਟੇਬਲ ਲੈਂਪ ਦੀ ਰੌਸ਼ਨੀ ਨਾਲ ਹੀ ਪੰਘਰ ਕੇ
ਪਦਵੀਆਂ 'ਤੇ ਸਨਮਾਨ ਚਿੰਨ੍ਹਾ ’ਚ
ਢਲ ਗਏ ਨੇ
'ਤੇ ਡਰਾਇੰਗ ਰੂਮ ਦੇ ਸ਼ਿੰਗਾਰ ਖਾਨਿਆਂ ਦੇ ਪਿੱਛੇ
ਕਵੀ ਦੀ ਜ਼ਮੀਰ ਦੇ ਤਹਿਖਾਨਿਆਂ ’ਚ ਕਿਧਰੇ
ਕਵਿਤਾ ਸਿਰ ਝੁਕਾਈ ਬੈਠੀ ਹੈ

- ਮਨਪ੍ਰੀਤ
SHARE

Author: verified_user

2 comments:

  1. ਬਹੁਤ ਹੀ ਸ਼ਾਨਦਾਰ ਰਚਨਾ ਹੈ ਅਜੋਕੀ ਪੰਜਾਬੀ ਕਵਿਤਾ ਦੀ ਤ੍ਰਾਸਦੀ ਨੂੰ ਬਹੁਤ ਵਧੀਆ ਬਿਆਨ ਕੀਤਾ ਤੁਸੀਂ ਅਜੋਕੇ ਦੌਰ ਦੀ ਲੁਕਾਈ ਨਾਲੋਂ ਟੁੱਟੀ ਹੋਈ ਕਵਿਤਾ ਤੇ ਉਸਦੇ ਰਚਨਹਾਰਿਆਂ ਨੂੰ ਬਹੁਤ ਸੂਖਮ ਸਪੱਸ਼ਟ ਤੇ ਕਰੜੀ ਚੋਟ ਮਾਰੀ ਹੈ..................

    ReplyDelete
  2. bahut hi khoobsoorat ehsaas,mapreet ji;te bhaavaatmil lafz;thoRii hor polish ho sadi hai,lekin ih sirf merii raaye hai

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।