Home » , , , » ਪਿਆਰ: ਸੁਖਦੇਵ

ਪਿਆਰ: ਸੁਖਦੇਵ

Written By Editor on Sunday, March 21, 2010 | 12:48

ਕਦੇ–ਕਦੇ
ਜਦ ਖ਼ੌਰੂ ਪਾਉਂਦੀਆਂ
ਤੇਜ਼ ਹਨੇਰੀਆਂ ਵਗਦੀਆਂ ਹਨ
ਝੱਖੜ ਝੁੱਲਦੇ ਅਤੇ ਵਵਰੋਲੇ ਸ਼ੂਕਰਦੇ ਹਨ
ਟਿੱਬੇ ਆਪਣੀਆਂ ਥਾਂਵਾਂ ਬਦਲ ਲੈਂਦੇ
ਅਤੇ ਕਾਫ਼ਲੇ ਰਾਹ ਭੁੱਲ ਜਾਂਦੇ ਹਨ
ਤਾਂ ਮੈਨੂੰ ਸੋਚਵਾਨ ਮੁਦਰਾ ਵਿਚ ਵੇਖ ਕੇ
ਮਾਰੂਥਲ ਮੇਰਾ ਹੱਥ ਫੜ ਲੈਂਦਾ ਹੈ
ਤੇ ਆਪਣੀ ਬੁੱਕਲ ਵਿਚ ਲੈ
ਭੇਦ ਭਰੇ ਲਹਿਜੇ ਵਿਚ ਕਹਿੰਦਾ ਹੈ –
" ਡਰ ਨਾ, ਕੁਝ ਵੀ ਨਹੀਂ ਬਦਲਿਆ
ਇਹ ਸੰਦਲੀ ਪੈੜਾਂ ਕਦੇ ਨਹੀਂ ਮਿਟਦੀਆਂ
ਮੈਂ ਸਦਾ ਤੋਂ ਇੰਝ ਹੀ ਤੇਰੇ ਕੋਲ ਸਾਂ
ਅਤੇ ਇੰਝ ਹੀ ਰਹਾਂਗਾ "

ਇਵੇਂ ਹੀ ਬੰਦਰਗਹ ਉੱਪਰ
ਜਹਾਜ਼ ਆਪਣੇ ਲੰਗਰ ਸੁਟਦੇ ਅਤੇ ਧੂੰਆਂ ਉਗਲਦੇ
ਦੂਰ–ਦੁਰਾਡੀਆਂ ਧਰਤੀਆਂ ਨੂੰ ਤੁਰੇ ਜਾਂਦੇ ਹਨ
ਸਮੁੰਦਰ ਵਿਚ ਆਦਮਖ਼ੋਰ ਛੱਲਾਂ
ਉੱਠਦੀਆਂ ਅਤੇ ਡਿੱਗਦੀਆਂ ਰਹਿੰਦੀਆਂ ਹਨ
ਕਿਸ਼ਤੀਆਂ ਵਿਚ ਬੈਠ ਮਰਜੀਵੜੇ
ਵਿਸ਼ਾਲ ਦਿਸਹੱਦਿਆਂ ਤਕ ਜਾਂਦੇ ਹਨ
ਕੁਝ ਪਰਤ ਆਉਂਦੇ ਹਨ
ਕੁਝ ਨਹੀਂ ਵੀ ਪਰਤਦੇ
ਪਰ ਸਮੁੰਦਰ ਮੇਰੇ ਕੋਲ ਬਹਿ ਕੇ
ਆਪਣਾ ਭੇਤ ਮੈਨੂੰ ਸਮਝਾਉਂਦਾ ਹੈ –
"ਕੁਝ ਵੀ ਜਨਮਦਾ ਨਹੀਂ
ਕੁਝ ਵੀ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੁੰਦਾ
ਸਭ ਕੁਝ ਮੇਰੇ ਅੰਦਰੋਂ ਹੀ ਪੈਦਾ ਹੁੰਦਾ ਹੈ
ਤੇ ਮੇਰੇ ਅੰਦਰ ਹੀ ਸਮਾ ਜਾਂਦਾ ਹੈ
ਪਰ ਮੈਂ ਅਨੰਤ ਕਾਲ ਤੋਂ ਇਥੇ ਹੀ ਹਾਂ
ਅਤੇ ਇਸ ਤਰ੍ਹਾਂ ਹੀ ਹਾਂ "

ਇਸੇ ਤਰ੍ਹਾਂ ਕਦੇ–ਕਦੇ
ਉਦਾਸ, ਪਰੇਸ਼ਾਨ ਤੇ ਸਲ੍ਹਾਬੇ ਹੋਏ ਦਿਨੀਂ
ਧੁੱਪ, ਮੇਰੇ ਥੱਕੇ ਚਿਹਰੇ ਉਪਰ
ਆਪਣਾ ਨਿੱਘਾ ਜਿਹਾ, ਕੋਮਲ ਤੇ
ਰੌਸ਼ਨ ਦੁਪੱਟਾ ਫੇਰਦੀ ਆਖਦੀ ਹੈ–
"ਬਦਰੰਗ ਮੌਸਮ ਵਿਚ ਵੀ
ਚਾਨਣ ਕਿਧਰੇ ਨਹੀਂ ਜਾਂਦੇ
ਤੇ ਸੂਰਜ ਖਤਮ ਨਹੀਂ ਹੁੰਦੇ
ਤੁਹਾਡੇ ਅੰਦਰੋਂ ਹੀ ਸਭ ਉਦੈ ਹੁੰਦਾ ਹੈ
ਅਤੇ ਤੁਹਾਡੇ ਅੰਦਰ ਹੀ ਸਭ ਅਸਤ ਹੋ ਜਾਂਦਾ ਹੈ "

ਹੁਣ ਜਦ ਕਦੇ ਤੂੰ ਮੇਰੇ ਕੋਲ ਨਹੀਂ ਹੁੰਦਾ
ਤਾਂ ਮੈਂ ਸਮੁੰਦਰ, ਸੂਰਜ ਤੇ ਮਾਰੂਥਲ
ਨਾਲ ਬੈਠ ਕੇ ਤੇਰੀਆਂ ਗੱਲਾਂ ਕਰਦਾ ਹਾਂ
ਇਕ–ਦੂਸਰੇ ਦੀਆਂ ਨਿਸ਼ਾਨੀਆਂ ਨੂੰ ਸਮਝਦੇ
ਅਸੀਂ ਮੁਹੱਬਤ ਦੇ ਸਦੀਵੀਂ
ਅਤੇ ਭੇਦਭਰੇ ਨੁਕਤੇ ਤੇ ਪਹੁੰਚਦੇ ਹਾਂ
ਕਿ ਹਰ ਇਕ ਦੂਰੀ ਅਰਥਹੀਣ ਹੈ
ਕਿਸੇ ਵੀ ਮਨੁੱਖ ਦੇ ਦੂਰ ਚਲੇ ਜਾਣ ਨਾਲ
ਉਹਦੇ ਲਈ ਪਿਅਰ ਘੱਟ ਜਾਂ ਵੱਧ ਨਹੀਂ ਜਾਂਦਾ
ਉਹ ਤਾਂ ਬੱਸ ਅੰਦਰ ਹੁੰਦਾ ਹੀ ਹੈ
ਅਤੇ ਸਮੇਂ–ਸਮੇਂ ਰੁਮਕਦਾ ਰਹਿੰਦਾ ਹੈ

ਮੇਰੇ ਦੋਸਤ,
ਤੂੰ ਹਰ ਇਕ ਸਦੀਵੀਂ ਸੱਚ ਵਾਂਗ
ਅਨੰਤ ਕਾਲ ਤੋਂ ਮੇਰੇ ਅੰਦਰ ਹੀ ਮੌਜੂਦ ਹੈਂ
ਮੈਂ ਸਮੇਂ–ਸਮੇਂ ਤੇਰੇ ਅੰਦਰੋਂ ਹੀ ਉਗਮਦਾ
ਤੇ ਤੇਰੇ ਅੰਦਰ ਹੀ ਖਿੱਲਰ ਜਾਂਦਾਂ ਹਾਂ
ਤੇਰਾ ਜਾਣਾ ਜਾਂ ਪਰਤ ਕੇ ਨਾ ਆਉਣਾ
ਇਕ ਵਿਅਕਤੀ ਦਾ ਸੱਚ ਸੀ
ਪਰ ਆ ਹੁਣ ਹੱਥ ਵਿਚ ਹੱਥ ਫੜ ਕੇ
ਸਮੁੰਦਰਾਂ, ਸੂਰਜਾਂ ਤੇ ਮਰੂਥਲਾਂ
ਦੇ ਸੱਚ ਨੂੰ ਜੀਵੀਏ

( ਪਾਓਲੋ ਕੋਇਲੋ ਦੇ ਨਾਵਲ ਐਲਕੈਮਿਸਟ ਨੂੰ ਪੜ੍ਹ ਕੇ )
Share this article :

+ ਪਾਠਕਾਂ ਦੇ ਵਿਚਾਰ + 1 ਪਾਠਕਾਂ ਦੇ ਵਿਚਾਰ

March 21, 2010 at 10:25 PM

ਸੁਖਦੇਵ ਜੀ,

ਬਹੁਤ ਹੀ ਖੂਬਸੂਰਤ ਕਵਿਤਾ ਹੈ|
ਇਹ ਕਵਿਤਾ ਕਿਸੇ ਇਕ ਭਾਸ਼ਾ ਨੂੰ ਨਹੀਂ, ਸਗੋਂ ਸਗਲੇ ਬਰਹਿਮੰਡ ਨੂੰ ਬੀਲਾਂਗ ਕਰਦੀ ਹੈ|
ਬਿੰਬ ਵਿਧਾਨ ਤੇ ਪਰਤੀਕਾਂ ਦੇ ਪੱਖ ਤੋਂ ਰਚਨਾ ਕਮਾਲ ਦੀ ਹੈ|
ਅਜਿਹੀ ਯੂਨੀਵਰਸਲ ਅਪਰੋਚ ਵਾਲੀ ਖੂਬਸੂਰਤ ਕਵਿਤਾ ਲਿਖਣ ਲਈ ਵਧਾਈ ਹੋਵੇ |

ਸਵਰਨਜੀਤ ਕੌਰ

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger