ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਮਾਂ-ਬੋਲੀ ਨੂੰ ਸਮੇਂ ਦਾ ਹਾਣੀ ਬਣਾਉਦਿਆਂ ਤੇ ਸਾਰੇ ਭਾਰਤ ਵਿੱਚੋਂ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਵਿੱਚ ਪੀ.ਐਚ.ਡੀ. ਕਰਨ ਵਾਸਤੇ ‘ਆਨ-ਲਾਈਨ ਸਿੱਖਿਆ' ਦਾ ਭਾਗਾਂ ਭਰਿਆ ਉਦਘਾਟਨ ਕਰ ਦਿੱਤਾ ਹੈ । 150 ਮੁਲਕਾਂ ਵਿੱਚ ਬੈਠੇ ਪੰਜਾਬੀ, ਜੋ ਪੰਜਾਬੀ ਵਿੱਚ ਖੋਜ ਕਾਰਜ ਕਰਨ ਦੇ ਚਾਹਾਵਾਨ ਹਨ, ਉਹ ਆਨ ਲਾਈਨ ਵੀਡੀਉ ਰਾਹੀਂ ਇੰਟਰਵਿਊ ਦੇ ਕੇ ਪੰਜਾਬੀ ਭਾਸ਼ਾ ਵਿੱਚ ਆਪਣੀ ਪੀ.ਐਚ.ਡੀ ਦੀ ਵਿੱਦਿਆ ਹਾਸਿਲ ਕਰਨ ਦਾ ਆਗਾਜ਼ ਕਰ ਸਕਦੇ ਹਨ । ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ-ਚਾਂਸਲਰ) ਡਾ. ਜਸਪਾਲ ਸਿੰਘ ਤੇ ਸਹਿਯੋਗੀ ਸਾਰੇ ਪੰਜਾਬੀ ਹਿਤੈਸ਼ੀ ਵਿਦਵਾਨਾਂ, ਜਿੰਨ੍ਹਾਂ ਨੇ ਇਹ ਕਾਰਜ ਨੇਪਰੇ ਚਾੜ੍ਹਨ ਵਿਚ ਯੋਗਦਾਨ ਦਿੱਤਾ ਹੈ ਅਤੇ ਜਿਨ੍ਹਾਂ ਨੇ ਇਹ ਪ੍ਰਣਾਲੀ ਲਾਗੂ ਕਰਨੀ ਹੈ, ਸਭ ਵਧਾਈ ਦੇ ਹੱਕਦਾਰ ਹਨ। ਪੰਜਾਬੀ ਨੂੰ ਸਦਾ ਚਿਰ ਜਿਊਂਦੀ ਰੱਖਣ ਲਈ, ਬਸ ਇਹੋ ਜਿਹੇ ਨੇਕ ਯਤਨਾਂ ਦੀ ਲੋੜ ਹੈ। ਆਉ ਰਲ ਕਿ ਇਸ ਵਿਚ ਆਪਣੇ ਯੋਗਦਾਨ ਪਾਈਏ।
-ਅਕਾਸ਼ ਦੀਪ ਭੀਖੀ 'ਪ੍ਰੀਤ'
Academic News
Online Punjabi Education
Patiala
punjabi-news
ਆਨ-ਲਾਈਨ ਪੰਜਾਬੀ ਸਿੱਖਿਆ
ਸਮਰਜੀਤ ਸਿੰਘ ਸ਼ੱਮੀ
ਪਟਿਆਲਾ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।