Home » , , , » ਸੱਚ ਦੇ ਸਫ਼ਿਆਂ 'ਤੇ: ਅੰਮ੍ਰਿਤਬੀਰ ਕੌਰ

ਸੱਚ ਦੇ ਸਫ਼ਿਆਂ 'ਤੇ: ਅੰਮ੍ਰਿਤਬੀਰ ਕੌਰ

Written By Editor on Thursday, February 25, 2010 | 13:53

ਲੁਧਿਆਣਾ ਦੀ ਅੰਮ੍ਰਿਤਬੀਰ ਕੌਰ (ਐਮ.ਏ. ਅੰਗਰੇਜ਼ੀ, ਐੱਮ.ਫ਼ਿਲ. ਅੰਗਰੇਜ਼ੀ, ਬੀ.ਐੱਡ, ਐੱਮ.ਐੱਡ) ਕਾਲਜ ਲੈਕਚਰਾਰ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਲੇਖ ਤੇ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਲੇਖ ਅਕਸਰ ਪੰਜਾਬੀ/ਅੰਗਰੇਜ਼ੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਅੰਗਰੇਜ਼ੀ ਵਿਚ ਕਵਿਤਾਵਾਂ ਦੀ ਕਿਤਾਬ ਛਪਾਈ ਅਧੀਨ ਹੈ। ਦੋਨਾਂ ਹੀ ਭਾਸ਼ਾਵਾਂ ਵਿਚ ਬਲੌਗ (http://literarybonanza.blogspot.com/ ਅਤੇ http://gurumehar.blogspot.com/) ਵੀ ਲਿਖਦੇ ਹਨ। ਲਫ਼ਜ਼ਾਂ ਦਾ ਪੁਲ 'ਤੇ ਉਨ੍ਹਾਂ ਦੀ ਪਹਿਲੀ ਰਚਨਾ ਪ੍ਰਕਾਸ਼ਿਤ ਹੋ ਰਹੀ ਹੈ। ਆਸ ਹੈ ਪਾਠਕ ਆਪਣੇ ਵਿਚਾਰਾਂ ਨਾਲ, ਉਨ੍ਹਾਂ ਨੂੰ ਜੀ ਆਇਆਂ ਆਖਣਗੇ।

ਸੱਚ ਦੇ ਸਫ਼ਿਆਂ 'ਤੇ
ਝੂਠ ਕਈ ਹਜ਼ਾਰ ਲਿਖੇ
ਦਾਅਵਾ ਕੀਤਾ ਸਚਿਆਈ ਦਾ
ਝੂਠੇ ਉਮਰਾਂ ਦੇ ਸਾਰ ਲਿਖੇ ।

ਬੁਰਕਾ ਕਾਲਾ ਫ਼ਰੇਬ ਦਾ
ਸੱਚ ਉੱਤੇ ਸਜਿਆ ਰਿਹਾ,
ਸੱਚ ਦੀ ਦਬੀ ਆਵਾਜ਼ ਨੂੰ
ਅਣਸੁਣਿਆ ਮੈਂ ਕਰਦਾ ਰਿਹਾ।

ਸੱਚ 'ਤੇ ਝੂਠ ਦੀ ਦੌੜ ਦਾ
ਸਿੱਟਾ ਜਾਣਿਆ ਪਛਾਣਿਆ ਰਿਹਾ,
ਸੱਚ ਦਾ ਪਲੜਾ ਭਾਰੀ ਸੀ ਪਰ
ਕੰਡਾ ਝੂਠ ਵੱਲ ਝੁਕਦਾ ਰਿਹਾ।

ਆਜ਼ਾਦੀ ਦੇ ਕੀ ਨੇ ਮਾਇਨੇ
ਸੱਚ ਦੁਨੀਆਂ ਨੂੰ ਦੱਸਦਾ ਰਿਹਾ,
ਜਦ ਵੀ ਝੂਠ ਨੂੰ ਪਰ ਲੱਗੇ,
ਸੱਚ ਜ਼ੰਜੀਰਾਂ 'ਚ ਜਕੜਿਆ ਰਿਹਾ।

ਸੱਚ ਨੂੰ ਫ਼ਾਂਸੀ ਦੇ ਦਿੱਤੀ
ਉਹਨਾਂ ਕਾਨੂੰਨ ਦੇ ਰਖਵਾਲਿਆਂ ਨੇ,
ਜ਼ਿੰਦਗੀ ਦੀ ਲੜਾਈ ਜਿੱਤ ਕੇ ਵੀ
ਸੱਚ ਕਾਨੂੰਨੀ ਲੜਾਈ ਹਾਰਦਾ ਰਿਹਾ।

ਮੇਰੀ ਕਲਮ ਵੀ ਯਾਰੋ ਅੱਜਕੱਲ੍ਹ
ਸੱਚ ਤੋਂ ਦੂਰ ਹੀ ਰਹਿੰਦੀ ਏ,
ਨਹੀਂ ਤਾਂ ਕੱਲ੍ਹ ਨੂੰ ਪਤਾ ਲੱਗੇ
ਮੈਂ ਉਸ ਕਲਮ ਤੋਂ ਹੀ ਜਾਂਦਾ ਰਿਹਾ।

ਸੱਚ ਦੇ ਸਫ਼ਿਆਂ ਤੇ ਮੈਂ ਵੀ
ਝੂਠ ਕਈ ਹਜ਼ਾਰ ਲਿਖੇ,
ਸੱਚ ਦੀ ਸਿਆਹੀ ਵਰਤ ਕੇ ਵੀ
ਅੱਖਰ ਕੋਰੇ ਝੂਠ ਲਿਖੇ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger