Saturday, January 16, 2010

ਕਵੀ ਸੁਰਿੰਦਰ ਸਲੀਮ ਦੀ 'ਪਹਿਲੀ ਝੜੀ' ਅਤੇ ਪਹਿਲੀ ਉੜਾਨ ਦੀ ਘੁੰਢ ਚੁਕਾਈ

SHARE
‘‘ ਬਾਤ ਜੋ ਪਾਨੀ ਮੇਂ ਘੁਲਤੀ ਜਾਤੀ ਗੁਰਬਾਣੀ ਮੇਂ ਥੀ , ਬਾਤ ਵੋ ਬਸ ਤੇਰੇ ਹੀ ਚਿਹਰਾ ਏ ਨੂਰਾਨੀ ਮੇਂ ਥੀ ’’ ਇਹ ਸਤਰਾਂ, ਉਰਦੂ ਸ਼ਾਇਰ ਸਤੀਸ਼ ਬੇਦਾਗ਼ ਨਵ-ਸਿਰਜਤ ਸਾਹਿਤਕ ਮੰਚ ਸੁਖ਼ਨ ਸੁਨੇਹੇ ਦੇ ਰਾਮਦਾਸ ਪੈਰਾਮੈਡੀਕਲ ਕਾਲਜ , ਮੁਕਤਸਰ ਵਿਖੇ ਹੋਏ ਪਹਿਲੇ ਸਮਾਗਮ ਦੌਰਨਾ ਪੜ੍ਹੀਆਂ ਇਸ ਮੌਕੇ ਲੰਡਨ ਰਹਿੰਦੇ ਸ਼ਾਇਰ ਸੁਰਿੰਦਰ ਸਲੀਮ ਦੀਆਂ ਦੋ ਕਾਵਿ-ਪੁਸਤਕਾਂ ‘ਪਹਿਲੀ ਝੜੀ ’ (ਪੰਜਾਬੀ) ਅਤੇ ‘ਪਹਿਲੀ ਉੜਾਨ (ਹਿੰਦੀ) ਦੀ ਘੁੰਡ ਚੁਕਾਈ ਕੀਤੀ ਗਈ, ਜਦ ਕਿ ਸਤੀਸ਼ ਬੇਦਾਗ਼ , ਪਰਵਾਸੀ ਪੰਜਾਬੀ ਸ਼ਾਇਰ ਰਾਜਿੰਦਰਜੀਤ ( ਇੰਗਲੈਂਡ) ਅਤੇ ਰਾਸ਼ਟਰਪਤੀ ਪੁਰਸਕਾਰ ਜੇਤੂ ਲੇਖਿਕਾ ਸਿਮਰਤ ਸੁਮੈਰਾ ਨੂੰ ਅਦਾਰਾ ਸੁਖ਼ਨ ਸੁਨੇਹੇ ਵੱਲੋਂ ਸਨਮਾਨਿਤ ਕੀਤਾ ਗਿਆ
ਇਸ ਮੌਕੇ ਹੋਈ ਕਾਵਿ-ਗੋਸ਼ਟੀ ਦੌਰਾਨ ਸੁਖ਼ਨ ਸੁਨੇਹੇ ਦੇ ਕਾਮਿਆਂ ਵਿਚੋਂ ਪ੍ਰਮੁੱਖ ਸ਼ਾਇਰਾ ਹਰਪਿੰਦਰ ਰਾਣਾ ਨੇ ਸਨਮਾਨਿੋਤ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 'ਤੇਰੀ ਖ਼ਲਕਤ ਕੇ ਮੋਹਤਬਰ ਹੈਂ ਹਮ ਘਾਸ ਖਾ ਕਰ ਭੀ ਬਮ ਬਨਾੲਂਗੇ' ਅਤੇ 'ਸ਼ੁਕਰੀਆ ਤੈਮੂਰ-ਉ-ਨਾਦਿਰ, ਗਜ਼ਨਵੀ ਅੰਗਰੇਜ਼ ਭਾਈਓ , ਲੂਟਨਾ ਅਬ ਆ ਗਿਆ ਹੈ ਖੁਦ ਹਮੇਂ ਖੁਦ ਅਪਨਾ ਹੀ ਘਰ' ਵਰਗੇ ਚਰਚਿਤ ਸ਼ਿਅਰਾਂ ਦੇ ਨਾਲ ਰਚਨਾਕਾਰ ਸਤੀਸ਼ ਬੇਦਾਗ਼ ਉਸਤਾਦ ਉਰਦੂ ਸ਼ਾਇਰ ਦੇ ਰੂਪ ਵਿੱਚ ਪਛਾਣ ਬਣਾ ਚੁੱਕੇ ਹਨ ਲੰਡਨ ਤੋ ਆਏ ਪੰਜਾਬੀ ਸ਼ਾਇਰ ਰਾਜਿੰਦਰਜੀਤ ਮਹਿਫ਼ਿਲ ਨੂੰ ਕੁਝ ਇਸ ਤਰ੍ਹਾਂ ਰੂ-ਬ-ਰੂ ਹੋਏ

ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ,
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ
-----
ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖ ਦਿਆਂ,
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ।

ਸਮਾਗਮ ਵਿੱਚ ਬਟਾਲਾ ਦੇ ਲੇਖਕ ਚਰਨ ਆਲਮਗੀਰ ਦੇ ਨਾਵਲ ‘ਗ੍ਰੀਸ਼ਨ ਰੋਮਨ ਦੇਵਤੇ’ ਵੀ ਰੀਲੀਜ਼ ਕੀਤਾ ਗਿਆ। ਸਿਮਰਤ ਸੁਮੈਰਾ ਨੇ ਆਪਣੀਆਂ ਨਿੱਕੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਕਾਵਿ-ਗੋਸ਼ਟੀ ਵਿੱਚ ਹਰਪਿੰਦਰ ਰਾਣਾ, ਸੁਰਿੰਦਰਪ੍ਰੀਤ ਘਣੀਆਂ , ਨਿਰਮੋਹੀ ਫਰੀਦਕੋਟੀ, ਸੁਨੀਲ ਚੰਦਆਨਵੀ, ਜੰਗੀਰ ਸੱਧਰ, ਕੰਵਰਜੀਤ, ਅਮਨਦੀਪ ਅਮਨ, ਵਕੀਲ ਸਿੱਧੂ, ਕੁਲਵਿੰਦਰ ਵਿਰਕ, ਪ੍ਰੋ ਦਾਤਾਰ ਸਿੰਘ ਨੇ ਰਚਨਾਵਾਂ ਪੜ੍ਹੀਆਂ। ਸਰੋਤਿਆਂ ਵਿਚ ਭੁਪਿੰਦਰਪ੍ਰੀਤ, ਗੁਰਸੇਵਕਪ੍ਰੀਤ ਕਹਾਣੀਕਾਰ, ਕੁਲਵੰਤ ਗਿੱਲ, ਹਰਜਿੰਦਰ ਸੂਰੇਵਾਲੀਆ, ਮਹਿੰਦਰਪਾਲ ਬੱਬੀ, ਪ੍ਰਿੰਸ ਧੁਨਾ, ਸਪਨ ਮਨਚੰਦਾ, ਕੰਚਨ ਬੇਦਾਗ਼, ਰੌਸ਼ਨ ਲਾਲ ਮਨਚੰਦਾ, ਰਾਮ ਕੁਮਾਰ ਬੇਦਾਗ਼ ਮੁਕਤਸਰੀ, ਮੀਨਾਕਸ਼ੀ ਨਾਗਪਾਲ, ਮੀਤੂ, ਰਜਨੀ ਬੱਤਰਾ, ਅਸ਼ੋਕ ਭਟੇਜਾ , ਰਣਜੀਤ ਸਿੰਘ, ਸੰਜੀਵ ਸੁੱਖੀ, ਲਛਮਣ ਦੋਸ਼ੀ, ਸੁਸ਼ੀਲ ਰਹੇਜਾ , ਕਾਲਾ ਸਿੰਘ, ਲਖਬੀਰ ਸਿੰਘ, ਪ੍ਰਗਟ ਸਿੰਘ ਜੰਬਰ , ਸੁਰਿੰਦਰ ਮਚਾਕੀ , ਸੰਤੋਖ ਸਿੰਘ ਭਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰੀ ਲਗਵਾਈ। ਸੰਦੀਪ ਸਿੰਘ ਨੇ ਸੁਰਿੰਦਰ ਸਲੀਮ ਦੀਆਂ ਰਚਨਾਵਾਂ ਪੜ੍ਹ ਕੇ ਸੁਣਾਈਆਂ।
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।