Home » , , » ਈ-ਪਾਠਕ ਮੁਕਾਬਲਾ ਨਿਯਮ ਅਤੇ ਸ਼ਰਤਾਂ

ਈ-ਪਾਠਕ ਮੁਕਾਬਲਾ ਨਿਯਮ ਅਤੇ ਸ਼ਰਤਾਂ

Written By Editor on Sunday, August 2, 2009 | 14:19

ਪੰਜਾਬੀ ਪਿਆਰਿਓ!!! ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਲਫ਼ਜ਼ਾਂ ਦਾ ਪੁਲ ਵੱਲੋਂ ਐਲਾਣੇ ਗਏ ਮਾਸਿਕ ਸਰਵੋਤੱਮ ਈ-ਪਾਠਕ ਮੁਕਾਬਲੇ ਦਾ ਆਰੰਭ ਅਸੀ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਤੋਂ ਸ਼ੁਰੂ ਕਰ ਰਹੇ ਹਾਂ। ਇਸ ਮੁਕਾਬਲੇ ਵਿਚ ਹਰ ਮਹੀਂਨੇ ਜੇਤੂ ਰਹਿਣ ਵਾਲੇ ਪਾਠਕ ਨੂੰ 300 ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਪੰਜਾਬੀ ਸਾਹਿੱਤ ਦੇ ਉੱਘੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲੇ ਸ਼੍ਰੀ ਸਤੀਸ਼ ਗੁਲਾਟੀ ਜੀ ਨੇ ਦੇਣ ਅਤੇ ਪੰਜਾਬੀ ਭਾਸ਼ਾ ਨੂੰ ਤਕਨੀਕ ਦੇ ਹਾਣ ਦਾ ਬਣਾਏ ਜਾਣ ਦੇ ਲਫ਼ਜ਼ਾਂ ਦਾ ਪੁਲ ਦੇ ਉਪਰਾਲੇ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਸੋ ਉਨ੍ਹਾਂ ਵੱਲੋਂ ਹਰ ਮਹੀਂਨੇ ਜੇਤੂ ਪਾਠਕ ਨੂੰ 300 ਰੁਪਏ ਤੱਕ ਦੀਆਂ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਨਿਯਮ ਅਤੇ ਸ਼ਰਤਾਂ ਇਸ ਪ੍ਰਕਾਰ ਹਨ-

-1) ਇਹ ਮਾਸਿਕ ਮੁਕਾਬਲਾ 15 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ, ਸੋ 15 ਅਗਸਤ ਤੋਂ 14 ਸਿਤੰਬਰ ਦੇ ਦੌਰਾਨ ਲਫ਼ਜ਼ਾਂ ਦਾ ਪੁਲ www.lafzandapul.com ਤੇ ਆ ਕੇ ਇੱਥੇ ਉਪਲੱਬਧ ਅਤੇ ਹਰ ਰੋਜ਼ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿੱਤ ਨੂੰ ਪੜ੍ਹਨ ਵਾਲੇ ਪਾਠਕ ਇਸ ਮੁਕਾਬਲੇ ਵਿਚ ਸ਼ਾਮਿਲ ਹੋ ਸਕਦੇ ਹਨ।
-2) ਜੇਤੂਆਂ ਦੀ ਚੋਣ ਪਾਠਕਾਂ ਵੱਲੋਂ ਲਫ਼ਜ਼ਾਂ ਦਾ ਪੁਲ ਦੇ ਕਿਸੇ ਵੀ ਸੈਕਸ਼ਨ ਚ ਸ਼ਾਮਿਲ ਰਚਨਾਵਾਂ ਤੇ ਕੀਤੀਆਂ ਗਈਆਂ ਟਿੱਪਣੀਆਂ ਦੀ ਗਿਣਤੀ, ਮਿਆਰ ਅਤੇ ਲਗਾਤਾਰਤਾ ਤੋਂ ਹੋਵੇਗੀ। ਯਾਨਿ ਹਰ ਰੋਜ਼, ਜਿਆਦਾ ਤੋਂ ਜਿਆਦਾ ਦਿਨ ਲਫ਼ਜ਼ਾਂ ਦਾ ਪੁਲ ਤੇ ਆਉਣ ਵਾਲੇ, ਰਚਨਾਵਾਂ ਪੜ੍ਹਨ ਵਾਲੇ ਅਤੇ ਉਨ੍ਹਾਂ ਉੱਪਰ ਟਿੱਪਣੀਆਂ ਕਰਨ ਵਾਲੇ ਪਾਠਕ ਇਨਾਮ ਦੇ ਹੱਕਦਾਰ ਹੋਣਗੇ।
-3)ਟਿੱਪਣੀਆਂ ਸਿਰਫ ਤੇ ਸਿਰਫ ਗੁਰਮੁਖੀ/ਪੰਜਾਬੀ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ, ਰੋਮਨ/ਅੰਗਰੇਜ਼ੀ ਵਿੱਚ ਕੀਤੀਆਂ ਟਿੱਪਣੀਆਂ ਨੂੰ ਨਹੀਂ ਗਿਣਿਆਂ ਜਾਵੇਗਾ। ਇੰਟਰਨੈੱਟ ਤੇ ਪੰਜਾਬੀ ਵਿਚ ਟਾਈਪ ਕਰਨਾ ਸਿੱਖਣਾ ਲਈ ਸਾਡੇ ਮਦਦ ਸੈਕਸ਼ਨ ਵਿਚ ਦਿੱਤੀ ਜਾਣਕਾਰੀ ਨਾਲ ਕੁਝ ਹੀ ਮਿੰਟਾ ਵਿਚ ਆਸਾਨੀ ਨਾਲ ਸਿੱਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
-4) ਉਸਾਰੂ, ਸਮੀਖਿਅਕ ਅਤੇ ਅਲੋਚਨਾਤਮਕ ਨਜ਼ਰੀਏ ਨਾਲ ਕੀਤੀਆਂ ਟਿੱਪਣੀਆਂ ਹੀ ਮੰਨਣਯੋਗ ਹੋਣਗੀਆਂ। 'ਰਚਨਾ ਚੰਗੀ ਲੱਗੀ' ਜਾਂ 'ਚੰਗੀ ਨਹੀਂ ਹੈ' ਜਾਂ ਇਸ ਨਾਲ ਮਿਲਦੀਆਂ ਆਮ ਟਿੱਪਣੀਆਂ ਮੁਕਾਬਲੇ ਵਿਚ ਸ਼ਾਮਿਲ ਨਹੀਂ ਕੀਤੀਆਂ ਜਾਣਗੀਆਂ। ਟਿੱਪਣੀਆਂ ਸਟੀਕ ਅਤੇ ਰਚਨਾ ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ, ਜੋ ਪਾਠਕ ਦੀ ਪੜ੍ਹਨ ਰੁਚੀ ਨੂੰ ਜ਼ਾਹਿਰ ਕਰਦੀਆਂ ਹੋਣ।
-5) ਆਪਣੀ ਰੋਜ਼ਾਨਾ ਹਾਜ਼ਿਰੀ ਨੂੰ ਪੁਖਤਾ ਬਣਾਉਣ ਲਈ ਪਾਠਕ ਹਰ ਵਾਰ ਇਕ ਹੀ ਨਾਮ ਅਤੇ ਈ-ਮੇਲ ਖਾਤੇ ਰਾਹੀਂ ਟਿੱਪਣੀ ਕਰਨ, ਵੱਖਰੇ ਵੱਖਰੇ ਨਾਮ ਜਾਂ ਖਾਤੇ ਤੋਂ ਕੀਤੀ ਟਿੱਪਣੀਆਂ ਨੂੰ ਵੱਖ-ਵੱਖ ਗਿਣਿਆ ਜਾਵੇਗਾ।
-6) ਉਪਰੋਕਤ ਮਿਆਰਾਂ ਤੇ ਪਰਖਣ ਤੋਂ ਬਾਅਦ ਲਫ਼ਜ਼ਾਂ ਦਾ ਪੁਲ ਦਾ ਵਿਦਵਾਨਾਂ ਦਾ ਮੰਡਲ ਹਰ ਮਹੀਨੇ ਇੱਕ ਪਾਠਕ ਨੂੰ ਉਸ ਮਹੀਨੇ ਦਾ ਸਰਵੋਤੱਮ ਈ-ਪਾਠਕ ਚੁਣੇਗਾ।
-7) ਜੇਤੂ ਚੁਣੇ ਜਾਣ ਦੀ ਸੂਚਨਾ ਪਾਠਕ ਨੂੰ ਈ-ਮੇਲ ਜਾਂ ਫੋਨ ਰਾਹੀਂ (ਜੋ ਵੀ ਉਪਲੱਬਧ ਹੋਵੇਗਾ) ਦਿੱਤੀ ਜਾਵੇਗੀ। ਉਸ ਤੋਂ ਬਾਅਦ ਦਿੱਤੇ ਗਏ ਸਮੇਂ ਵਿਚ ਪਾਠਕ ਨੂੰ ਆਪਣਾ ਸੰਖੇਪ ਬਿਓਰਾ ਭੇਜਣਾ ਹੋਵੇਗਾ ਤਾਂ ਕਿ ਉਸ ਨੂੰ ਇਨਾਮ ਭੇਜੇ ਜਾ ਸਕਣ। ਕਿਰਪਾ ਕਰਕੇ ਜਦ ਤੱਕ ਬਿਓਰਾ ਨਹੀਂ ਮੰਗਿਆ ਜਾਂਦਾ ਭੇਜਣ ਦੀ ਖੇਚਲ ਨਾ ਕੀਤੀ ਜਾਵੇ।
-8) ਮਹੀਂਨੇ ਦੇ ਅੰਤ ਤੱਕ ਜੇਤੂ ਪਾਠਕ ਦਾ ਐਲਾਨ ਲਫ਼ਜ਼ਾਂ ਦਾ ਪੁਲ ਤੇ ਕਰ ਦਿੱਤਾ ਜਾਵੇਗਾ। ਵਿਦਵਾਨ ਮੰਡਲ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਤੇ ਸਰਵ ਪ੍ਰਵਾਨਿਤ ਹੋਵੇਗਾ।
-9) ਲਫ਼ਜ਼ਾਂ ਦਾ ਪੁਲ ਇਸ ਮੁਕਾਬਲੇ ਦੇ ਨਿਯਮਾਂ ਵਿਚ ਲੋੜ ਮੁਤਾਬਿਕ ਕਦੇ ਵੀ ਤਬਦੀਲੀ ਕਰ ਸਕਦਾ ਹੈ ਜਾਂ ਇਸ ਨੂੰ ਬੰਦ ਕਰ ਸਕਦਾ ਹੈ।

ਆਸ ਹੈ ਕਿ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਤੁਸੀ ਇਸ ਉਪਰਾਲੇ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲਓਗੇ, ਤਾਂ ਜੋ ਅਸੀ ਪੰਜਾਬੀ ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਦੇ ਨਾਲ ਹੀ ਇਹ ਵੀ ਸਾਬਿਤ ਕਰ ਸਕੀਏ ਕਿ ਭਾਵੇਂ ਨੌਜਵਾਨ ਪੀੜ੍ਹੀ ਵਕਤ ਦੇ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ, ਪਰ ਉਸ ਨੇ ਆਪਣੀਆਂ ਜੜ੍ਹਾਂ ਅਤੇ ਮਾਂ-ਬੋਲੀ ਨੂੰ ਨਹੀਂ ਭੁਲਾਇਆ ਹੈ। ਇਸ ਮੁਕਾਬਲੇ ਰਾਹੀਂ ਤੁਸੀ ਇਹ ਬਖੂਬੀ ਸਾਬਿਤ ਕਰ ਸਕਦੇ ਹੋ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger