ਹੀਰ ਵਾਰਿਸ ਸ਼ਾਹ-1

Written By Editor on Sunday, July 5, 2009 | 11:34


ਦੋਸਤੋ! ਹੀਰ ਦੇ ਸੁਹੱਪਣ ਅਤੇ ਰਾਂਝੇ ਦੇ ਇਸ਼ਕ ਦੇ ਕਿੱਸੇ ਸੁਣ-ਸੁਣ ਕੇ ਤੁਸੀ ਅਕਸਰ ਇਨ੍ਹਾਂ ਦੋਹਾਂ ਕਿਰਦਾਰਾਂ ਦਾ ਤਸਵੁੱਰ ਆਪਣੇ ਖ਼ਿਆਲਾਂ ਵਿੱਚ ਕਰਦੇ ਰਹੇ ਹੋ। ਜਿਨ੍ਹਾਂ ਨੇ ਇਹ ਕਿੱਸਾ ਪੜ੍ਹਿਆ ਸੁਣਿਆ ਹੈ ਉਹ ਵਾਰਿਸ ਸ਼ਾਹ ਦੇ ਲਫ਼ਜ਼ਾਂ ਦੀ ਜਾਦੂਗਰੀ ਤੇ ਅਸ਼-ਅਸ਼ ਕਰ ਉਠਦੇ ਹਨ। ਕਈ ਫਿਲਮਕਾਰਾਂ ਨੇ ਇਹ ਮੁਹੱਬਤ ਦੀ ਕਹਾਣੀ ਪਰਦੇ ਤੇ ਉਤਾਰੀ ਹੈ ਪਰ ਰੇਡੀਓ ਨਾਟਕ ਦੇ ਰੂਪ ਵਿੱਚ ਵੀ ਇਸ ਦਾ ਬੇਹਤਰੀਨ ਰੂਪਾਂਤਰ ਹੋ ਸਕਦਾ ਹੈ, ਇਸ ਬਾਰੇ ਕਿਸੇ ਨੇ ਖ਼ਿਆਲ ਵੀ ਨਹੀਂ ਕੀਤਾ ਹੋਣਾ। ਇਹ ਖ਼ਾਬ ਕੁਝ ਵਰ੍ਹੇ ਪਹਿਲਾਂ ਹਕੀਕਤ ਵਿੱਚ ਬਦਲਿਆ ਆਕਾਸ਼ਵਾਣੀ ਜਲੰਧਰ ਨੇ ਤੇ ਰੇਡੀਓ ਰੂਪਾਂਤਰ ਦਾ ਅਹਿਮ ਕਾਰਜ ਸਿਰੇ ਚੜ੍ਹਿਆ ਪੰਜਾਬੀ ਸਾਹਿੱਤ ਅਤੇ ਪੱਤਰਕਾਰੀ ਵਿੱਚ ਵੱਖਰੀ ਮੜਕ ਅਤੇ ਅੰਦਾਜ਼ ਲਈ ਜਾਣੇ ਜਾਂਦੇ ਜਨਾਬ ਬਖ਼ਸ਼ਿੰਦਰ ਹੁਰਾਂ ਦੀ ਕਲਮ ਤੋਂ।ਸਾਡੀ ਬੇਨਤੀ ਤੇ ਉਨ੍ਹਾਂ ਇਹ ਨਾਟਕ ਸਾਡੇ ਪਾਠਕਾਂ/ਸਰੋਤਿਆਂ ਵਾਸਤੇ ਉਪੱਲਬਧ ਕਰਾਉਣ ਦੀ ਪ੍ਰਵਾਨਗੀ ਖਿੜੇ ਮੱਥੇ ਦਿੱਤੀ। ਅੱਜ ਲਫ਼ਜ਼ਾਂ ਦਾ ਪੁਲ ਇੰਟਰਨੈੱਟ ਸਾਹਿੱਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ 'ਹੀਰ-ਵਾਰਿਸ ਸ਼ਾਹ' ਰੇਡੀਓ ਨਾਟਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹੈ, ਜਿਸਦੇ ਲਈ ਅਸੀ ਦਾਨਿਸ਼ਵਰ ਦੋਸਤ ਜਨਾਬ ਬਖ਼ਸ਼ਿੰਦਰ ਜੀ ਦੇ ਹਮੇਸ਼ਾ ਰਿਣੀ ਰਹਾਂਗੇ। ਇਸਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਦੇ ਵੀ ਸ਼ੁਕਰਗੁਜ਼ਾਰ ਹਾਂ। ਅਸੀ ਇਹ ਲੜੀਵਾਰ ਰੇਡਿਉ ਨਾਟਕ 13 ਕਿਸਤਾਂ ਵਿੱਚ ਪੇਸ਼ ਕਰਾਂਗੇ। ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਲਉ ਹਾਜ਼ਿਰ ਹੈ, ਪਹਿਲੀ ਕੜੀ-

ਸੁਣਨ ਲਈ ਹੇਠਾਂ ਪਲੇਅ ਬਟਨ ਤੇ ਕਲਿੱਕ ਕਰੋ ਪਲੇਅ ਹੋਣ ਵਿੱਚ ਕੁਝ ਵਕਤ ਲੱਗ ਸਕਦਾ ਹੈ, ਕਿਰਪਾ ਕਰਕੇ ਸਬਰ ਤੋਂ ਕੰਮ ਲਉ(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
Share this article :

+ ਪਾਠਕਾਂ ਦੇ ਵਿਚਾਰ + 6 ਪਾਠਕਾਂ ਦੇ ਵਿਚਾਰ

July 5, 2009 at 3:11 PM

ਕਮਾਲ ਹੈ ਜਨਾਬ,,,, ਜੇ ਇਸ ਨੂੰ ਡਾਊਨਲੋਡ ਕਰ ਸਕਦੇ ਤਾਂ ਜ਼ਿਆਦਾ ਖੁਸ਼ੀ ਹੁੰਦੀ।
ਬਹੁਤ ਹੀ ਵਧੀਆ ਪੇਸ਼ਕਾਰੀ ਹੈ, ਬਹੁਤ ਅਨੰਦ ਮਿਲ਼ਿਆ ਸੁਣ ਕੇ।

July 7, 2009 at 9:55 PM

ਇਹ ਕਮਾਲ ਦਾ ਯਤਨ ਹੈ ਪੰਜਾਬੀਆਂ ਨੂੰ ਆਪਣੇ ਵਿਰਸੇ ਤੇ ਵਾਰਿਸ ਨਾਲ ਜੋੜਨ ਦਾ। ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।

July 8, 2009 at 1:17 AM

shukriya is peshkaari da

uv
July 8, 2009 at 9:18 AM

bahut hi nayaab cheez!! agle episode da intezaar rahega, keep posting !uv

Anonymous
October 28, 2009 at 2:07 PM

menu punjabi hon te maan hai.
aap ji da eh nattak bhot hi vadea hai.
sun k bhot khushi hoe,
umeed karda ha ki agge to v edda de nattak ja sahet nal jure hoe program ese tara sunan nu milde rehnge,
ess khubsurat uprale lai aap ji da bhot bhot thanwad,

February 7, 2016 at 9:08 PM

ਬਹੁਤ ਖ਼ੂਬ ਜਗਦੀਪ ਜੀ !

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger