Saturday, June 13, 2009

ਗ਼ਜ਼ਲ: ਮਾਨ ਸਿੰਘ ਮਾਨ

SHARE
ਦਿੱਲੀ ਵਾਲਾ ਮਾਨ ਸਿੰਘ ਮਾਨ ਪੰਜਾਬੀ ਤੇ ਊਰਦੂ ਗ਼ਜ਼ਲ ਦਾ ਉਹ ਲੁਕਿਆ ਹੋਇਆ ਨਗੀਨਾ ਹੈ, ਜਿਸ ਨੂੰ ਲੁਕ ਕੇ ਰਹਿਣ 'ਚ ਹੀ ਸਕੂਨ ਮਿਲਦਾ, ਉਂਝ ਭਾਵੇਂ ਉਹ ਨਿਰੰਕਾਰੀ ਮੰਡਲ ਵਿੱਚ ਕਈ ਅਹਿਮ ਜਿੰਮੇਦਾਰੀਆਂ ਨਿਭਾ ਰਿਹਾ ਹੈ, ਪਰ ਉਨ੍ਹਾਂ ਦੀ ਲੇਖਣੀ ਦਾ ਨਸ਼ਤਰ ਬਿਨਾਂ ਭੇਦ-ਭਾਵ ਕੀਤੇ ਸਭ ਤੇ ਬਰਾਬਰ ਚਲਦਾ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਧਰਮ ਅਤੇ ਰਬ ਬਾਰੇ ਗੱਲ ਕਰਦਿਆਂ ਇਕ ਕੰਬਣੀ ਜਿਹੀ ਛਿੜਦੀ ਹੈ। ਜ਼ਹਿਨ ਵਿੱਚ ਸਵਾਲ ਜਨਮ ਲੈਂਦੇ ਹਨ। ਮਾਨ ਸਿੰਘ ਮਾਨ ਦੀ ਇਹ ਗਜ਼ਲ ਵੀ ਉਨ੍ਹਾਂ ਸਵਾਲਾਂ ਤੇ ਸਵਾਲ ਕਰਦੀ ਹੋਈ ਮੂਲ ਸਵਾਲਾਂ ਦੇ ਜਵਾਬਾਂ ਵੱਲ ਇਸ਼ਾਰਾ ਕਰਦੀ ਹੈ। ਗ਼ਜ਼ਲ ਤੁਹਾਡੇ ਰੂ-ਬ-ਰੂ ਹੈ, ਕੀ ਇਸ਼ਾਰਾ ਕਰਦੀ ਹੈ? ਕੀ ਸਮਝਾਉਂਦੀ ਹੈ? ਤੁਹਾਡੀਆਂ ਟਿੱਪਣੀਆਂ ਤੇ ਵਿਚਾਰਾਂ ਰਾਂਹੀਂ ਜਾਣਨ ਦੀ ਉਤਸਕਤਾ ਹੈ।

ਗ਼ਜ਼ਲ

ਪੁਛਦੇ ਨੇ ਲੋਕ ਅਕਸਰ, ਖ਼ੁਦਾ ਹੈ ਕਿ ਨਹੀਂ ਹੈ।
ਇਕ ਸ਼ੋਰ ਏ ਬਾਹਰ ਅੰਦਰ, ਖ਼ੁਦਾ ਹੈ ਕਿ ਨਹੀਂ ਹੈ।

ਦਿਲ ਵਿਚ ਕਦੇ ਜ਼ੁਬਾਂ ਤੇ ਅਜ਼ਲਾਂ ਤੋਂ ਚਲਿਆ ਔਂਦੈ,
ਅਜ ਵੀ ਏ ਚਰਚਾ ਘਰ ਘਰ, ਖ਼ੁਦਾ ਹੈ ਕਿ ਨਹੀਂ ਹੈ।

ਵਿਸ਼ਵਾਸ ਦੀ ਪਨਾਹ ਵਿਚ, ਅਕਲਾਂ ਤੋਂ ਹੋ ਕੇ ਬਾਗ਼ੀ,
ਆਉਂਦਾ ਹੈ ਸਮਝ ਬੇਹਤਰ, ਖ਼ੁਦਾ ਹੈ ਕਿ ਨਹੀਂ ਹੈ।

ਨੇੜੇ ਵੀ, ਦੂਰ ਵੀ ਏ, ਹੈ ਵੀ ਏ ਤੇ ਨਹੀਂ ਵੀ,
ਇਸ਼ਾਰਾ ਹੈ ਸਮਝੋ ਜੇਕਰ, ਖ਼ੁਦਾ ਹੈ ਕਿ ਨਹੀਂ ਹੈ।

ਮੈਂ ਹਾਂ, ਖ਼ੁਦਾ ਨਹੀਂ ਹੈ, ਖ਼ੁਦਾ ਹੈ ਤੇ ਮੈਂ ਨਹੀਂ ਹਾਂ,
ਇਸ ਸੋਚ ਤੇ ਹੈ ਨਿਰਭਰ, ਖ਼ੁਦਾ ਹੈ ਕਿ ਨਹੀਂ ਹੈ।

ਹਾਲਾਤ ਹੋਏ ਬਦਤਰ, ਚਕਰਾ ਕੇ ਅਕ਼ਲ ਪੁੱਛਿਆ
ਇਹ ਹਾਲ ਹੋਇਆ ਕਿਉਂਕਰ, ਖ਼ੁਦਾ ਹੈ ਕਿ ਨਹੀਂ ਹੈ।

ਸਮਰਪਿਤ ਹੈ 'ਮਾਨ' ਫਿਰ ਤਾਂ ਸਮਝਾ ਦਏਗਾ ਮੁਰਸ਼ਿਦ,
ਪੁਛਣਾ ਏ ਜੇ ਸਰਾਸਰ, ਖ਼ੁਦਾ ਹੈ ਕਿ ਨਹੀਂ ਹੈ।
SHARE

Author: verified_user

2 comments:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।