Saturday, May 16, 2009

ਗ਼ਜ਼ਲ: ਗੁਰਭਜਨ ਗਿੱਲ

SHARE
ਦੋਸਤੋ ਅੱਜ (16 ਮਈ 2009)ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ। ਭਾਵੇਂ ਸਰਕਾਰ ਕਿਸੇ ਦੀ ਵੀ ਬਣੇ ਪਰ ਆਮ ਲੋਕਾਂ ਦਾ ਹਾਲ ਕੀ ਸੀ? ਕੀ ਹੈ? 'ਤੇ ਕੀ ਹੋਵੇਗਾ? ਇਹ ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਪਹਿਲਾਂ ਨਾਲੋਂ ਹੁਣ ਦੇਸ਼ ਦਾ ਨਾਗਰਿਕ ਸੂਝਵਾਨ ਹੋਇਆ ਹੈ, ਪਰ ਹਾਲੇ ਵੀ ਅਸੀ ਲੰਮਾ ਸਫ਼ਰ ਤੈਅ ਕਰਨਾ ਹੈ। ਸਾਡੇ ਬਹੁਤ ਹੀ ਪਿਆਰੇ 'ਤੇ ਸਤਿਕਾਰਯੋਗ ਸ਼ਾਇਰ ਜਨਾਬ ਗੁਰਭਜਨ ਗਿੱਲ ਹੁਰਾਂ ਨੇ ਇਸ ਪੂਰੇ ਮਾਹੌਲ ਨੂੰ ਬੜੀ ਹੀ ਖੂਬਸੂਰਤੀ ਨਾਲ ਲਫ਼ਜ਼ਾਂ ਵਿੱਚ ਪਰੋ ਕੇ ਗ਼ਜ਼ਲ ਦੇ ਰੂਪ ਵਿੱਚ ਭੇਜਿਆ ਹੈ, ਜੋ ਨਾ ਸਿਰਫ ਸੋਚਣ ਲਈ ਮਜਬੂਰ ਕਰਦੀ ਹੈ ਬਲਕਿ ਸਾਨੂੰ ਸੁੱਤਿਆਂ ਨੂੰ ਜਾਗਣ ਲਈ ਵੀ ਵੰਗਾਰਦੀ ਹੈ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।

ਗ਼ਜ਼ਲ

ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ,
ਇਹ ਜਿਹੜੇ ਦਿਨ ਚੜ੍ਹੇ ਸੁੱਤੇ, ਕਦੋਂ ਏਦਾਂ ਵਿਚਾਰਨਗੇ?

ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ,
ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿੱਚ ਕਿੰਝ ਤਾਰਨਗੇ?

ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ,
ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ।

ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ।

ਇਹ ਨੌਸਰਬਾਜ਼ ਨੇ ਦਿਸਦੇ ਬਣੇ ਬੀਬੇ ਕਬੂਤਰ ਜੋ,
ਤੁਹਾਡੇ ਬੋਹਲ ਤੇ ਏਹੀ ਹਮੇਸ਼ਾਂ ਚੁੰਝ ਮਾਰਨਗੇ।

ਗੁਆਚੇ ਫਿਰ ਰਹੇ ਸਾਰੇ, ਸਿਰਾਂ ਤੇ ਕਰਜ਼ ਨੇ ਭਾਰੇ,
ਇਹ ਭਾਰੀ ਪੰਡ ਫ਼ਰਜਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।

ਗੁਰਭਜਨ ਗਿੱਲ
SHARE

Author: verified_user

5 comments:

  1. ਬਹੁਤ ਵਧੀਅਾ ਤਰੀਕੇ ਨਾਲ ਸੱਚ ਿਬਅਾਨ ਕੀਤਾ ਹੈ

    ReplyDelete
  2. ਵਾਹ ਜੀ ਵਾਹ ਬਡ਼ੀ ਤੀਖੀ ਮਾਰ ਮਾਰੀ ਹੈ ....!!

    ਗੁਰਭਜਨ ਗਿੱਲ ਜੀ ਨੁੰ ਬਹੁਤ ਬਹੁਤ ਵਧਾਈ ....!!

    ReplyDelete
  3. GILL JI NE BAHUT THAODE SHABDAN 'C BAHUT KUJ KEH DITTA HAI...............ASAL SACHMUCH HEE DINO DIN THIKEE HUNDE POLITICAL CRISES NU SAMJHAN TE LIKHAN DE BAHUT ZAROORT HAI.....

    ReplyDelete
  4. ਸੰਪਾਦਕ ਜੀ:

    ਬਿਆਨ ਵਿੱਚ ਤਾਰੀਕ ਗਲਤ ਹੈ, ਇਸਨੂੰ ਠੀਕ ਕਰਨਾ ਚਾਹੀਦਾ ਹੈ।

    ReplyDelete
  5. Achhi lagi ghazal gill sahib de. tuhade iK shiar ton ik apna shiar yad aa gia.
    Asan da kasab hai Agg da smundar par kar jana,
    too putla baraf dain, tainoo ih mushkil japna tan hai.
    -Amarjit singh Sandhu

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।