ਧੀ ਦੀ ਜਾਈ

ਅੱਜ ਫੇਰ ਮੇਰੀ ਗੋਦੀ ਵਿੱਚ
ਇਕ ਨਿੱਕੀ ਜਿੰਦ ਹੈ ਖੇਡ ਰਹੀ
ਇਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ
ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ‘ਚ
ਮਸਤੀ ਨਾਲ ਝੁਲਾਂਉਂਦੀ
ਦੁੱਧ ਚੁੰਘਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਗੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
‘ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ
ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਉਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ‘ਤੇ ਆਈ ਹੈ
ਅੱਜ ਮੇਰੀ ਗੋਦ ‘ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ
-ਦੀਪ ਜਗਦੀਪ ਸਿੰਘ
ਦੀਪ ਜੀ..ਮਾਂ ਤੇ ਫੇਰ ਨਾਨੀ ਬਣਨ ਦੇ ਸਫ਼ਰ ਦੀ ਸੰਵੇਦਨਾ ਤੁਸੀਂ ਲਫ਼ਜ਼ਾਂ 'ਚ ਬਹੁਤ ਹੀ ਵਧੀਆ ਢੰਗ ਨਾਲ਼ ਪੇਸ਼ ਕੀਤੀ ਹੈ। ਮੁਬਾਰਕਬਾਦ ਕਬੂਲ ਕਰੋ!
ReplyDeleteਮੈਂ ਆਰਸੀ ਕਰਕੇ ਜ਼ਰੂਰਤ ਤੋਂ ਜ਼ਿਆਦਾ ਰੁੱਝੀ ਹੋਣ ਕਰਕੇ ਕਈ ਵਾਰੀ ਦੋਸਤਾਂ ਦੇ ਬਲੌਗਾਂ ਤੇ ਹਾਜ਼ਰੀ ਦੇਰੀ ਨਾਲ਼ ਲਵਾਉਂਣ ਦੀ ਖ਼ਤਾ ਨਾ ਚਾਹੁੰਦੇ ਹੋਏ ਵੀ ਕਰ ਜਾਂਦੀ ਹਾਂ..ਮੁਆਫ਼ੀ ਦੀ ਹੱਕਦਾਰ ਹਾਂ।
ਇੱਕ ਵਾਰ ਫੇਰ ਦੁਹਰਾ ਰਹੀ ਹਾਂ ਕਿ 'ਲਫ਼ਜ਼ਾਂ ਦਾ ਪੁਲ' ਸਾਈਟ ਦੀ ਨਵੀਂ ਦਿੱਖ ਆਕ੍ਰਸ਼ਕ ਹੈ। ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸਾਨੂੰ ਰਲ਼ ਕੇ ਹੰਭਲ਼ਾ ਮਾਰਨਾ ਚਾਹੀਦਾ ਹੈ।
ਸ਼ੁੱਭ ਇੱਛਾਵਾਂ ਸਹਿਤ
ਤਨਦੀਪ 'ਤਮੰਨਾ'
bahut khoobsoorat kahayaalaat
ReplyDeleteyour peoms r wonderful&meanig full!!!!!!!!!!!!!!! cool!!!!!!
ReplyDeletei lov this one da most really sympathetic & pleasant
ReplyDeletenice!!!!!!!!!!!!!
bahut vadiyaa
ReplyDeletechanga lagday jadon apne yaar beli maan boli nu jeonda rakhan de la e waqt kadhde ne
ReplyDeletewell done veerey
i don't have any word to say anything about this poem, its written from heart ........
ReplyDelete