Sunday, March 8, 2009

ਧੀ ਦੀ ਜਾਈ

SHARE
ਮਿੱਤਰੋ ਔਰਤ ਨੂੰ ਹਮੇਸ਼ਾ ਬਾਬਲ ਦੀ ਪੱਗ ਨਾਲ ਜੋੜ ਕੇ ਦੇਖਿਆ ਗਿਆ ਹੈ, ਕਦੇ ਮਾਂ ਦੀ ਗੋਦ ਨਾਲ ਨਹੀਂ। ਪੁੱਤ ਦੀਆਂ ਪੀੜੀਆਂ ਦੀ ਗੱਲ ਚੱਲਦੀ ਹੈ ਤਾਂ ਪੜਦਾਦੇ, ਦਾਦੇ, ਪਿਉ,ਪੁੱਤ, ਪੋਤਰੇ, ਪੜਪੋਤਰੇ ਦੀ ਗੱਲ ਹੁੰਦੀ ਹੈ, ਪਰ ਧੀਆਂ ਦੇ ਬਾਰੇ ਕਦੀ ਨਾਨੀ, ਮਾਂ, ਦੋਹਤੀ ਬਾਰੇ ਗੱਲ ਨਹੀਂ ਕੀਤੀ ਜਾਂਦੀ। ਅੱਜ ਲੋੜ ਇਸੇ ਸੋਚ ਨੂੰ ਅਪਣਾਉਣ ਦੀ ਹੈ ਕਿ ਧੀਆਂ ਜਿਸ ਘਰ ਜਾਂਦੀਆਂ ਹਨ ਨਾ ਸਿਰਫ ਉਸ ਵੰਸ਼ ਦਾ ਵਿਸਤਾਰ ਕਰਦੀਆਂ ਹਨ, ਬਲਕਿ ਆਪਣੀ ਕੁੱਲ ਦਾ ਵੀ ਨਾਮ ਰੌਸ਼ਨ ਕਰਦੀਆਂ ਹਨ। ਆਉ ਪ੍ਰਣ ਕਰੀਏ ਨੂੰਹਾਂ ਨੂੰ ਧੀਆਂ ਸਮਝੀਏ 'ਤੇ ਧੀਆਂ ਦੀਆਂ ਜਾਈਆਂ ਨੂੰ ਪਿਆਰ 'ਤੇ ਸਤਿਕਾਰ ਦੇਈਏ। ਤਦੇ ਸਾਡਾ ਸਮਾਜ ਸੰਪੂਰਨ ਥੀਵੇਗਾ। ਨਾਰੀ ਦਿਵਸ ਦੇ ਮੌਕੇ 'ਤੇ ਇਸੇ ਖਿਆਲ ਨੂੰ ਸਮਰਪਿਤ ਇਕ ਕਵਿਤਾ, ਆਪਣੀ ਟਿੱਪਣੀ ਨਾਲ ਹੁੰਗਾਰਾ ਜ਼ਰੂਰ ਦੇਣਾ।

ਧੀ ਦੀ ਜਾਈ

ਅੱਜ ਫੇਰ ਮੇਰੀ ਗੋਦੀ ਵਿੱਚ
ਇਕ ਨਿੱਕੀ ਜਿੰਦ ਹੈ ਖੇਡ ਰਹੀ
ਇਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ

ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ‘ਚ
ਮਸਤੀ ਨਾਲ ਝੁਲਾਂਉਂਦੀ
ਦੁੱਧ ਚੁੰਘਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਗੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
‘ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ

ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਉਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ‘ਤੇ ਆਈ ਹੈ
ਅੱਜ ਮੇਰੀ ਗੋਦ ‘ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ

-ਦੀਪ ਜਗਦੀਪ ਸਿੰਘ
SHARE

Author: verified_user

7 comments:

  1. ਦੀਪ ਜੀ..ਮਾਂ ਤੇ ਫੇਰ ਨਾਨੀ ਬਣਨ ਦੇ ਸਫ਼ਰ ਦੀ ਸੰਵੇਦਨਾ ਤੁਸੀਂ ਲਫ਼ਜ਼ਾਂ 'ਚ ਬਹੁਤ ਹੀ ਵਧੀਆ ਢੰਗ ਨਾਲ਼ ਪੇਸ਼ ਕੀਤੀ ਹੈ। ਮੁਬਾਰਕਬਾਦ ਕਬੂਲ ਕਰੋ!
    ਮੈਂ ਆਰਸੀ ਕਰਕੇ ਜ਼ਰੂਰਤ ਤੋਂ ਜ਼ਿਆਦਾ ਰੁੱਝੀ ਹੋਣ ਕਰਕੇ ਕਈ ਵਾਰੀ ਦੋਸਤਾਂ ਦੇ ਬਲੌਗਾਂ ਤੇ ਹਾਜ਼ਰੀ ਦੇਰੀ ਨਾਲ਼ ਲਵਾਉਂਣ ਦੀ ਖ਼ਤਾ ਨਾ ਚਾਹੁੰਦੇ ਹੋਏ ਵੀ ਕਰ ਜਾਂਦੀ ਹਾਂ..ਮੁਆਫ਼ੀ ਦੀ ਹੱਕਦਾਰ ਹਾਂ।
    ਇੱਕ ਵਾਰ ਫੇਰ ਦੁਹਰਾ ਰਹੀ ਹਾਂ ਕਿ 'ਲਫ਼ਜ਼ਾਂ ਦਾ ਪੁਲ' ਸਾਈਟ ਦੀ ਨਵੀਂ ਦਿੱਖ ਆਕ੍ਰਸ਼ਕ ਹੈ। ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸਾਨੂੰ ਰਲ਼ ਕੇ ਹੰਭਲ਼ਾ ਮਾਰਨਾ ਚਾਹੀਦਾ ਹੈ।

    ਸ਼ੁੱਭ ਇੱਛਾਵਾਂ ਸਹਿਤ
    ਤਨਦੀਪ 'ਤਮੰਨਾ'

    ReplyDelete
  2. bahut khoobsoorat kahayaalaat

    ReplyDelete
  3. your peoms r wonderful&meanig full!!!!!!!!!!!!!!! cool!!!!!!

    ReplyDelete
  4. i lov this one da most really sympathetic & pleasant
    nice!!!!!!!!!!!!!

    ReplyDelete
  5. changa lagday jadon apne yaar beli maan boli nu jeonda rakhan de la e waqt kadhde ne

    well done veerey

    ReplyDelete
  6. i don't have any word to say anything about this poem, its written from heart ........

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।