ਚਰਨਜੀਤ ਮਾਨ: ਧੀਆਂ ਕਿਉਂ ਜੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ
ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ ";
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲੱਭਦੀ ਹੈ ਨਿੱਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ,
ਮੇਰੀਏ ਭੋਲੀਏ ਅੰਮੀਏ !
ਇਹ 'ਤੇ ਨਾਅਰਾ ਸੀ
ਔਰਤ ਦੀ ਵੇਦਨਾ ਦਾ
ਤੇਰਾ ਤੇ ਮੇਰਾ
ਆਦਿ ਤੋਂ ਮਾਵਾਂ ਦਾ
ਅੰਤ ਧੀਆਂ ਦੇ ਤਕ,
ਹਕ ਦੀ ਇਕ ਆਵਾਜ਼
ਮਸਲੇ ਅਰਮਾਨਾਂ ਦੀ
ਦੁਖਦੇ ਸਾਹਾਂ ਦੀ,
ਸਮਿਆਂ ਦੇ ਪੈਰੀਂ
ਮਧੋਲ੍ਹ ਹੋਈ
ਨਾਰੀਅਤ ਦੇ ਧੁਖਦੇ ਨਿਸ਼ਾਨ
ਹੋਕਾ ਰੂਹਾਂ ਦੀ ਆਹ ਦਾ,
ਤੇ ਹੁਣ
ਜੁੜ ਗਈ ਹੈ
ਇਸ ਨਾਅਰੇ ਦੀ ਪਿੱਠ 'ਤੇ
ਪੁੰਗਰਦੀਆਂ ਕਲੀਆਂ ਦੀਆਂ
ਬੇਵਸ ਚੀਖਾਂ ਦੀ ਪ੍ਰਤਿਧੁਨ,
'ਤੇ
ਕੁਝ ਉੱਚਾ ਹੋ ਗਿਆ
ਸ਼ੋਰ
ਤੇਰੇ ਮੇਰੇ ਵੈਣ ਦਾ:
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ "
ਗਲਤ ਸਮਝਿਆ ਸੀ ਤੁੰ
ReplyDeleteਮਾਂ!
ਜਦ ਮੈਂ ਲੋਗ ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲਾਂਬਿਆਂ ਨੀ ਮਾਏ
ਧੀਆਂ ਕ੍ਯੋਂ ਜੱਮੀਆਂ ਨੀ ਮਾਏ"
ਤੇ ਤੁੰ ਇਸ ਨੁੰ
ਰਲਫਿਆ ਬਿਆਨ ਮ੍ਨ ਲਿਆ
ਮੇਰਾ ਤੇਰੀ ਕੁਖ ਤੋਂ
ਦਸਤ ਬਰਬਾਦੀ ਦਾ...
ਬਹੋਤ ਖੂਬ.....! ਚਰਨਜੀਤ ਜੀ ਬਹੋਤ ਹੀ ਸਸਕਤ
ਰਚਨਾ .... ਤੁਹਾਨੂੰ ਬਹੋਤ ਬਹੋਤ ਵਧਾਈ....!!