Monday, March 16, 2009

ਗੁਰਿੰਦਰਜੀਤ: ਨਾਰੀ ਦਿਵਸ

SHARE
ਮਿੱਤਰੋ!!! ਨਾਰੀ ਦਿਵਸ (8ਮਾਰਚ)'ਤੇ ਸ਼ੁਰੂ ਹੋਏ ਇਸਤਰੀ ਸੰਵੇਦਨਾ ਨੂੰ ਸਮਰਪਿਤ ਕਾਫਿਲੇ ਵਿੱਚ ਤੇਜ਼ੀ ਨਾਲ ਕਲਮਾਂ ਦੇ ਮੁਸਾਫਰ ਜੁੜਦੇ ਜਾ ਰਹੇ ਹਨ। ਲਗਾਤਾਰ ਰਚਨਾਵਾਂ ਆ ਰਹੀਆਂ ਹਨ ਤੇ ਹਰ ਇਕ ਰਚਨਾ ਵਿੱਚ ਨਾਰੀ ਦੇ ਮਨ ਦੀ ਸੰਵੇਦਨਾਂ ਨੂੰ ਬਖੂਬੀ ਪ੍ਰਗਟਾਇਆ ਗਿਆ ਹੈ। ਲਫ਼ਜ਼ਾਂ ਦਾ ਪੁਲ ਦਾ ਨਾਰੀ ਸਨਮਾਨ, ਸਮਾਜ ਵਿੱਚ ਬਰਾਬਰੀ ਦੇ ਹੱਕ ਵਿੱਚ ਅਤੇ ਕੁੱਖਾਂ ਵਿੱਚ ਕਤਲ ਦੇ ਖਿਲਾਫ ਤੁਰਿਆ ਇਹ ਕਾਫਿਲਾ ਲੰਬੇ ਪੈਂਡੇ ਤੈਅ ਕਰਨ ਲਈ ਤਿਆਰ ਹੈ। ਇਸੇ ਕਾਫਿਲੇ ਵਿੱਚ ਅੱਜ ਸਾਡੇ ਨਾਲ ਹਨ ਮੋਂਟਰਿਅਲ ਤੋਂ ਸਾਡੇ ਚਿੰਤਕ ਕਵੀ ਗੁਰਿੰਦਰਜੀਤ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਲਫ਼ਜ਼ਾਂ ਦੇ ਪੁਲ ਨੂੰ ਮਜ਼ਬੂਤ ਕਰਨ ਵਿੱਚ ਚੋਖਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਕਵਿਤਾ ਨਾਰੀ ਦਿਵਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਹਾਡੇ ਵਿਚਾਰਾਂ ਦੀ ਭਰਪੂਰ ਆਸ ਹੈ। ਆਓ ਸਾਥੀਓ ਇਸ ਕਾਫਿਲੇ ਦਾ ਹਿੱਸਾ ਬਣੀਏ। ਇਸ ਵਿਸ਼ੇ ਤੇ ਹੋਰ ਰਚਨਾਵਾਂ ਲਈ ਖੁੱਲਾ ਸਦਾ ਹੈ।


ਨਾਰੀ ਦਿਵਸ

ਨਾਂ ਹੀ ਮੈਂ
ਨਾਰੀ ਦਿਵਸ ਦਾ
ਵਿਰੋਧ ਕਰਦਾਂ
ਜਾਂ
ਮਰਦ ਪ੍ਰਧਾਨਿਸਤਾਨ ਦਾ
ਝੰਡਾ ਲਹਿਰਾਉਣਾ ਚਾਹੁੰਦਾਂ

ਨਾਂ ਹੀ ਮਨ ਹੈ
ਬਾਬੇ ਨਾਨਕ ਦੇ
ਸੰਦੇਸ਼ ਦੀ
ਅਵੱਗਿਆ ਕਰਨ ਦਾ

ਸੋਚਦਾਂ
ਕੀ ਲੋੜ ਸੀ,
ਨਾਰੀ ਦਿਵਸ ਮਨਾਉਣ ਦੀ?
ਜੇਕਰ
ਮੇਰੀਆਂ ਦੋਵੇਂ ਧੀਆਂ ਦੇ ਜੰਮਣ 'ਤੇ,
ਮੇਰੀਆਂ ਸਕੀਆਂ ਨਾਰੀਆਂ ਨੇ,
ਲੱਡੂ ਖਾਣ ਤੋਂ ਪਹਿਲੋਂ ਹੀ,
ਮੂੰਹਾਂ 'ਤੇ,
ਛਿੱਕਲ਼ੀ ਨਾ ਬੰਨ੍ਹ ਲਈ ਹੁੰਦੀ

ਜੇਕਰ
ਆਪਣੇ ਖਸਮ ਤੋਂ ਚੋਰੀ
ਉਹ 'ਤੇ ਉਸਦੀ ਮਾਂ,
ਜਾਂ
ਉਹ 'ਤੇ ਉਸਦੀ ਸੱਸ,
ਮੁੰਡਾ ਮੰਗਣ,
ਡੇਰੇ ਨਾ ਗਈਆਂ ਹੁੰਦੀਆਂ...!

ਜੇਕਰ
ਬੱਸ ਦੀ ਭੀੜ 'ਚ ਫਸੀ,
ਗਰਭਵਤੀ ਨਾਰੀ ਨੂੰ,
ਸੀਟ ਦੇਣ ਤੋਂ ਪਹਿਲਾਂ,
ਬੈਠੀਆਂ ਸਭ ਸਿਆਣੀਆਂ,
ਲੰਮੀ ਮੂਕ ਸੋਚ ਵਿੱਚ,
ਨਾ ਪੈ ਗਈਆਂ ਹੁੰਦੀਆਂ

ਜੇਕਰ
ਉਹ,
ਉਮਰ ਕੈਦ ਦੀਆਂ ਸਲਾਖਾਂ ਪਿੱਛੇ,
ਇਹ ਸੋਚ ਰਹੀ ਹੁੰਦੀ,
'ਕਿਉਂ ਕੀਤਾ ਸੀ ਮੈਂ
ਮੁੰਡਾ ਲੈਣ ਖਾਤਰ..
ਉਸ ਮਾਸੂਮ ਦਾ ਕਤਲ....?'

ਆਓ ਨਾਰੀ ਦਿਵਸ ਮਨਾਈਏ,
ਨਾਰੀ ਨੂੰ,
ਨਾਰੀ ਵਿਚਲੀ,
'ਉਸ' ਨਾਰੀ ਤੋਂ ਬਚਾਈਏ,
ਜੋ
ਨਾਰੀ ਖਾਕ ਰੁਲ਼ਾਉਂਦੀ ਹੈ,
ਉਂਝ ਨਾਰੀ ਦਿਵਸ ਮਨਾਉਂਦੀ ਹੈ

ਗੁਰਿੰਦਰਜੀਤ
SHARE

Author: verified_user

4 comments:

  1. ਸੱਚਮੁੱਚ,
    ਔਰਤ ਦੀ ਸੱਸ ਨੂੰ ਸਭ ਤੋਂ ਵੱਧ ਕਾਹਲ ਹੁੰਦੀ ਹੈ,
    ਕਿ ਪਹਿਲਾ ਮੁੰਡਾ ਹੋਵੇ;

    ReplyDelete
  2. practical talk keeti hai tusi is vich...

    ReplyDelete
  3. Nari divas te Gurinderjit di dil nu tumban vali eik sasakat rachna hai.Gurinderjit nu bahut bahut mubarkbaad ate shubhkamnavan.
    Faqir Chand Shukla(Dr)

    ReplyDelete
  4. ਹਰਪ੍ਰੀਤ ਜੀ, ਡਾ. ਸ਼ੁਕਲਾ ਜੀ ਤੇ ਪੁਲ਼ ਦੇ ਆਰਕੀਟੈਕਟ - ਦੀਪਜਗਦੀਪ ਜੀ,
    ਬਹੁਤ ਬਹੁਤ ਸ਼ੁਕਰੀਆਂ।

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।