Friday, February 6, 2009

ਕਾਵਿ-ਸੰਵਾਦ ਫਰਵਰੀ: 'ਬਾਤਾਂ ਪਿਆਰ ਦੀਆਂ ਵਿਸ਼ੇ 'ਤੇ ਭੇਜੋ ਕਵਿਤਾਵਾਂ

SHARE
ਪੰਜਾਬੀ ਪਿਆਰਿਓ!!!
ਸਤਿ ਸ਼੍ਰੀ ਅਕਾਲ
ਵਕਤ ਹੋ ਗਿਆ ਹੈ ਕਲਮ ਚੁੱਕਣ ਦਾ 'ਤੇ ਲਿਖਣ ਦਾ 'ਬਾਤਾਂ ਪਿਆਰ ਦੀਆਂ'। ਜੀ ਹਾਂ ਸਾਥੀਓ ਇਸ ਫਰਵਰੀ ਦੇ ਮਹੀਨੇ ਬਸੰਤ ਰੁੱਤ ਦੇ ਨਾਲ ਪਿਆਰ ਦੀਆਂ ਬਾਤਾਂ ਪਾਉਣ ਲਈ 'ਕਾਵਿ-ਸੰਵਾਦ' ਦਾ ਵਿਸ਼ਾ 'ਬਾਤਾਂ ਪਿਆਰ ਦੀਆਂ' ਰੱਖਿਆ ਗਿਆ ਹੈ। ਦੋਸਤੋ ਕਾਫੀ ਸਾਰੇ ਸਾਥੀਆਂ ਨੇ ਕਾਵਿ-ਸੰਵਾਦ ਲਈ ਵਿਸ਼ੇ ਭੇਜੇ। ਬਾਤਾਂ ਪਿਆਰ ਦੀਆਂ ਵਿਸ਼ਾ ਦੋ ਸਾਥੀਆਂ ਦੇ ਵਿਸ਼ੇ ਨੂੰ ਜੋੜ ਕੇ ਬਣਾਇਆ ਗਿਆ ਹੈ। ਮੋਟਰਿਅਲ ਤੋਂ ਗੁਰਿੰਦਰ ਜੀ ਨੇ ਵਿਸ਼ਾ ਭੇਜਿਆਂ ਬਾਤਾਂ 'ਤੇ ਦਿੱਲੀ 'ਤੋਂ ਸਾਥੀ ਜਸਦੀਪ ਨੇ ਪਿਆਰ ਵਿਸ਼ੇ ਦਾ ਸੁਝਾਅ ਭੇਜਿਆ। ਲਫਜ਼ਾਂ ਦਾ ਪੁਲ ਵੱਲੋਂ ਦੋਵਾਂ ਨੂੰ ਜੋੜ ਕੇ ਬਾਤਾਂ ਪਿਆਰ ਦੀਆਂ ਵਿਸ਼ਾ ਰੱਖਿਆ ਗਿਆ ਹੈ। ਇਕ ਗੱਲ ਜਰੂਰ ਧਿਆਨ 'ਚ ਰੱਖਣਾ ਕਿ ਇਹ ਪਿਆਰ ਸਿਰਫ ਇਸ਼ਕ ਮੁਹੱਬਤ ਵਾਲਾ ਨਹੀਂ ਹੈ। ਪਿਆਰ ਦੀਆਂ ਬਾਤਾਂ ਮਾਂ, ਭੈਣ, ਭਰਾ, ਪਿਤਾ, ਦੋਸਤ, ਜਾਂ ਉਹ ਕੋਈ ਵੀ ਵਿਅਕਤੀ, ਜੀਵ ਜਾਂ ਵਸਤੂ ਨਾਲ ਹੋ ਸਕਦੀਆ ਹਨ, ਜੋ ਤੁਹਾਨੂੰ ਪਿਆਰੇ ਲਗਦੇ ਹਨ, ਤੁਹਾਨੂੰ ਪਿਆਰ ਕਰਦੇ ਹਨ, ਤੁਸੀ ਜਿਨ੍ਹਾਂ ਨੂੰ ਪਿਆਰ ਕਰਦੇ ਹੋ। ਇਸ਼ਕ ਹਕੀਕੀ 'ਤੇ ਇਸ਼ਕ ਮਿਜਾਜ਼ੀ ਦੀਆਂ ਵੀ ਬਾਤਾਂ ਪਾ ਸਕਦੇ ਹੋ। ਪਿਆਰ ਦੀਆਂ ਗੱਲਾਂ ਨੂੰ ਕਵਿਤਾਵਾਂ 'ਚ ਗੁੰਦਣਾ ਤੁਸੀ ਸਭ ਬਖੂਬੀ ਜਾਣਦੇ ਹੋ। ਸੋ ਫਟਾਫਟ ਆਪਣੇ ਖਿਆਲਾਂ ਦੀ ਪੋਟਲੀ ਖੋਲੋ 'ਤੇ ਪਿਆਰ ਦੇ ਅਹਿਸਾਸ ਨੂੰ ਆਪਣੀਆਂ ਕੋਮਲ ਉਂਗਲੀਆਂ ਦੀ ਛੋਹ ਨਾਲ ਕਾਗਜ਼ 'ਤੇ ਉਕੇਰ ਦੇਵੋ। ਕਵਿਤਾ, ਗੀਤ, ਗਜ਼ਲ, ਹਾਇਕੂ ਜਾਂ ਕੋਈ ਵੀ ਕਾਵਿਕ ਵਿਧਾ ਵਿੱਚ ਰਚਨਾ ਭੇਜ ਸਕਦੇ ਹੋ।

ਕਾਵਿ-ਸੰਵਾਦ ਨਿਯਮ
-ਰਚਨਾ ਮੌਲਿਕ 'ਤੇ ਅਣਛਪੀ ਹੋਣੀ ਚਾਹੀਦੀ ਹੈ। ਕਿਸੇ ਕਿਤਾਬ, ਅਖ਼ਬਾਰ, ਸਾਹਿੱਤਕ ਰਸਾਲੇ, ਬਲੌਗ, ਵੈੱਬਸਾਈਟ 'ਤੇ ਪ੍ਰਕਾਸ਼ਿਤ ਰਚਨਾ ਪ੍ਰਵਾਨ ਨਹੀਂ ਹੋਵੇਗੀ।
-ਰਚਨਾ 20 ਫਰਵਰੀ ਤੱਕ ਪੰਜਾਬੀ ਵਿੱਚ ਟਾਈਪ ਕਰਕੇ ਭੇਜੀ ਜਾਵੇ। ਯੂਨੀਕੋਡ, ਸਤਲੁਜ, ਅਨਮੋਲ, ਅਮ੍ਰਿਤ, ਗੁਰਮੁਖੀ, ਕਿਸੇ ਵੀ ਫੌਂਟ ਵਿੱਚ ਟਾਈਪ ਕਰ ਸਕਦੇ ਹੋ।

ਜਾਣਕਾਰੀ: ਯੂਨੀਕੋਡ 'ਚ ਪਂਜਾਬੀ ਟਾਈਪ ਬਹੁਤ ਆਸਾਨ ਹੈ 'ਤੇ ਇੰਟਰਨੈੱਟ 'ਤੇ ਦੁਨੀਆ ਭਰ ਵਿੱਚ ਬਹੁਤ ਆਸਾਨੀ ਨਾਲ ਵਰਤੀ ਜਾ ਸਕਦੀ ਹੈ। ਤੁਸੀ ਵੀ ਇਹ ਸਿੱਖ ਸਕਦੇ ਹੋ ਸਿਰਫ ਅੱਧੇ ਘੰਟੇ ਵਿੱਚ, ਜਿਆਦਾ ਜਾਣਕਾਰੀ ਲਈ ਲਫ਼ਜ਼ਾਂ ਦੇ ਪੁਲ 'ਤੇ ਆਉ। ਜਿਹੜੇ ਸਾਥੀ ਯੂਨੀਕੋਡ ਜਾਣਦੇ ਹਨ, ਉਹ ਆਪਣੇ ਹੋਰ ਸਾਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣ ਅਤੇ ਸਿੱਖਣ ਵਿੱਚ ਮਦਦ ਕਰਨ। ਆਧੁਨਿਕ ਦੌਰ ਵਿੱਚ ਇਹ ਮਾਤ-ਭਾਸ਼ਾ ਦੀ ਅਸਲ ਸੇਵਾ ਹੋਵੇਗੀ।

ਲਫ਼ਜ਼ਾਂ ਦਾ ਪੁਲ ਨਾਲ ਹੱਥ ਮਿਲਾਓ ਪੰਜਾਬੀ ਬੋਲੀ ਨੂੰ ਵਕਤ ਦੇ ਹਾਣ ਦਾ ਬਣਾਓ!!!
ਤੁਹਾਡੇ ਸੁਝਾਵਾਂ ਅਤੇ ਰਚਨਾਵਾਂ ਦੀ ਉਡੀਕ ਰਹੇਗੀ...
ਲਫ਼ਜ਼ਾਂ ਦਾ ਪੁਲ
lafzandapul@gmail.com
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।