Home » , , , , , , » ਗਜ਼ਲ: ਜ਼ਿੰਦਗੀ/ ਬੂਟਾ ਸਿੰਘ ਚੌਹਾਨ

ਗਜ਼ਲ: ਜ਼ਿੰਦਗੀ/ ਬੂਟਾ ਸਿੰਘ ਚੌਹਾਨ

Written By Editor on Tuesday, February 10, 2009 | 18:42

ਦੋਸਤੋ!!! ਲਫ਼ਜ਼ਾਂ ਦਾ ਪੁਲ ਆਪਣੀ ਸ਼ੁਰੂਆਤ ਦੇ ਦੂਸਰੇ ਮਹੀਨੇ ਵਿੱਚ ਸਮੂਹ ਪਾਠਕਾਂ ਦੇ ਲਈ ਸਾਹਿੱਤ ਦੇ ਨਾਲ ਹੀ ਸੰਗੀਤ ਦਾ ਤੌਹਫਾ ਵੀ ਲੈ ਕੇ ਆਇਆ ਹੈ। ਲਫ਼ਜ਼ਾਂ ਦਾ ਪੁਲ ਦੇ ਸੰਗੀਤ ਸੈਕਸ਼ਨ ਵਿੱਚ ਸਾਹਿਤੱਕ ਅਤੇ ਲੋਕ ਸੰਗੀਤ ਸੁਣਨ ਨੂੰ ਮਿਲੇਗਾ। ਜੋਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਸੰਗੀਤਕ ਰਚਨਾ ਹੈ, ਜਿਸ ਨੂੰ ਤੁਸੀ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਖੁੱਲੇ ਦਿਲ ਨਾਲ ਸਵਾਗਤ ਹੈ। ਅਾ


ਸੰਗੀਤ ਸੈਕਸ਼ਨ ਵਿੱਚ ਅਸੀ ਸਭ ਤੋਂ ਪਹਿਲਾਂ ਲੈ ਕੇ ਆ ਰਹੇ ਹਾਂ, ਨੌਜਵਾਨ ਸ਼ਾਇਰ ਅਤੇ ਤਰੁਨੰਮ 'ਚ ਗਜ਼ਲ ਕਹਿਣ ਵਾਲੇ ਗਜ਼ਲਗੋ ਬੂਟਾ ਸਿੰਘ ਚੌਹਾਨ ਦੀ ਆਵਾਜ਼ 'ਚ ਸੰਗੀਤਬੱਧ ਗਜ਼ਲ।
ਬੂਟਾ ਸਿੰਘ ਚੌਹਾਨ ਦੀ ਹੁਣੇ ਹੀ ਗਜ਼ਲਾਂ ਦੀ ਐਲਬਮ 'ਚੌਰਾਹੇ ਦੇ ਦੀਵੇ' ਰਿਲੀਜ਼ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਲਿਖੀਆਂ 8 ਗਜ਼ਲਾਂ ਨੂੰ ਖੁਦ ਗਾਇਆ ਹੈ ਅਤੇ ਇਨ੍ਹਾਂ ਨੂੰ ਸੰਗੀਤ ਨਾਲ ਸਜਾਇਆ ਹੈ ਮਸ਼ਹੂਰ ਸੰਗੀਤਕਾਰ ਅਤੁਲ ਸ਼ਰਮਾ ਨੇ। ਉਹ ਹੁਣ ਤੱਕ ਪੰਜਾਬੀ ਸਾਹਿੱਤ ਨੂੰ ਦੋ ਗਜ਼ਲ-ਸੰਗ੍ਰਹਿ ਸਿਰ ਜੋਗੀ ਥਾਂ(1992, 2007) ਖਿਆਲ ਖ਼ੂਸ਼ਬੋ ਜਿਹਾ (2006,07,08), ਬਾਲ ਸਾਹਿੱਤ ਚਿੱਟਾ ਪੰਛੀ(ਕਾਵਿ-ਕਹਾਣੀਆਂ), ਇੱਕ ਨਿੱਕੀ ਜਿਹੀ ਡੇਕ(ਕਵਿਤਾਵਾਂ), ਤਿੰਨ ਦੂਣੀ ਅੱਠ(ਕਹਾਣੀਆਂ) ਦੇ ਚੱਕੇ ਹਨ। ਉਨ੍ਹਾਂ ਦੀ ਕਿਤਾਬਾਂ ਟੋਟਕੇ ਭੰਡਾ ਦੇ ਅਤੇ ਸਤ ਰੰਗੀਆਂ ਚਿੜੀਆਂ ਬਹੁਤ ਚਰਚਿਤ ਹੋਈਆਂ। ਰੇਡੀਓ 'ਤੇ 300 ਅਤੇ ਦੂ੍ਰਦਸ਼ਨ ਜਲੰਧਰ 'ਤੇ ਦੋ ਦਰਜਨ ਤੋਂ ਜਿਆਦਾ ਸ਼ੋਅ ਕਰ ਚੁੱਕੇ ਬੂਟਾ ਸਿੰਘ ਚੌਹਾਨ ਬਾਲ ਗੀਤਾਂ ਦੀ ਸੰਗੀਤਬੱਧ ਐਲਬਮ ਅਤੇ 5 ਹੋਰ ਕਿਤਾਬਾਂ ਵੀ ਆਉਣ ਵਾਲੀਆਂ ਹਨ। ਬੂਟਾ ਸਿੰਘ ਚੌਹਾਨ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਸਨਮਾਨਾ ਨਾਲ ਸਨਮਾਨਿਤ ਹਨ।

ਅੱਜ ਅਸੀ ਤੁਹਾਨੂੰ ਸੁਣਾ ਰਹੇ ਹਾਂ ਉਨਾਂ ਦੀ ਪਹਿਲੀ ਐਲਬਮ ਵਿੱਚੋਂ ਜ਼ਿੰਦਗੀ ਦੇ ਡੂੰਘੇ ਭੇਦ ਦੱਸਦੀ ਗਜ਼ਲ। ਆਸ ਹੈ ਤੁਸੀ ਸੁਣ ਕੇ ਆਨੰਦ ਮਾਣੋਂਗੇ ਅਤੇ ਵੱਡਮੁਲੇ ਵਿਚਾਰ ਜ਼ਰੂਰ ਦੇਵੋਗੇ।


ਗਜ਼ਲ ਸੁਨਣ ਲਈ 'ਪਲੇਅ' ਨੂੰ ਕਲਿੱਕ ਕਰੋ। ਸੰਗੀਤ ਚੱਲਣ ਵਿੱਚ ਕੁਝ ਮਿੰਟ ਲਗ ਸਕਦੇ ਹਨ, ਥੋੜਾ ਸਬਰ ਰੱਖਣਾ ਜੀ।

ਗਜ਼ਲ ਡਾਊਨਲੋਡ ਕਰਨ ਲਈ ਕਲਿੱਕ ਕਰੋ
Share this article :

+ ਪਾਠਕਾਂ ਦੇ ਵਿਚਾਰ + 2 ਪਾਠਕਾਂ ਦੇ ਵਿਚਾਰ

Anonymous
June 6, 2009 at 11:01 PM

bahot darshnic vichardhara naal labrez rachna nu gain shally ch pesh karke boota singh chaouhan ne la-misaal peshkari ditti hai. mubarqan-----------Dr PS Taggar KOTKAPURA 9872203142

August 2, 2009 at 3:25 AM

ਇਹ ਗ਼ਜ਼ਲ ਜਦੋਂ ਪਹਿਲਾਂ ਵੀ ਸੁਣੀ ਸੀ, ਦਿਲ ਵਿੱਚ ਉਤਰ ਗਈ ਸੀ,,,, ਅੱਜ ਫਿਰ ਸੁਣੀ, ਬਹੁਤ ਸਕੂਨ ਭਰੀ ਲਿਖਤ ਅਤੇ ਦਿਲ 'ਚ ਖੁੱਭਣ ਵਾਲ਼ੀ ਅਵਾਜ਼........ਜਿਉਂਦੇ ਵਸਦੇ ਰਹੋ.....

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger