ਪੜ੍ਹੋ ਲੋਹੜੀ 'ਤੇ ਵਿਸ਼ੇਸ਼ ਕਵਿਤਾਵਾਂ
ਲੋਹੜੀ ਦਾ ਲੋਕ ਗੀਤ ਸੁੰਦਰ ਮੁੰਦਰੀਏ ਹੋ
ਸੁੰਦਰ ਮੁੰਦਰੀਏ .......ਹੋ
ਤੇਰਾ ਕੌਣ ਵਿਚਾਰਾ ......ਹੋ
ਦੁੱਲਾ ਭੱਟੀ ਵਾਲਾ.......ਹੋ
ਦੁੱਲੇ ਧੀ ਵਿਆਹੀ.......ਹੋ
ਸੇਰ ਸ਼ੱਕਰ ਪਾਈ.......ਹੋ
ਕੁੜੀ ਦੇ ਬੋਝੇ ਪਾਈ......ਹੋ
ਕੁੜੀ ਦਾ ਸਾਲੂ ਪਾਟਾ.....ਹੋ
ਸਾਲੂ ਕੋਣ ਸਮੇਟੇ.......ਹੋ
ਚਾਚੇ ਚੂਰੀ ਕੁੱਟੀ.......ਹੋ
ਜਿਮੀਂਦਾਰਾਂ ਲੁੱਟੀ.......ਹੋ
ਜਿਮੀਂਦਾਰ ਸਦਾਏ.......ਹੋ
ਗਿਣ ਗਿਣ ਪੋਲੇ ਲਾਏ.....ਹੋ
ਇੱਕ ਪੋਲਾ ਘਟ ਗਿਆ....ਹੋ
ਸਿਪਾਹੀ ਲੈਕੇ ਨੱਠ ਗਿਆ!!!
ਬਹਿ ਕੱਠੇ ਲੋਹੜੀ ਮਣਾਈਏ......
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ,
ਬਾਲ ਨਫਰਤ ਦੇ ਕੰਡੇ, ਸਾਂਝੀ ਧੂਣੀ ਜਲਾਈਏ,
ਭੁੱਲ ਕੇ ਸਭ ਦੁੱਖੜੇ, ਗੀਤ ਖੁਸ਼ੀ ਦੇ ਗਾਈਏ,
ਈਰਖਾ ਦੇ ਦਲੀਦੱਰ ਸੁੱਟ,ਇਸ਼ਰ ਨੂੰ ਪਾਈਏ,
ਸਭ ਧਰਮਾਂ ਨੂੰ ਮਾਰ ਮੁਕਾ, ਪੰਜਾਬੀ ਧਰਮ ਅਪਣਾਈਏ,
ਊਚ ਨੀਚ ਤੇ ਮਿੱਟੀ ਪਾ, ਪੰਜਾਬ ਖੁਸ਼ਹਾਲ ਬਣਾਈਏ,
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ,
ਬਹਿ ਕੱਠੇ ਲੋਹੜੀ ਮਣਾਈਏ......
-ਸੁਧੀਰ, ਮੰਡੀ ਗੋਬਿੰਦਗੜ੍ਹ
ਸੁਧੀਰ ਜੀ ਦਾ ਓਰਕੁਟ ਪ੍ਰੋਫਾਈਲ ਦੇਖੋ
Bahut vadia lageya ji tuhadi poetry read karke,
ReplyDeleteThis comment has been removed by the author.
ReplyDeleteThis comment has been removed by the author.
ReplyDeleteThis comment has been removed by the author.
ReplyDelete